
24 ਕਿਲੋ ਅਫ਼ੀਮ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨਸ਼ਾ ਤਸਕਰ ਕਾਬੂ
ਮੋਗਾ, 17 ਅਕਤੂਬਰ (ਅਰੁਣ ਗੁਲਾਟੀ) : ਸੀ.ਆਈ.ਏ ਸਟਾਫ਼ ਮੋਗਾ ਪੁਲਿਸ ਨੂੰ 24 ਕਿਲੋ ਅਫ਼ੀਮ ਅਤੇ 4 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਮਿਲੀ ਹੈ। ਸੀ.ਆਈ.ਏ. ਸਟਾਫ਼ ਮੋਗਾ ਦੇ ਇੰਸਪੈਕਟਰ ਕਿੱਕਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਰਿੰਪੀ ਪੁੱਤਰ ਬਿੱਕਰ ਸਿੰਘ ਵਾਸੀ ਚੁਗਾਵਾਂ ਹਾਲ ਅਬਾਦ ਕਰਤਾਰ ਨਗਰ ਮੋਗਾ ਜੋ ਕਿ ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਅਫ਼ੀਮ ਅਪਣੇ ਗਾਹਕਾਂ ਨੂੰ ਦੇਣ ਲਈ ਲਿੰਕ ਰੋਡ ਮਹਿਮੇਵਾਲਾ ਤੇ ਹੁੰਦਾ ਹੋਇਆ ਫੋਕਲ ਪੁਆਇੰਟ ਵਿਚ ਦੀ ਮੋਗਾ ਲੁਧਿਆਣਾ ਜੀ.ਟੀ ਰੋਡ ਨੂੰ ਆ ਰਿਹਾ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਕਿੱਕਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰ ਕੇ ਗੁਰਪ੍ਰੀਤ ਸਿੰਘ ਉਰਫ ਰਿੰਪੀ ਨੂੰ ਕਾਬੂ ਕਰ ਕੇ ਉਸ ਦੀ ਕਾਰ ਸਵਿਫ਼ਟ ਡਿਜ਼ਾਇਰ ਨੰਬਰੀ ਪੀ.ਬੀ-04-ਏ.ਡੀ-7962 ਰੰਗ ਚਿੱਟਾ ਦੀ ਤਲਾਸ਼ੀ ਲੈਣ ਤੇ ਕਾਰ ਵਿਚ ਵੱਡੀ ਮਾਤਰਾ ਵਿਚ ਅਫ਼ੀਮ (24 ਕਿੱਲੋ) ਅਤੇ 4 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਕਾਬੂ ਕੀਤਾ ਤਸਕਰ ਮੋਗਾ ਵਿਚ ਪਹਿਲਾ ਕਾਰ ਡੀਲਰ ਦਾ ਕੰਮ ਕਰਦਾ ਸੀ ਤੇ ਦਿੱਲੀ ਤੋ ਪੁਰਾਣੀਆ ਕਾਰਾਂ ਨੂੰ ਖ਼ਰੀਦ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਸੀ ਤੇ ਉਸੇ ਆੜ ਵਿਚ ਅਫ਼ੀਮ ਦੀ ਤਸਕਰੀ ਕਰਦਾ ਸੀ।
ਸੂਤਰਾਂ ਤੋ ਪਤਾ ਲੱਗਾ ਕਿ ਕਾਬੂ ਕੀਤਾ ਅਰੋਪੀ ਗੁਰਪ੍ਰੀਤ ਸਿੰਘ ਉਰਫ ਰਿੰਪੀ ਦੇ ਪ੍ਰਵਾਰਕ ਮੈਂਬਰ ਕੈਨੇਡਾ ਵਿਚ ਰਹਿੰਦੇ ਹਨ ਤੇ ਉਹ ਵੀ ਕੈਨੇਡਾ ਦਾ ਚੱਕਰ ਲਗਾ ਚੁੱਕਾ ਅਤੇ ਹੁਣ ਉਸ ਨੇ ਦੋ ਤਿੰਨ ਦਿਨਾਂ ਵਿਚ ਫਿਰ ਕੈਨੇਡਾ ਜਾਣਾ ਸੀ ਤੇ ਉਹ ਅਫ਼ੀਮ ਸਮੇਤ ਪੁਲਿਸ ਦੇ ਕਾਬੂ ਆ ਗਿਆ। ਐਸ.ਐਸ.ਪੀ ਮੋਗਾ ਨੇ ਦਸਿਆ ਕਿ ਕਾਬੂ ਕੀਤੇ ਅਰੋਪੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਕਿ ਪਤਾ ਲੱਗ ਸਕੇ ਕਿ ਉਸ ਨਾਲ ਇਸ ਧੰਦੇ ਵਿਚ ਕੌਣ-ਕੌਣ ਸ਼ਾਮਲ ਹਨ।
ਫੋਟੋ ਨੰਬਰ 17 ਮੋਗਾ ਸੱਤਪਾਲ 09 ਪੀ