
ਪੰਜਾਬ ਪੁਲਿਸ ਦੇ ਇੱਕ ਸਿਪਾਹੀ ਕੋਲੋਂ 1 ਕਿਲੋ ਅਫੀਮ ਅਤੇ 7 ਕਿਲੋ ਡੋਡੇ ਜ਼ਬਤ ਕੀਤੇ ਗਏ ਹਨ।
ਸ੍ਰੀ ਫ਼ਤਹਿਗੜ੍ਹ ਸਾਹਿਬ- ਪੰਜਾਬ 'ਚ ਨਸ਼ੇ ਤਸਕਰੀ ਦੇ ਮਾਮਲੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ । ਇਸ ਦੇ ਚਲਦੇ ਅੱਜ ਤਾਜ਼ਾ ਮਾਮਲਾ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਖਮਾਣੋਂ ਤੋਂ ਸਾਹਮਣੇ ਆਇਆ ਹੈ। ਇਸ ਨਸ਼ਾ ਤਸਕਰੀ ਮਾਮਲੇ 'ਚ ਹੁਣ ਪੰਜਾਬ ਪੁਲਿਸ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਦਰਅਸਲ ਹੁਣ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਕੋਲੋਂ 1 ਕਿਲੋ ਅਫੀਮ ਅਤੇ 7 ਕਿਲੋ ਡੋਡੇ ਜ਼ਬਤ ਕੀਤੇ ਗਏ ਹਨ।
drug case
ਦੱਸ ਦੇਈਏ ਕਿ ਕਥਿਤ ਦੋਸ਼ੀ ਪੰਜਾਬ ਪੁਲਿਸ 'ਚ ਬਤੌਰ ਸਿਪਾਹੀ ਭਰਤੀ ਹੈ, ਜੋ ਕਿ ਇਸ ਸਮੇਂ ਲੁਧਿਆਣਾ ਵਿਖੇ ਡਿਊਟੀ 'ਤੇ ਤਾਇਨਾਤ ਦੱਸਿਆ ਗਿਆ ਹੈ। ਕਥਿਤ ਮੁਲਜ਼ਮ ਦੀ ਪਛਾਣ ਨਵਜੋਤ ਸਿੰਘ ਪਿੰਡ ਬਰਨਾਲਾ ਥਾਣਾ ਸਮਰਾਲਾ ਵਜੋਂ ਹੋਈ ਹੈ।