
ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਦੇਖ ਅਸੀਂ ਸਿਰਫ਼ 6 ਘੰਟੇ ਦਾ ਪ੍ਰੋਗਰਾਮ ਰੱਖਿਆ ਹੈ ਪਰ ਅਸੀਂ ਇਸ ਨੂੰ ਲੰਮਾ ਵੀ ਰੱਖ ਸਕਦੇ ਸੀ
ਮਾਨਸਾ (ਪਰਮਦੀਪ ਰਾਣਾ) - ਪਿਛਲੇ ਦਿਨੀਂ ਲਖੀਮਪੁਰ ਵਿਖੇ ਵਾਪਰੀ ਘਟਨਾਂ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਦੀ ਸਜ਼ਾ ਦੀ ਮੰਗ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ ਦੇ ਤਹਿਤ ਅੱਜ ਮਾਨਸਾ ਵਿਖੇ ਵੀ ਰੇਲਵੇ ਸਟੇਸ਼ਨ ਨਜ਼ਦੀਕ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਮਾਨਸਾ ਦੇ ਕਿਸਾਨਾਂ ਦੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੀ ਮੌਜੂਦ ਸਨ।
Mansa Rail Roko Protest
ਇਸ ਪ੍ਰਦਰਸ਼ਨ ਦੌਰਾਨ ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰ ਸਰਕਾਰ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੁੱਪ ਬੈਠੀ ਹੈ। ਉਹ ਕਿਸਾਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੀ, ਸਿਰਫ਼ ਖੇਤੀ ਕਾਨੂੰਨਾਂ ਦੇ ਗੁਣਗਾਣ ਗਾਉਂਦੀ ਰਹਿੰਦੀ ਹੈ। ਲਖੀਮਪੁਰ ਘਟਨਾ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਲਖੀਮਪੁਰ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਸਯੁੰਕਤ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ 'ਚ ਰੇਲ ਟ੍ਰੈਕ ਰੋਕ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਦਿਨ ਇਹ ਘਟਨਾ ਹੋਈ ਹੈ ਅਸੀਂ ਉਸੇ ਸਮੇਂ ਹੀ ਅਸੀਂ ਕਈ ਵੱਡਾ ਐਲਾਨ ਕੀਤੇ ਸਨ
Ruldu Singh Mansa
ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਦੇ, ਜਿਸ ਵਿਚ ਅੱਜ ਦਾ ਪ੍ਰੋਗਰਾਮ ਵੀ ਉਲੀਕਿਆਂ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜੇ ਮਿਸ਼ਰਾ ਨੂੰ ਵੀ ਬਰਖ਼ਾਸਤ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਸਾਡੀ ਇਸ ਗੱਲ ਤੇ ਅਮਲ ਕਰਨ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨਹੀਂ ਮੰਨਦੀ ਤਾਂ ਸਾਨੂੰ ਵੀ ਪ੍ਰਦਰਸ਼ਨ ਤਿੱਖਾ ਕਰਨ ਪੈਂਦਾ ਹੈ ਜਿਸ ਨਾਲ ਆਮ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ ਤੇ ਅੱਜ ਅਸੀਂ ਸਿਰਫ਼ 6 ਘੰਟੇ ਦਾ ਪ੍ਰੋਗਰਾਮ ਰੱਖਿਆ ਹੈ ਪਰ ਅਸੀਂ ਇਸ ਨੂੰ ਲੰਮਾ ਵੀ ਰੱਖ ਸਕਦੇ ਸਨ ਪਰ ਅਸੀਂ ਆਮ ਲੋਕਾਂ ਨੂੰ ਦੇਖਦੇ ਹੋਏ ਇਹ ਪ੍ਰਗੋਰਾਮ ਬਹੁਤ ਛੋਟਾ ਰੱਖਿਆ ਹੈ।
Ruldu Singh Mansa
ਉਹਨਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਸ਼ਾਂਤੀ ਨਾਲ ਹੀ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਸਾਡਾ ਸ਼ਾਂਤਮਈ ਪ੍ਰਦਰਸ਼ਨ ਹੀ ਸਰਕਾਰ ਨੂੰ ਹਰਾਏਗਾ। ਇਸ ਦੇ ਨਾਲ ਹੀ ਹੋਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦਕਿ ਸਰਕਾਰ ਲਖੀਮਪੁਰ ਵਿਖੇ ਵਾਪਰੀ ਘਟਨਾਕ੍ਰਮ 'ਚ ਸ਼ਹੀਦ ਹੋਏ ਪਰਿਵਾਰਾਂ ਨੂੰ ਇਨਸਾਫ ਨਹੀਂ ਦਿੰਦੀ ਉਨਾਂ ਸਮਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਤੇ ਲਗਾਤਾਰ ਪ੍ਰਦਰਸ਼ਨ ਜਾਰੀ ਰਹੇਗਾ।