
ਅਮਲੋਹ ਸਬ ਡਵੀਜ਼ਨ ਵਲੋਂ ਉਸਾਰੀ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਕੀਮਾਂ ਦੀਆਂ 278 ਅਰਜ਼ੀਆਂ ਪਾਸ ਕੀਤੀਆਂ
ਅਮਲੋਹ, 17 ਅਕਤੂਬਰ (ਨਾਹਰ ਸਿੰਘ ਰੰਗੀਲਾ): ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਅਧੀਨ ਗਠਿਤ ਅਮਲੋਹ ਸਬ ਡਵੀਜ਼ਨ ਪੱਧਰ ਦੀ ਕਮੇਟੀ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਅਮਲੋਹ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਉਸਾਰੀ ਮਜ਼ਦੂਰਾ ਨੂੰ ਮਿਲਣ ਵਾਲੀਆਂ ਭਲਾਈ ਸਕੀਮਾਂ ਦੀਆਂ 66 ਲੱਖ 30 ਹਜ਼ਾਰ ਰੁਪਏ ਦੀਆਂ 278 ਅਰਜ਼ੀਆਂ ਪਾਸ ਕੀਤੀਆਂ ਗਈਆਂ¢ ਕਿਰਤ ਤੇ ਸੁਲਾਹ ਅਫ਼ਸਰ ਮਸਤਾਨ ਸਿੰਘ ਨੇ ਕਮੇਟੀ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਮੇਟੀ ਮੈਂਬਰਾਂ ਨੂੰ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ¢ ਲੇਬਰ ਇਨਫੋਰਸਮੈਂਟ ਅਫ਼ਸਰ ਮੰਡੀ ਗੋਬਿੰਦਗੜ੍ਹ ਕਰਨ ਗੋਇਲ ਅਤੇ ਕਮਲਜੀਤ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਬੋਰਡ ਅਧੀਨ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੇ ਵਿਭਾਗਾਂ ਨਾਲ ਜੁੜੇ ਠੇਕੇਦਾਰਾਂ ਨੂੰ ਨਿਰਦੇਸ਼ ਦੇਣ ਤਾਂ ਜੋ ਯੋਗ ਉਸਾਰੀ ਮਜ਼ਦੂਰ ਵਿਭਾਗ ਨਾਲ ਰਜਿਸਟਰ ਹੋ ਸਕਣ ਅਤੇ ਬੋਰਡ ਤੋਂ ਬੀ.ਓ.ਸੀ.ਡਬਲਯੂ ਭਲਾਈ ਸਕੀਮਾਂ ਦਾ ਲਾਭ ਲੈ ਸਕਣ¢ ਐਸ.ਡੀ.ਐਮ ਸ੍ਰੀ ਜੌਹਲ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦ ਤੋਂ ਜਲਦ ਵਿਭਾਗਾਂ ਅਧੀਨ ਚੱਲ ਰਹੇ ਉਸਾਰੀ ਦੇ ਕੰਮਾਂ ਨਾਲ ਸਬੰਧਿਤ ਕਾਮਿਆਂ ਨੂੰ ਬੋਰਡ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦੇ ਹੋਏ ਕਿਰਤੀਆਂ ਦੀ ਬੋਰਡ ਅਧੀਨ ਰਜਿਸਟ੍ਰੇਸ਼ਨ ਯਕੀਨੀ ਬਣਾਉਣ¢ ਇਸ ਮੌਕੇ ਬੀ.ਡੀ.ਪੀ.ਓ, ਐਸ.ਡੀ.ਓ ਪੀ.ਡਬਲਯੂ.ਡੀ, ਐਸ.ਡੀ.ਓ ਪੰਚਾਇਤੀ ਰਾਜ, ਐਸ.ਡੀ.ਓ ਪੀ.ਐਸ.ਪੀ.ਸੀ.ਐਲ, ਐਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ, ਐਸ.ਡੀ.ਓ ਮੰਡੀ ਬੋਰਡ ਅਤੇ ਐਸ.ਡੀ.ਓ ਸਿੰਜਾਈ ਵਿਭਾਗ ਆਦਿ ਹਾਜ਼ਰ ਸਨ |
10
ਫ਼ੋਟੋ ਕੈਪਸ਼ਨ: ਐਸ.ਡੀ.ਐਮ ਗੁਰਵਿੰਦਰ ਸਿੰਘ ਜੌਹਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ |-ਫ਼ੋਟੋ: ਰੰਗੀਲਾ