
ਐਨ.ਪੀ.ਐਲ. ਨੇ 'ਸ਼ਗਨ ਸਕੀਮ' ਤਹਿਤ ਸੱਤ ਹੋਰ ਪ੍ਰਵਾਰਾਂ ਨੂੰ ਪ੍ਰਦਾਨ ਕੀਤੀ ਵਿੱਤੀ ਸਹਾਇਤਾ
ਰਾਜਪੁਰਾ (ਪਟਿਆਲਾ), 17 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਨਾਭਾ ਪਾਵਰ ਲਿਮਟਡ (ਐਨਪੀਐਲ) ਨੇ ਸ਼ਗਨ ਸਕੀਮ ਤਹਿਤ ਹੋਰ 7 ਪ੍ਰਵਾਰਾਂ ਨੂੰ 21,000 (ਇੱਕੀ ਹਜ਼ਾਰ) ਰੁਪਏ ਦੇ ਚੈੱਕ ਸੌਂਪ ਕੇ ਵਿੱਤੀ ਸਹਾਇਤਾ ਦਿਤੀ। ਇਸ ਮੌਕੇ ਅਥਰ ਸ਼ਹਾਬ, ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, “ਐਨਪੀਐਲ ਲੜਕੀਆਂ ਦੀ ਭਲਾਈ ਲਈ ਵਚਨਬੱਧ ਹੈ ਜਿਸ ਲਈ ਉਹ ਬਾਲ ਭਲਾਈ ਦੇ ਦੋ ਸਕੀਮਾਂ ਚਲਾ ਰਹੀਆਂ ਹਨ ਜਿਸ ਤਹਿਤ 21,000 ਰੁਪਏ ਦੀ ਨਿਸ਼ਚਤ ਜਮ੍ਹਾਂ ਰਕਮ ਉਨ੍ਹਾਂ ਪ੍ਰਵਾਰਾਂ ਨੂੰ ਦਿਤਾ ਜਾਂਦਾ ਹੈ ਜਿਥੇ ਇਕ ਲੜਕੀ ਦਾ ਜਨਮ ਹੁੰਦਾ ਹੈ ਅਤੇ ਸ਼ਗਨ ਸਕੀਮ ਜਿਸ ਤਹਿਤ ਲੜਕੀ ਦੇ ਵਿਆਹ ਲਈ ਇੱਕੀ ਹਜ਼ਾਰ ਦੀ ਸਹਾਇਤਾ ਦਿਤੀ ਜਾਂਦੀ ਹੈ। ਐਨ.ਪੀ.ਐਲ ਦੁਆਰਾ ਸੀਐਸਆਰ ਪਹਿਲ ਕਦਮੀਆਂ ਦੇ ਹਿੱਸੇ ਵਜੋਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਤਕ ਦੋਵਾਂ ਯੋਜਨਾਵਾਂ ਤੋਂ ਤਕਰੀਬਨ 3,000 ਪ੍ਰਵਾਰ ਲਾਭ ਪ੍ਰਾਪਤ ਕਰ ਚੁੱਕੇ ਹਨ। ਸਨਿਚਰਵਾਰ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਬਖਸ਼ੀਵਾਲ ਪਿੰਡ ਦੇ ਸੁਰਿੰਦਰਪਾਲ ਸਿੰਘ ਨੇ ਧਨਵਾਦ ਕਰਦਿਆਂ ਕਿਹਾ ਕਿ ਐਨਪੀਐਲ ਵਲੋਂ ਕੀਤੀ ਗਈ ਪਹਿਲ ਕਦਮੀ ਨਾਲ ਪਹਿਲਾਂ ਹੀ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ 49 ਪਿੰਡਾਂ ਦੇ ਕਈ ਪ੍ਰਵਾਰਾਂ ਦੀ ਮਦਦ ਹੋ ਚੁੱਕੀ ਹੈ।