
ਭਾਰਤ ਦਾ ਗ਼ਰੀਬ ਭੁੱਖਾ ਹੈ, ਕਿਉਂਕਿ ਸਰਕਾਰ ਅਪਣੇ ਦੋਸਤਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੈ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਭੁੱਖ ਇੰਡੈਕਸ 2020 ਦੀ ਇਕ ਰੀਪੋਰਟ ਸਾਂਝੀ ਕਰ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਟਵਿੱਟਰ 'ਤੇ ਗਲੋਬਲ ਹੰਗਰ ਇੰਡੈਕਸ 2020 ਦੀ ਇਕ ਰੀਪੋਰਟ ਸਾਂਝੀ ਕਰ ਕੇ ਕਿਹਾ ਕਿ ਭੁੱਖਮਰੀ ਦੇ ਲਿਹਾਜ ਨਾਲ ਏਸ਼ੀਆ 'ਚ ਭਾਰਤ ਦੀ ਸਥਿਤੀ ਅਪਣੇ ਕਈ ਗੁਆਂਢੀ ਦੇਸ਼ਾਂ ਨਾਲੋਂ ਖ਼ਰਾਬ ਹੈ।
image