
5 ਘੰਟਿਆਂ ਦੀ ਮੁਠਭੇੜ ਮਗਰੋਂ ਅੱਤਵਾਦੀਆਂ ਨੂੰ ਪਿੱਛੇ ਹਟਣਾ ਪਿਆ ਸੀ।
ਚੰਡੀਗੜ੍ਹ- ਪੰਜਾਬ 'ਚ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਕਾਮਰੇਡ ਬਲਵਿੰਦਰ ਸਿੰਘ ਦੀ ਬਹਾਦਰੀ ਨੂੰ ਅੱਜ ਪੂਰਾ ਮੁਲਕ ਯਾਦ ਕਰ ਰਿਹਾ ਹੈ। 200 ਅੱਤਵਾਦੀਆਂ ਨੂੰ ਢੇਰ ਕਰਨਾ ਵਾਲਾ ਕਾਮਰੇਡ ਬਲਵਿੰਦਰ ਸਿੰਘ ਪੰਜ ਤੱਤਾਂ 'ਚ ਵਲੀਨ ਹੋ ਚੁੱਕੇ ਹਨ। ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਕਰਨ ਲਈ ਜਾਣਿਆ ਜਾਂਦਾ ਹੈ। 5 ਘੰਟਿਆਂ ਦੀ ਮੁਠਭੇੜ ਮਗਰੋਂ ਅੱਤਵਾਦੀਆਂ ਨੂੰ ਪਿੱਛੇ ਹਟਣਾ ਪਿਆ ਸੀ।
ਜਾਣੋ ਕਿਵੇਂ ਹੋਇਆ ਬਲਵਿੰਦਰ ਸਿੰਘ ਦਾ ਕਤਲ?
ਹਮਲਾਵਰ ਨੇ ਬਲਵਿੰਦਰ ਸਿੰਘ ਦਾ ਕਤਲ ਕਰਨ ਦੀ ਪੂਰੀ ਤਿਆਰੀ ਕੀਤੀ ਸੀ। ਇਸ ਹਮਲੇ ਦੌਰਾਨ ਉਨ੍ਹਾਂ ਨੇ ਰੌਕਿਟ ਲੌਂਚਰ ਦਾ ਇਸਤੇਮਾਲ ਵੀ ਕੀਤਾ ਜਿਸ ਨਾਲ ਘਰ ਦਾ ਰਸਤਾ ਪੂਰੀ ਤਰ੍ਹਾਂ ਬਲੌਕ ਕਰ ਦਿੱਤ ਤਾਂ ਕਿ ਪੁਲਿਸ ਨਾ ਪਹੁੰਚ ਸਕੇ। ਬਲਵਿੰਦਰ ਤੇ ਪਰਿਵਾਰ ਨੇ ਪਿਸਟਲ ਤੇ ਸਟੇਨ ਗਨ ਨਾਲ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ। ਪੁਲਿਸ ਨੇ ਉਨ੍ਹਾਂ ਦੀ ਘਰ ਦੀ ਸੁਰੱਖਿਆ ਹਟਾ ਦਿੱਤੀ ਸੀ ਜਿਸ ਦੇ ਚਲਦੇ ਉਨ੍ਹਾਂ ਦਾ ਅਣਪਛਾਤੇ ਹਮਲਾਵਰਾਂ ਵਲੋਂ ਕਤਲ ਹੋ ਗਿਆ।
# 1993 'ਚ ਸ਼ੌਰਯਾ ਚੱਕਰ ਜਿੱਤਣ ਵਾਲੇ ਬਲਵਿੰਦਰ ਸਿੰਘ ਭਿਖੀਵਿੰਡ ਦਾ ਭਿਖੀਵਿੰਡ ਰਹਾਇਸ਼ ਤੇ ਕਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਕਤਲ ਅਣਪਛਾਤੇ ਹਮਲਾਵਰਾਂ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਇਲਾਕੇ ਵਿੱਚ ਗੋਲੀ ਮਾਰ ਕੇ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਵੈਬਸਾਈਟ ਅਨੁਸਾਰ ਅੱਤਵਾਦੀਆਂ ਦਾ ਵਿਰੋਧ ਕਰਨ ਲਈ 1990 ਤੋਂ ਲੈ ਕੇ 1993 ਤੱਕ ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਉੱਤੇ 16 ਹਮਲੇ ਹੋਏ ਸਨ।
ਸਭ ਤੋਂ ਪਹਿਲਾ ਤੇ ਆਖ਼ਿਰੀ ਹਮਲਾ-
ਬਲਵਿੰਦਰ 'ਤੇ ਪਹਿਲਾ ਹਮਲਾ 31 ਜਨਵਰੀ 1990 'ਚ ਹੋਇਆ ਸੀ। 28 ਦਸੰਬਰ 1991 'ਚ ਬਲਵਿੰਦਰ 'ਤੇ ਆਖਰੀ ਹਮਲਾ ਹੋਇਆ। ਸਭ ਤੋਂ ਖਤਰਨਾਕ ਹਮਲਾ ਸਤੰਬਰ 1990 'ਚ ਹੋਇਆ ਸੀ ਜਦੋਂ 200 ਅੱਤਵਾਦੀਆਂ ਨੇ ਬਲਵਿੰਦਰ ਦੇ ਘਰ ਨੂੰ ਘੇਰਾ ਪਾਇਆ ਤੇ 5 ਘੰਟੇ ਗੋਲੀਬਾਰੀ ਕੀਤੀ।
ਸ਼ੌਰਿਆ ਚੱਕਰ ਨਾਲ ਸਨਮਾਨਿਤ
ਬਲਵਿੰਦਰ ਨੂੰ ਸਤੰਬਰ 1990 'ਚ ਹੋਏ ਹਮਲੇ ਵਜੋਂ ਇਸ ਘਟਨਾ ਨੂੰ ਮੁੱਖ ਰਖਦਿਆਂ ਸਾਲ 1993 ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।