
ਉਪ ਚੋਣ 'ਚ ਭਾਜਪਾ ਦੇ ਪੱਖ 'ਚ ਨਾ ਭੁਗਤਣ 'ਤੇ ਮੱਧ ਪ੍ਰਦੇਸ਼ ਦੇ ਮੰਤਰੀ ਨੇ ਸਿੱਖਾਂ ਨੂੰ ਦਿਤੀਆਂ ਧਮਕੀਆਂ
ਚੰਡੀਗੜ੍ਹ, 17 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਭਾਜਪਾ ਭਾਵੇਂ ਲੱਖ ਪ੍ਰਚਾਰ ਕਰੇ ਕਿ ਉਹ ਸਿੱਖਾਂ ਦੀ ਹਿਤੈਸ਼ੀ ਪਾਰਟੀ ਹੈ ਤੇ ਭਾਵੇਂ ਜਿੰਨੇ ਮਰਜ਼ੀ ਸਿੱਖ ਚਿਹਰੇ ਸਾਹਮਣੇ ਲਿਆ ਕੇ ਆਖੇ ਕਿ ਉਹ ਸਿੱਖਾਂ ਨੂੰ ਪ੍ਰਤੀਨਿਧਤਾ ਦਿੰਦੀ ਹੈ ਪਰ ਉਸ 'ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਿਉਂਕਿ ਸਮੇਂ-ਸਮੇਂ 'ਤੇ ਭਾਜਪਾ ਆਗੂ ਅਜਿਹੀਆਂ ਹਰਕਤਾਂ ਕਰ ਜਾਂਦੇ ਹਨ ਕਿ ਸਿੱਖਾਂ ਨੂੰ ਸਮਝ ਆ ਜਾਂਦੀ ਹੈ ਕਿ ਪਾਰਟੀ ਕੇਵਲ ਸਿੱਖਾਂ ਦੀਆਂ ਵੋਟਾਂ ਬਟੋਰਨ ਲਈ ਹੀ ਅਜਿਹਾ ਕਰਦੀ ਹੈ।
ਬੀਤੇ ਸਮੇਂ 'ਚ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਗੁਰਦਵਾਰਾ ਸਾਹਿਬ ਜਾਣ ਤੋਂ ਨਾਂਹ ਕਰਨ ਤੋਂ ਬਾਅਦ ਹਰਿਆਣਾ ਦੀ ਸਿੱਖ ਸੰਗਤ ਨੇ ਕਰੜਾ ਵਿਰੋਧ ਕੀਤਾ ਸੀ ਤੇ ਹੁਣ ਮੱਧ ਪ੍ਰਦੇਸ਼ ਦੇ ਇਕ ਮੰਤਰੀ ਦੀ ਵੀਡੀਉ ਸਾਹਮਣੇ ਆਈ ਹੈ ਜਿਹੜਾ ਕਿ ਗੁਰਦਵਾਰਾ ਸਾਹਿਬ 'ਚ ਜਾ ਕੇ ਸਿੱਖਾਂ ਨੂੰ ਧਮਕੀਆਂ ਦੇ ਰਿਹਾ ਹੈ। ਮੱਧ ਪ੍ਰਦੇਸ਼ ਦਾ ਕੈਬਨਿਟ ਮੰਤਰੀ ਬਰਜਿੰਦਰ ਸਿੰਘ ਗੁimageਰਦਵਾਰੇ 'ਚ ਜਾ ਕੇ ਸਿੱਖਾਂ ਨੂੰ ਇਸ ਲਈ ਧਮਕਾ ਰਿਹਾ ਹੈ ਕਿਉਂਕਿ ਉਹ ਉਪ ਚੋਣਾਂ 'ਚ ਭਾਜਪਾ ਦੇ ਪੱਖ 'ਚ ਨਹੀਂ ਭੁਗਤੇ।