
ਆਰਥਕ ਤੰਗੀ ਕਾਰਨ ਭੱਠਾ ਮਜ਼ਦੂਰ ਵਲੋਂ ਪਰਵਾਰ ਸਮੇਤ ਖ਼ੁਦਕੁਸ਼ੀ
ਕੋਟਕਪੂਰਾ, 17 ਅਕਤੂਬਰ (ਗੁਰਿੰਦਰ ਸਿੰਘ) : ਅਪਣੇ ਤਿੰਨ ਮਾਸੂਮ ਬੱਚਿਆਂ ਨੂੰ ਫ਼ਾਹੇ ਟੰਗ ਕੇ ਖ਼ੁਦ ਨੂੰ ਫਾਂਸੀ ਲਾਉਣ ਵਾਲੇ ਪਿੰਡ ਹਮੀਰਗੜ੍ਹ ਦੇ ਗ਼ਰੀਬ ਕਿਸਾਨ ਬੇਅੰਤ ਸਿੰਘ ਵਾਲੀ ਹਿਰਦੇਵੇਦਕ ਘਟਨਾ ਅਜੇ ਮਨਾਂ 'ਚ ਉਕਰੀ ਹੋਈ ਹੀ ਸੀ ਕਿ ਇਕ ਹੋਰ ਦੁਖਦਾਇਕ ਘਟਨਾ ਦੀ ਖ਼ਬਰ ਮਿਲੀ। ਜਿਸ ਵਿਚ ਨੇੜਲੇ ਪਿੰਡ ਕਲੇਰ 'ਚ ਇਕ ਗ਼ਰੀਬ ਵਿਅਕਤੀ ਵਲੋਂ ਆਰਥਿਕ ਪੱਖ ਦੀ ਕਮਜੋਰੀ ਕਰ ਕੇ ਅਪਣੇ ਪਰਵਾਰ ਸਮੇਤ ਅੱਗ ਦੇ ਹਵਾਲੇ ਕਰ ਕੇ ਖ਼ੁਦਕੁਸ਼ੀ ਕਰਨ ਦੀ ਦੁਖਦਾਇਕ ਖ਼ਬਰ ਮਿਲੀ ਹੈ।
ਉਕਤ ਪਰਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ ਤੇ ਅੱਜ ਤੜਕਸਾਰ ਘਰ 'ਚ ਧਰਮਪਾਲ (40) ਨੇ ਅਪਣੀ ਪਤਨੀ ਸੀਮਾ (36), ਬੇਟੀ ਮੋਨਿਕਾ (16) ਅਤੇ ਬੇਟਾ ਹਿਤੇਸ਼ (13) ਉੱਪਰ ਮਿੱਟੀ ਦਾ ਤੇਲ ਛਿੜਕਿਆ, ਗੈਸ ਸਿਲੰਡਰ ਦਾ ਰੈਗੁਲੇਟਰ ਖੋਲ੍ਹ ਕੇ ਸਾਰੇ ਪਰਵਾਰ ਨੂੰ ਅੱਗ ਦੇ ਹਵਾਲੇ ਕਰ ਦਿਤਾ। ਪੁਲਿਸ ਨੇ ਮ੍ਰਿਤਕ ਦੇ ਘਰੋਂ ਮਿਲੇ ਖ਼ੁਦਕੁਸ਼ੀ ਨੋਟ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਚਾਰੇ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਭੇਜ ਦਿਤਾ ਹੈ।
ਦਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਧਰਮਪਾਲ ਨੇ ਅਪਣੇ ਭੱਠੇ 'ਤੇ ਕੰਮ ਕਰਨ ਵਾਲੇ ਸਾਥੀ ਸੁਰੇਸ਼ ਮੁਨਸ਼ੀ ਨੂੰ ਆਤਮ ਹਤਿਆ ਕਰਨ ਦਾ ਮੋਬਾਈਲ ਸੁਨੇਹਾ ਵੀ ਭੇਜਿਆ ਸੀ, ਸੁਰੇਸ਼ ਮੁਤਾਬਿਕ ਸਵੇਰੇ ਉੱਠਣ 'ਤੇ ਉਸ ਨੇ ਮੋਬਾਈਲ ਦੇਖਿਆ ਤਾਂ ਉਹ ਤੁਰਤ ਧਰਮਪਾਲ ਦੇ ਘਰ ਪੁੱਜਾ, ਜਿਥੇ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਧੂੰਆਂ ਨਿਕਲ ਰਿਹਾ ਸੀ। ਗੁਆਂਢੀਆਂ ਦੀ ਮਦਦ ਨਾਲ ਘਰ ਦਾ ਦਰਵਾਜ਼ਾ ਤੋੜਿਆ ਤਾਂ ਕਮਰੇ 'ਚ ਚਾਰੇ ਪਰਵਾਰਕ ਮੈਂਬਰ ਬੁਰੀ ਤਰ੍ਹਾਂ ਝੁਲਸੀ ਹਾਲਤ 'ਚ ਮ੍ਰਿਤਕ ਪਾਏ ਗਏ।
ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਧਰਮਪਾਲ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਦੁਕੀਆ ਦਾ ਵਸਨੀਕ ਸੀ ਤੇ ਉਸਦੇ ਪਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਘਟਨਾ ਸਥਾਨ 'ਤੇ ਪੁੱਜੇ ਸਤਵਿੰਦਰ ਸਿੰਘ ਵਿਰਕ ਡੀਐਸਪੀ ਅਤੇ ਜਸਵੀਰ ਸਿੰਘ ਐਸਐਚਓ ਨੇ ਖ਼ੁਦਕੁਸ਼ੀ ਨੋਟ ਮਿਲਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਕਤ ਘਟਨਾ ਦੀ ਕਈ ਪਹਿਲੂਆਂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-17-4ਡੀ
ਕੈਪਸ਼ਨ : ਪੁਲਿਸ ਵੱਲੋਂ ਮ੍ਰਿਤਕ ਪਰਿਵਾਰ ਦੀਆਂ ਲਾਸ਼ਾਂ ਨੂੰ ਕਬਜੇ 'ਚ ਲੈਣ ਸਮੇਂ ਅਤੇ ਇਨਸੈੱਟ ਮ੍ਰਿਤਕ ਧਰਮਪਾਲ। (ਗੋਲਡਨ)
ਪਤਨੀ, ਬੇਟੇ ਅਤੇ ਬੇਟੀ ਸਮੇਤ ਖ਼ੁਦ 'ਤੇ ਮਿੱਟੀ ਦਾ ਤੇਲ ਛਿimageੜਕ ਲਾਈ ਅੱਗ