ਰਾਜਪੁਰਾ 'ਚ ਵਰਲਪੂਲ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ 
Published : Oct 18, 2020, 12:37 pm IST
Updated : Oct 18, 2020, 12:37 pm IST
SHARE ARTICLE
Rajpura Fire At Whirlpool Warehouse Millions Of Goods Burnt
Rajpura Fire At Whirlpool Warehouse Millions Of Goods Burnt

ਫਾਇਰ ਬ੍ਰਿਗੇਡ ਗੱਡੀਆਂ ਨੂੰ ਪਾਣੀ ਦੀ ਵੀ ਕਿੱਲਤ ਆਈ ਤੇ ਦੋ ਕਿਲੋਮੀਟਰ ਦੂਰ ਸ਼ਰਾਬ ਫੈਕਟਰੀ ਵਿੱਚੋਂ ਪਾਣੀ ਹਾਸਲ ਕਰਨਾ ਪਿਆ

ਰਾਜਪੁਰਾ - ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੰੜ ਵਿਚ ਵਰਲਪੂਲ ਦੇ ਗੁਦਾਮ ਵਿਚ ਦੇਰ ਰਾਤ ਅੱਗ ਲੱਗਣ ਕਾਰਨ ਉਸ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਦੇਰ ਰਾਤ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਜਪੁਰਾ, ਡੇਰਾਬੱਸੀ, ਲਾਲੜੂ ਤੋਂ ਆਈਆਂ ਅਤੇ ਕ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।  

Rajpura Fire At Whirlpool Warehouse Millions Of Goods BurntRajpura Fire At Whirlpool Warehouse Millions Of Goods Burnt

ਇਸ ਵਿੱਚ ਵਰਲਪੂਲ ਕੰਪਨੀ ਤੋਂ ਤਿਆਰ ਕੀਤਾ ਸਾਮਾਨ ਰੱਖਿਆ ਹੋਇਆ ਸੀ। ਫਾਇਰ ਬ੍ਰਿਗੇਡ ਗੱਡੀਆਂ ਨੂੰ ਪਾਣੀ ਦੀ ਵੀ ਕਿੱਲਤ ਆਈ ਤੇ ਦੋ ਕਿਲੋਮੀਟਰ ਦੂਰ ਸ਼ਰਾਬ ਫੈਕਟਰੀ ਵਿੱਚੋਂ ਪਾਣੀ ਹਾਸਲ ਕਰਨਾ ਪਿਆ। ਅੱਗ ਦੀਆਂ ਉੱਚੀਆਂ ਲਾਟਾਂ ਅਤੇ ਅੱਗ ਨਾਲ ਫਰਿੱਜ, ਏਸੀ, ਆਰਓ ਅਤੇ ਮਸ਼ੀਨਾਂ ਦੇ ਸੜਨ ਦੇ ਧਮਾਕੇ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੇ।

Rajpura Fire At Whirlpool Warehouse Millions Of Goods BurntRajpura Fire At Whirlpool Warehouse Millions Of Goods Burnt

ਸ਼ਹਿਰ ਵਾਸੀ ਅਤੇ ਪਿੰਡਾਂ ਦੇ ਵੱਡੀ ਗਿਣਤੀ ਵਿਚ ਵਸਨੀਕ ਮੌਕੇ ਤੇ ਇਕੱਤਰ ਹੋ ਗਏ। ਅੱਗ ਕਾਰਨ ਮੁਢਲੇ ਅਨੁਮਾਨ ਅਨੁਸਾਰ ਦਸ ਕਰੋੜ ਤੋਂ ਵੱਧ ਦਾ ਸਾਮਾਨ ਸੜ ਗਿਆ। ਅੱਗ ਨਾਲ ਗੋਦਾਮ ਵੀ ਸੜਕੇ ਸੁਆਹ ਹੋ ਗਿਆ। ਗੋਦਾਮ ਦੇ ਮਾਲਕਾਂ ਵੱਲੋਂ ਪਾਣੀ ਤੇ ਅੱਗ ਬੁਝਾਊ ਯੰਤਰਾਂ ਸਬੰਧੀ ਖਾਮੀਆਂ ਵੀ ਸਾਹਮਣੇ ਆਈਆਂ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement