
ਇਸ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋਵੇਗੀ ਪਰ ਇਸ ਬਾਰੇ ਕੇਂਦਰ ਸਰਕਾਰ ਕੋਲ ਕੋਈ ਹਕੀਕੀ ਰੋਡ ਮੈਪ ਨਹੀਂ ਹੈ ਜਿਸ ਨਾਲ ਉਨ੍ਹਾਂ ਦਾ ਦਾਅਵਾ ਸਹੀ ਸਾਬਤ ਹੋਵੇ।
ਅੰਮ੍ਰਿਤਸਰ(ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਲੰਮੀ ਵਿਚਾਰ ਚਰਚਾ ਕਰਨ ਤੋਂ ਬਾਅਦ ਰੇਲ ਰੋਕ ਅੰਦੋਲਨ ਵਿਚ 21 ਅਕਤੂਬਰ ਤਕ ਵਾਧਾ ਕੀਤਾ ਗਿਆ ਹੈ। ਕੱਲ੍ਹ ਰੇਲ ਅੰਦੋਲਨ 24ਵੇਂ ਦਿਨ ਵਿਚ ਦਾਖ਼ਲ ਹੋ ਗਿਆ ਸੀ। ਰੇਲਵੇ ਟਰੈਕ ਦੇਵੀਦਾਸਪੁਰਾ ਨੇੜੇ ਜੰਡਿਆਲਾ ਗੁਰੂ ਵਿਖੇ ਬੀਬੀਆਂ ਵਲੋਂ ਅਪਣੇ ਬੱਚਿਆਂ ਸਮੇਤ ਘਰਾਂ ਵਿਚੋ ਬਾਹਰ ਨਿਕਲ ਕੇ ਸਿਰਾਂ ਉਤੇ ਕੇਸਰੀ ਚੁੰਨੀਆਂ ਲੈ ਕੇ ਰੇਲਵੇ ਟਰੈਕ 'ਤੇ ਵੇਲਣੇ, ਚਕਲੇ, ਚੁੱਲ੍ਹੇ ਲੈ ਕੇ ਰੇਲਵੇ ਲਾਈਨ ਉੱਤੇ ਰੋਟੀਆਂ ਪਕਾ ਕੇ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਲਾਗੂ ਕਰਨ ਸਬੰਧੀ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਤਿੰਨੇ ਬਿਲ ਰੱਦ ਕਰਨ ਦੀ ਮੰਗ ਕੀਤੀ।
farmer
ਸੂਬਾ ਆਗੂ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਖੇਤੀਬਾੜੀ ਦਾ ਵਿਸਥਾਰ ਕਰਨਗੇ। ਇਸ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋਵੇਗੀ ਪਰ ਇਸ ਬਾਰੇ ਕੇਂਦਰ ਸਰਕਾਰ ਕੋਲ ਕੋਈ ਹਕੀਕੀ ਰੋਡ ਮੈਪ ਨਹੀਂ ਹੈ ਜਿਸ ਨਾਲ ਉਨ੍ਹਾਂ ਦਾ ਦਾਅਵਾ ਸਹੀ ਸਾਬਤ ਹੋਵੇ।
farmer protest
ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਵਿਚ ਇਹ ਸਾਫ਼ ਲਿਖਿਆ ਹੈ ਕਿ ਏ.ਪੀ.ਐਮ.ਸੀ. ਐਕਟ ਕੇਂਦਰੀ ਕਾਨੂੰਨ ਦੇ ਅਧੀਨ ਹੋਵੇਗਾ, ਇਸ ਵਕਤ ਝੋਨੇ ਦੀ ਸਰਕਾਰੀ ਖ੍ਰੀਦ 1888 ਰੁਪਏ ਪੰਜਾਬ ਅਤੇ ਹਰਿਆਣੇ ਵਿਚ ਹੋ ਰਹੀ ਹੈ ਪਰ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਝੋਨਾ 1200 ਤੋਂ 1300 ਰੁਪਏ ਵਿਕ ਰਿਹਾ ਹੈ। ਐਮ.ਐਸ.ਪੀ. ਦੀ ਗਰੰਟੀ ਦੇ ਦਾਅਵੇ ਹੋਰਨਾਂ ਸੂਬਿਆਂ ਵਿਚ ਸੱਚ ਸਾਬਤ ਕਿਉਂ ਨਹੀਂ ਹੋ ਰਹੇ।