
ਨਿਹੰਗ ਜਥੇਬੰਦੀ ਦੇ ਸੇਵਾਦਾਰ ਉਤੇ ਚਲਾਈਆਂ ਗੋਲੀਆਂ
ਟਾਂਡਾ ਉੜਮੁੜ, 17 ਅਕਤੂਬਰ (ਅੰਮ੍ਰਿਤਪਾਲ ਬਾਜਵਾ): ਟਾਂਡਾ ਉੜਮੁੜ ਨਜ਼ਦੀਕ ਪੈਂਦੇ ਪਿੰਡ ਢਡਿਆਲਾ ਵਿਖੇ ਇਕ ਨਿਹੰਗ ਸਿੰਘ ਜੋ ਤਰਨਾਦਲ ਬਾਬਾ ਬਕਾਲਾ ਨਾਲ ਸਬੰਧਤ ਹਨ। ਉਨ੍ਹਾਂ ਦੇ ਘਰ ਸ਼ੁਕਰਵਾਰ ਦੀ ਰਾਤ ਉਨ੍ਹਾਂ ਦੇ ਘਰ ਉਤੇ ਦੋ ਅਣਪਛਾਤੇ ਵਿਅਕਤੀਆਂ ਹਥਿਆਰਾਂ ਨਾਲ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਟਾਂਡਾ ਪੁਲਿਸ ਨੇ ਤਫ਼ਤੀਸ ਕਰਦਿਆਂ ਮਾਮਲਾ ਦਰਜ ਕੀਤਾ। ਜਦ ਕਿ ਇਸ ਹਮਲੇ ਵਿਚ ਨਿਹੰਗ ਸਿੰਘ ਬੜੀ ਮੁਸ਼ਕਲ ਨਾਲ ਬਚੇ। ਟਾਂਡਾ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ।
ਇਸ ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਹੰਗ ਜਥੇਬੰਦੀ ਤਰਨਾਦਲ ਬਾਬਾ ਬਕਾਲਾ ਦੇ ਸੇਵਾਦਾਰ ਹਰਪਿੰਦਰ ਸਿੰਘ ਨੇ ਦਸਿਆ ਕਿ ਸ਼ੁਕਰਵਾਰ ਦੀ ਰਾਤ ਉਹ ਅਪਣੇ ਘਰ ਪਰਵਾਰ ਸਮੇਤ ਮੌਜੂਦ ਸੀ । ਵਕਤ ਕਰੀਬ ਸਾਢੇ ਨੌ ਤੋਂ ਦਸ ਵਜੇ ਦੇ ਵਿਚਕਾਰ ਹੋਵੇਗਾ ਕਿ ਉਨ੍ਹਾਂ ਦੀ ਪਤਨੀ ਨੂੰ ਘਰ ਦੇ ਗੇਟ ਉਤੇ ਦੋ ਅਣਪਛਾਤੇ ਵਿਅਕਤੀ ਖੜੇ ਨਜ਼ਰ ਆਏ ਤਾਂ ਉਸ ਨੇ ਹਰਪਿੰਦਰ ਸਿੰਘ ਨੂੰ ਆਵਾਜ਼ ਮਾਰੀ । ਮੌਕੇ ਉਤੇ ਹਰਪਿੰਦਰ ਸਿੰਘ ਬਾਹਰ ਆਇਆ ਤਾਂ ਅਣਪਛਾਤੇ ਵਿਅਕਤੀਆਂ ਉਨ੍ਹਾਂ ਦੇ ਘਰ ਉਪਰ ਗੋਲੀਬਾਰੀ ਕਰ ਦਿਤੀ। ਹਰਪਿੰਦਰ ਸਿੰਘ ਨੇ ਦੌੜ ਕੇ ਘਰ ਅੰਦਰ ਵੜ ਕੇ ਜਾਨ ਬਚਾਈ । ਹਮਲਾਵਰ ਵਲੋਂ ਚਲਾਇਆਂ ਗੋਲੀਆਂ ਉਨ੍ਹਾਂ ਦੇ ਗੇਟ , ਮਕਾਨ ਦੀ ਗਰਿਲ ਉਤੇ ਉਪਰ ਗੁਰੂ ਸਾਹਿਬ ਦੇ ਕਮਰੇ ਦੀ ਅਲਮਾਰੀ ਵਿਚ ਵਜੀਆਂ ਅਤੇ ਸ਼ੀਸ਼ਾ ਵੀ ਟੁੱਟ ਗਿਆ।
ਹਰਪਿੰਦਰ ਸਿੰਘ ਨੇ ਦਸਿਆ ਕਿ ਉਸ ਨੂੰ ਪਹਿਲਾਂ ਵੀ ਕਿਸੇ ਨਿਹੰਗ ਜਥੇਬੰਦੀ ਦੇ ਨਿਹੰਗਾਂ ਵਲੋਂ ਫ਼ੋਨ ਉਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਇਹ ਹਮਲਾ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਉਤੇ ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ ਤੇ ਐਸਐਚਓ ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਸਮੂਤ ਮੌਕੇ ਉਤੇ ਪਹੁੰਚੇ ਅਤੇ ਜਾਂਚ ਪੜਤਾਲ ਤੋਂ ਬਾਅਦ ਦੋ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ।
ਫੋਟੋ ਕੈਪਸ਼ਨ : ਘਰ ਚ ਲੱਗੇ ਫਾਇਰ ਵਿਖਾਉਂਦੇ ਹੋਏ ਨਿਹੰਗ ਹਰਪਿੰimageਦਰ ਸਿੰਘ ੦੨