ਉਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ ਪਿ੍ਯੰਕਾ ਗਾਂਧੀ 
Published : Oct 18, 2021, 7:17 am IST
Updated : Oct 18, 2021, 7:17 am IST
SHARE ARTICLE
image
image

ਉਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ ਪਿ੍ਯੰਕਾ ਗਾਂਧੀ 

ਲਖਨਊ, 17 ਅਕਤੂਬਰ : ਪਿ੍ਯੰਕਾ ਗਾਂਧੀ ਵਾਡਰਾ ਉਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ | ਇਸ ਦਾ ਐਲਾਨ ਪਾਰਟੀ ਦੀ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੂਨੀਆ ਨੇ ਐਤਵਾਰ ਨੂੰ  ਕੀਤਾ | ਉਨ੍ਹਾਂ ਕਿਹਾ ਕਿ ਏਆਈਸੀਸੀ ਦੇ ਜਨਰਲ ਸਕੱਤਰ ਇਸ ਸਮੇਂ ਸੂਬੇ ਦੀ ਸੱਭ ਤੋਂ ਮਸਹੂਰ ਸਿਆਸੀ ਹਸਤੀ ਹਨ | 
ਪੂਨੀਆ, ਜਿਨ੍ਹਾਂ ਨੂੰ  ਸ਼ੁਕਰਵਾਰ ਨੂੰ  ਅਗਲੇ ਸਾਲ ਹੋਣ ਵਾਲਿਆਂ ਯੂਪੀ ਚੋਣਾਂ ਲਈ ਕਾਂਗਰਸ ਦੀ 20 ਮੈਂਬਰੀ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ, ਨੇ ਕਿਹਾ ਕਿ ਉਨ੍ਹਾਂ ਕੋਲ ਪਿ੍ਯੰਕਾ ਗਾਂਧੀ ਵਰਗੀ ਸ਼ਖ਼ਸੀਅਤ ਹੈ ਜੋ ਭਾਜਪਾ ਵਿਰੁਧ ਦੇਸ਼ ਦੀ ਅਗਵਾਈ ਕਰ ਸਕਦੀ ਹੈ |
ਯੂਪੀ ਚੋਣਾਂ ਵਿਚ ਇਹ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ ਕਿਉਂਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੋਵੇਂ Tਪਿੱਛੇ ਰਹਿ ਗਈਆਂ ਹਨU ਅਤੇ Tਹੁਣ ਲੜਾਈ ਵਿਚ ਨਹੀਂ ਹਨ,U  ਪੂਨੀਆ ਨੇ ਇਕ ਇੰਟਰਵੀਊ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ | 
ਉਨ੍ਹਾਂ ਕਿਹਾ ਕਿ ਪਿ੍ਯੰਕਾ ਗਾਂਧੀ ਨੇ ਸਾਰੇ ਮੁੱਦਿਆਂ 'ਤੇ ਸੱਚਾਈ ਲਈ ਲੜਾਈ 
ਲੜੀ ਹੈ ਅਤੇ ਜਦੋਂ ਲਖੀਮਪੁਰ ਖੇੜੀ ਦੀ ਘਟਨਾ ਵਾਪਰੀ, ਉਹ ਤੁਰਤ ਪੀੜਤਾਂ ਦੇ ਪ੍ਰਵਾਰ ਨੂੰ  ਮਿਲਣ ਲਈ ਰਵਾਨਾ ਹੋ ਗਈ ਭਾਵੇਂ ਕਿ ਉਨ੍ਹਾਂ ਨੂੰ  ਸੀਤਾਪੁਰ ਵਿਚ ਨਜ਼ਰਬੰਦ ਕਰ ਦਿਤਾ ਗਿਆ, ਪਰ ਉਹ ਨਿਆਂ ਦੀ ਭਾਲ ਵਿਚ ਦਿ੍ੜ ਰਹੀ | ਉਨ੍ਹਾਂ ਕਿਹਾ ਕਿ ਉਹ ਅਪਣੇ ਸੰਘਰਸ਼ ਵਿਚ Tਸਫ਼ਲU ਸੀ ਅਤੇ ਪੀੜਤ ਪ੍ਰਵਾਰਾਂ ਨੂੰ  ਮਿਲਣ ਲਖੀਮਪੁਰ ਖੇੜੀ ਅਤੇ ਬਹਰਾਇਚ ਗਈ ਸੀ |
ਦੱਸਣਯੋਗ ਹੈ ਕਿ ਪੂਨੀਆ ਨੇ ਪਹਿਲਾਂ ਵੀ ਕਿਹਾ ਸੀ ਕਿ ਚਾਹੇ ਸੋਨਭੱਦਰ, ਉਨਾਓ ਜਾਂ ਹਾਥਰਸ ਦੀਆਂ ਘਟਨਾਵਾਂ ਹੋਣ ਪਿ੍ਯੰਕਾ ਗਾਂਧੀ ਨੇ ਨਿਆਂ ਲਈ ਲੜਾਈ ਲੜੀ ਸੀ | ਪੂਨੀਆ ਨੇ ਕਿਹਾ, Tਇਸ ਲਈ, ਲੋਕ ਉਸ ਤੋਂ ਪ੍ਰਭਾਵਤ ਹੋਏ ਹਨ ਅਤੇ ਇਸ ਵੇਲੇ ਪੂਰੇ ਸੂਬੇ ਵਿਚ, ਕੋਈ ਵੀ ਰਾਜਨੇਤਾ ਪਿ੍ਯੰਕਾ ਗਾਂਧੀ ਨਾਲੋਂ ਵਧੇਰੇ ਪ੍ਰਸਿੱਧ ਨਹੀਂ ਹੈ | ਜਿਥੋਂ ਤਕ ਇਹ ਮੁਹਿੰਮ ਕਿਸ ਦੇ ਦੁਆਲੇ ਕੇਂਦਰਿਤ ਹੋਵੇਗੀ, ਅਸੀਂ ਖ਼ੁਸ਼ਕਿਸਮਤ ਹਾਂ ਕਿ ਪਿ੍ਯੰਕਾ ਗਾਂਧੀ ਹਰ ਸਮੇਂ (ਪ੍ਰਚਾਰ) ਲਈ ਹਾਜ਼ਰ ਰਹਿੰਦੇ ਹਨU |    (ਏਜੰਸੀ)
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement