ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ ਕਈ ਪਰਵਾਰ ਕਾਂਗਰਸ 'ਚ ਸ਼ਾਮਲ
Published : Oct 18, 2020, 1:05 am IST
Updated : Oct 18, 2020, 1:05 am IST
SHARE ARTICLE
image
image

ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ ਕਈ ਪਰਵਾਰ ਕਾਂਗਰਸ 'ਚ ਸ਼ਾਮਲ

ਜਗਰਾਉਂ, 17 ਅਕਤੂਬਰ (ਪਰਮਜੀਤ ਸਿੰਘ ਗਰੇਵਾਲ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵਲੋਂ ਹਲਕਾ ਦਾਖਾ ਦੇ ਬਿਨਾਂ ਭੇਦ-ਭਾਵ ਤੋਂ ਕਰਵਾਏ ਜਾ ਰਹੇ ਵਿਕਾਸ ਕਾਰਜ ਅਤੇ ਯੋਗ ਅਗਵਾਈ ਤੋਂ ਪ੍ਰਭਾਵਤ ਹੋ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ, ਸੁਰੇਸ਼ ਕੁਮਾਰ ਗਰਗ, ਸਰਪੰਚ ਕਮਲਜੀਤ ਸਿੰਘ ਗਰੇਵਾਲ ਦੀ ਮੌਜੂਦਗੀ ਵਿਚ ਪਿੰਡ ਸਲੇਮਪੁਰਾ ਦੇ ਅਮਰ ਸਿੰਘ ਗਿੱਲ, ਡਾ. ਜਗਰੂਪ ਸਿੰਘ ਗਿੱਲ, ਰਣਜੀਤ ਸਿੰਘ ਗਿੱਲ, ਕਰਨਵੀਰ ਸਿੰਘ ਗਿੱਲ, ਗੁਰਮੁਖ ਸਿੰਘ, ਗੰਗਾ ਸਿੰਘ, ਜੋਤ ਗਿੱਲ, ਬਲਵੀਰ ਸਿੰਘ ਨਵਾਂ ਸਲੇਮਪੁਰਾ, ਭੂਪਾ ਪ੍ਰਧਾਨ, ਭੁਪਿੰਦਰ ਕੌਰ ਬੇਰੀ ਵਾਲੇ, ਰਾਜਪਾਲ ਸਿੰਘ, ਗੁਰਦਿਆਲ ਸਿੰਘ ਆਦਿ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ।
   ਇਸ ਮੌਕੇ ਮੌਜੂਦ ਕੈਪਟਨ ਸੰਦੀਪ ਸੰਧੂ ਨੇ ਇਨ੍ਹਾਂ ਪਰਵਾਰਾਂ ਨੂੰ ਜੀ ਆਇਆਂ ਆਖਦਿਆਂ ਆਖਿਆ ਕਿ ਅਕਾਲੀ ਦਲ ਵਲੋਂ ਪਹਿਲਾਂ ਤਾਂ ਅਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਖੇਤੀ ਬਿਲ ਪਾਸ ਕਰ ਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਅਤੇ ਫਿਰ ਲੂੰਬੜ ਚਾਲਾਂ ਚਲਦਿਆਂ ਕਿਸਾਨਾਂ ਦੇ ਹਮਦਰਦੀ ਹੋਣ ਦਾ ਝੂਠਾ ਦਿਖਾਵਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅਸੀ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਕਿਸਾਨ ਵਿਰੋਧੀ ਖੇਤੀ ਬਿਲਾਂ ਨੂੰ ਰੱਦ


ਕਰਵਾਉਣ ਲਈ ਹਰ ਸੰਭੰਵ ਯਤਨ ਕਰਾਂਗੇ। ਕਾਂਗਰਸ ਵਿਚ ਸ਼ਾਮਲ ਹੋਏ ਪਰਵਾਰਾਂ ਨੇ ਆਖਿਆ ਕਿ ਕੈਪਟਨ ਸੰਦੀਪ ਸੰਧੂ ਵਲੋ ਹਲਕੇ ਦਾਖੇ ਅੰਦਰ ਕਰਵਾਇਆ ਗਿਆ ਵਿਕਾਸ ਇਕ ਮਿਸਾਲ ਹੈ, ਜਿਸ ਤੋਂ ਪ੍ਰਭਾਵਤ ਹੋ ਕੇ ਅਸੀਂ ਕਾਂਗਰਸ ਦਾ ਪੱਲਾ ਫੜਿਆ ਹੈ ਅਤੇ ਅਸੀਂ ਕੈਪਟਨ ਸੰਦੀਪ ਸੰਧੂ ਨਾਲ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਯਤਨ ਕਰਦੇ ਰਹਾਂਗੇ।
   ਇਸ ਮੌਕੇ ਯੂਥ ਆਗੂ ਮਨੀ ਗਰਗ, ਸਰਪੰਚ ਭਗਵੰਤ ਸਿੰਘ ਭੁਮਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ, ਪਲਵਿੰਦਰ ਸਿੰਘ ਏ.ਈ., ਪੰਚਾਇਤ ਸਕੱਤਰ ਦਲਜਿੰਦਰ ਸਿੰਘ, ਕਰਨੈਲ ਸਿੰਘ ਗਰੇਵਾਲ, ਪੰਚ ਕੁਲਦੀਪ ਕੌਰ ਗਿੱਲ, ਪੰਚ ਜਗਦੇਵ ਸਿੰਘ, ਪੰਚ ਹਰਬੰਸ ਕੌਰ, ਪੰਚ ਹਰਬੰਸ ਸਿੰਘ, ਪੰਚ ਕੁਲਦੀਪ ਕੌਰ, ਪੰਚ ਸ਼ਰਨਜੀਤ ਕੌਰ, ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਮੌਜੂਦ ਸਨ।

ਫਾਇਲ ਫੋਟੋ :- ਜਗਰਾਉਂ ਗਰੇਵਾਲ-3
ਕੈਪਸ਼ਨ : ਪਿੰਡ ਸਲੇਮਪੁਰਾ ਵਿਖੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਸਿਰੋਪਾਉ ਦੇ ਕੇ ਜੀ ਆਇਆਂ ਆਖਦੇ ਹੋਏ ਕੈਪਟਨ ਸੰਦੀਪ ਸੰਧੂ ਤੇ ਹੋਰ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement