ਮੁੜ ਬਦਲਿਆ ਮੌਸਮ ਦਾ ਰੰਗ, ਕਈ ਥਾਵਾਂ ’ਤੇ ਹਲਕੀ ਬਾਰਸ਼
Published : Oct 18, 2021, 12:31 am IST
Updated : Oct 18, 2021, 12:31 am IST
SHARE ARTICLE
image
image

ਮੁੜ ਬਦਲਿਆ ਮੌਸਮ ਦਾ ਰੰਗ, ਕਈ ਥਾਵਾਂ ’ਤੇ ਹਲਕੀ ਬਾਰਸ਼

ਅਗਲੇ ਦੋ ਦਿਨ ਵੀ ਬਾਰਸ਼ ਦੀ ਸੰਭਾਵਨਾ

ਚੰਡੀਗੜ੍ਹ, 17 ਅਕਤੂਬਰ (ਜਸਪਾਲ ਸਿੰਘ): ਸਤੰਬਰ ਮਹੀਨੇ ਦੀਆਂ ਲੰਮੀਆਂ ਝੜੀਆਂ ਤੋਂ ਬਾਅਦ ਮੌਸਮ ਨੇ ਇਕ ਵਾਰ ਫਿਰ ਅਪਣਾ ਰੰਗ ਬਦਲ ਲਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਮੌਸਮ ਸਾਫ ਰਹਿਣ ਤੇ ਤਾਪਮਾਨ ਵੱਧਣ ਨਾਲ ਲੋਅ-ਪ੍ਰੈਸ਼ਰ ਏਰੀਆ ਬਣ ਰਿਹਾ ਹੈ। ਇਸ ਕਾਰਨ ਪਛਮੀ ਚੱਕਰਵਾਤ ਸਰਗਰਮ ਹੋ ਰਿਹਾ ਹੈ। 
ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਹਲਕੀ ਬੂੰਦਾ-ਬਾਂਦੀ ਨੇ ਤਾਪਮਾਨ ਵਿਚ ਗਿਰਾਵਟ ਲਿਆ ਦਿਤੀ। ਟਰਾਈ ਸਿਟੀ ਦੇ ਨੇੜਲੇ ਇਲਾਕਿਆਂ ਵਿਚ ਦੁਪਹਿਰ ਤੋਂ ਹੀ ਕਾਲੇ ਬੱਦਲ ਛਾ ਗਏ ਸਨ ਤੇ ਦੁਪਹਿਰ ਗੁਜ਼ਰਦਿਆਂ ਹੀ ਹਲਕੀ ਬਾਰਸ਼ ਸ਼ੁਰੂ ਹੋ ਗਈ ਜੋ ਕਿ ਰਾਤ ਤਕ ਜਾਰੀ ਰਹੀ। ਪੰਜਾਬ ਵਾਸੀਆਂ ਨੂੰ ਕੇਵਲ ਅੱਜ ਦੀ ਹਲਕੀ ਬਾਰਸ਼ ਨਾਲ ਹੀ ਰਾਹਤ ਨਹੀਂ ਮਿਲੇਗੀ ਬਲਕਿ ਆਉਣ ਵਾਲੇ ਦੋ ਦਿਨਾਂ ਵਿਚ ਭਾਰੀ ਬਾਰਸ਼ ਦਾ ਅਨੁਮਾਨ ਹੈ।  18 ਅਕਤੂਬਰ ਨੂੰ ਵੀ ਲੁਧਿਆਣਾ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਵਿਚ ਬਾਰਸ਼ ਜਾਂ ਬੱਦਲ ਛਾਏ ਰਹਿ ਸਕਦੇ ਹਨ। ਹਾਲਾਂਕਿ ਇਸ ਤੋਂ ਬਾਅਦ ਅਗਲਾ ਇਕ ਹਫ਼ਤਾ ਮੌਸਮ ਸਾਫ ਰਹੇਗਾ। ਮੌਸਮ ਵਿਗਿਆਨੀਆਂ ਮੁਤਾਬਕ ਬਾਰਸ਼ ਹੋਈ ਤਾਂ ਇਸ ਦਾ ਲਾਭ ਹੀ ਹੋਵੇਗੀ। ਬਾਰਸ਼ ਨਾਲ ਹਵਾ ਵਿਚਲੀ ਧੂੜ-ਮਿੱਟੀ ਜ਼ਮੀਨ ’ਤੇ ਆ ਜਾਵੇਗੀ ਸਮੌਗ ਵਾਲੇ ਹਾਲਾਤ ਨਹੀਂ ਬਣਨਗੇ।
ਉਧਰ ਮੰਡੀਆਂ ਵਿਚ ਝੋਨਾ ਲਈ ਬੈਠੇ ਕਿਸਾਨ ਇਸ ਬਾਰਸ਼ ਤੋਂ ਕਾਫ਼ੀ ਚਿੰਤਤ ਦਿਖਾਈ ਦਿਤੇ ਕਿਉਂਕਿ ਝੋਨੇ ਦੀ ਖ਼ਰੀਦਦਾਰੀ ਵਿਚ ਉਨੀ ਤੇਜ਼ੀ ਨਹੀਂ ਦੇਖੀ ਜਾ ਰਹੀ ਜਿੰਨੀ ਕਿ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੁੱਝ ਕੁ ਖੇਤਰਾਂ ਵਿਚ ਅਜੇ ਝੋਨੇ ਦੀ ਫ਼ਸਲ ਖੜੀ ਹੈ ਤੇ ਉਨ੍ਹਾਂ ਕਿਸਾਨਾਂ ਲਈ ਇਹ ਚਿੰਤਾ ਖੜੀ ਹੋ ਗਈ ਹੈ ਕਿ ਕਿਧਰੇ ਪੱਕੀ ਫ਼ਸਲ ਡਿੱਗ ਹੀ ਨਾ ਪਵੇ ਤੇ ਜੇਕਰ ਫ਼ਸਲ ਕੱਟੀ ਜਾਂਦੀ ਹੈ ਤਾਂ ਉਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰਕਾਰ ਨੇ ਖ਼ਰੀਦਣੀ ਨਹੀਂ। ਜਿਥੋਂ ਤਕ ਸਵਾਲ ਗਰਮੀ ਦਾ ਹੈ, ਪਿਛਲੇ ਕਈ ਦਿਨਾਂ ਤੋਂ ਗਰਮੀ ਕਾਫ਼ੀ ਪੈ ਰਹੀ ਸੀ ਤੇ ਅੱਜ ਦੀ ਬਾਰਸ਼ ਨੇ ਇਕਦਮ 5 ਡਿਗਰੀ ਤਕ ਤਾਪਮਾਨ ਹੇਠਾਂ ਸੁਟ ਦਿਤਾ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement