
ਭਾਜਪਾ ਦੇ ਸਮਾਗਮ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ
ਲੁਧਿਆਣਾ, 17 ਅਕਤੂਬਰ (ਆਰ.ਪੀ. ਸਿੰਘ) : ਭਾਜਪਾ ਵਲੋਂ ਅੱਜ ਫ਼ਿਰੋਜ਼ਪੁਰ ਰੋਡ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਜਪਾ ਆਗੂ ਅਸ਼ਵਨੀ ਸ਼ਰਮਾ ਸੰਬੋਧਨ ਕਰਨ ਲਈ ਪਹੁੰਚਿਆ। ਕਿਸਾਨ ਅਤੇ ਮਜਦੂਰ ਜਥੇਬੰਦੀਆਂ ਅਤੇ ਇੰਡੀਅਨ ਨੇਸ਼ਨ ਯੂਥ ਕਾਂਗਰਸ ਨੇ ਅਸ਼ਵਨੀ ਸ਼ਰਮਾ ਵਿਰੁਧ ਰੱਜ ਕੇ ਨਾਹਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਅਗੂਆਂ ਨੇ ਕਿਹਾ ਤਿੰਨ ਖੇਤੀ ਆਰਡੀਨੈਂਸ ਕਿਸਾਨਾਂ ਅਤੇ ਸਮੂਹ ਕਾਰੋਬਾਰੀ ਲੋਕਾਂ ਵਿਰੁਧ ਹਨ, ਸਿਰਫ਼ ਗਿਣਤੀ ਦੇ ਪੂਜੀਪਤੀ ਅਤੇ ਕਾਰਪੋਰੇਟ ਘਰਾਣੇ ਫ਼ਸਲਾਂ ਨੂੰ ਕੋਡੀਆਂ ਦੇ ਭਾਅ ਖ਼ਰੀਦ ਕੇ ਮਹਿੰਗੇ ਰੇਟਾਂ 'ਤੇ ਵੇਚਣਗੇ। ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਪ੍ਰੋਗਰਾਮ ਕਰਨ ਨਹੀਂ ਦਿਤਾ ਜਾਵੇਗਾ ਅਤੇ ਨਾ ਹੀ ਪਿੰਡ ਵਿਚ ਵੜਨ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਭਾਜਪਾ ਫ਼ਿਰਕਾਪ੍ਰਸਤ ਅਤੇ ਤੰਗ ਸੋਚ ਵਾਲੀ ਪਾਰਟੀ ਹੈ ਇਸ ਦਾ ਸਮਾਜਕ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਸਾਧੂ ਸਿੰਘ, ਤਰਲੋਚਨ ਸਿੰਘ, ਰਘਵੀਰ ਸਿੰਘ ਬੈਨੀਪਾਲ, ਹਰਦੀਪ ਸਿੰਘ, ਸੁੱਖਵਿੰਦਰ ਸਿੰਘ ਆਦੀ ਹਾਜ਼ਰ ਸਨ।
L48_R P Singh_੧੭_੦੩