
ਮਾਰੇ ਗਏ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿਚ ਹਿਈਸਟਨ ਟੋਲ ਰੋਡ ਦਾ ਨਾਮ ਰਖਿਆ
ਹਿਈਸਟਨ, 17 ਅਕਤੂਬਰ (ਸੁਰਿੰਦਰ ਗਿੱਲ): ਹੈਰੀਸ ਕਾਉਂਟੀ ਟੋਲ ਰੋਡ ਅਥਾਰਟੀ ਨੇ ਇਕ ਐਚ.ਸੀ.ਐਸ.ਓ. ਡਿਪਟੀ ਸੰਦੀਪ ਸਿੰਘ ਧਾਲੀਵਾਲ ਯਾਦਗਾਰੀ ਟੌਲਵੇਅ ਉਤੇ ਦਸਤਖ਼ਤ ਕੀਤੇ ਹਨ ਜਿਸ ਨੂੰ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਦੀ ਯਾਦ ਵਿਚ ਨਿਯਮਤ ਟ੍ਰੈਫ਼ਿਕ ਰੋਕਣ ਦੌਰਾਨ ਗੋਲੀ ਮਾਰ ਕੇ ਮਾਰ ਦਿਤਾ ਗਿਆ ਸੀ।
ਬੀਤੀ 6 ਅਕਤੂਬਰ ਨੂੰ ਹੈਰਿਸ ਕਾਉਂਟੀ ਸ਼ੈਰਿਫ਼ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਦੁਖਦਾਈ ਮੌਤ ਦੇ ਇਕ ਸਾਲ ਤੋਂ ਥੋੜ੍ਹੀ ਦੇਰ ਬਾਅਦ ਹਿਈਸਟਨ ਵਿਚ ਇਕ ਟੋਲਵੇਅ ਦਾ ਅਧਿਕਾਰਤ ਤੌਰ ਉਤੇ ਨਾਮ ਬਦਲ ਦਿਤਾ ਗਿਆ। ਅਫ਼ਸਰ ਧਾਲੀਵਾਲ ਨੂੰ 25 ਸਤੰਬਰ 2019 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਹੈਰਿਸ ਕਾਉਂਟੀ ਟੋਲ ਰੋਡ ਅਥਾਰਟੀ ਨੇ ਡਿਪਟੀ ਸੰਦੀਪ ਸਿੰਘ ਡਿਪਟੀ ਦੇ ਨਾਮ ਉਤੇ ਰੋਡ ਦਾ ਨਾਮ ਰੱਖ ਦਿਤਾ ਹੈ ਜਿਸ ਨੂੰ ਆਫ਼ੀਸ਼ਲ ਤੌਰ ਉਤੇ ਲੋਕ ਸਮਰਪਤ ਕਰ ਦਿਤਾ ਗਿਆ ਹੈ। ਸਿੱਖ ਕੁਮਿਨਟੀ ਨੇ ਜਿੱਥੇ ਅਥਾਰਟੀ ਦਾ ਧਨਵਾਦ ਕੀਤਾ। ਉੱਥੇ ਕਿਹਾ ਕਿ ਇਹ ਸਰਕਾਰ ਨੇ ਸਨਮਾਨ ਦੇ ਕੇ ਸੰਨਦੀਪ ਸਿੰਘ ਧਾਲੀਵਾਲ ਡਿਪਟੀ ਨੂੰ ਸਦਾ ਹੀ ਜੀਉਂਦਾ ਕਰ ਦਿਤਾ ਹੈ। ਆਉਣ ਵਾਲੀਆਂ ਨਸਲਾਂ ਇਸ ਬਹਾਦਰ ਪੁਲਿਸ ਅਫ਼ਸਰ ਨੂੰ ਯਾਦ ਕਰਿਆ ਕਰਨਗੀਆਂ ।
ਸਿੱਖ ਕੁਮਿਨਟੀ ਦੇ ਕੁੱਝ ਸਿਰਕੱਢ ਲੀਡਰਾਂ ਨੇ ਅਥਾਰਟੀ ਦਾ ਧਨਵਾਦ ਕੀਤਾ, ਜਿਨ੍ਹਾਂ ਵਿਚ ਬਖ਼ਸ਼ੀਸ਼ ਸਿਘ ਕੋ-ਚੇਅਰ, ਹਰਦੀਪ ਸਿੰਘ, ਸੁਰਜੀਤ ਕੌਰ, ਅਮਰਜੀਤ ਸਿੰਘ ਸੰਧੂ, ਸਤਿੰਦਰ ਕੰਗ, ਰਘਬੀਰ ਸਿੰਘ, ਦਵਿੰਦਰ ਗਿੱਲ ਅਤੇ ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ ਗਿੱਲ ਸ਼ਾਮਲ ਹਨ। ਇਕ ਗੱਲ ਵਰਨਣਯੋਗ ਹੈ ਕਿ ਇਹ ਸਾਰੇ ਹੀ ਡੈਮੋਕਰੇਟਰ ਲੀਡਰ ਮੈਰੀਲੈਡ ਤੋਂ ਹਨ। ਜੋ ਕੁਮਿਨਟੀ ਦੀ ਬੇਹਤਰੀ ਲਈ ਹਮੇਸ਼ਾ ਅੱਗੇ ਰਹਿੰਦੇ ਹਨ।
Sent from my iPhone
image