
ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਲੁਧਿਆਣਾ : ਖੰਨਾ ਦੇ ਸਮਰਾਲਾ ਰੋਡ 'ਤੇ ਸਥਿਤ ਇਕ ਘਰ 'ਚੋਂ ਸ਼ੱਕੀ ਹਾਲਤ 'ਚ ਸੜੀ ਹੋਈ ਔਰਤ ਦੀ ਲਾਸ਼ ਮਿਲੀ ਹੈ। ਮਾਮਲਾ ਪੂਰੀ ਤਰ੍ਹਾਂ ਸ਼ੱਕੀ ਨਜ਼ਰ ਆ ਰਿਹਾ ਹੈ। ਔਰਤ ਦੀ ਲਾਸ਼ ਇੰਨੀ ਸੜੀ ਹੋਈ ਸੀ ਕਿ ਉਸ ਵਿਚ ਕੀੜੇ ਪੈ ਗਏ ਸਨ।
ਇਸ ਦੇ ਨਾਲ ਹੀ ਡੀਐਸਪੀ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਗੁਆਂਢੀ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਇੱਕ ਬੰਦ ਘਰ ਵਿੱਚੋਂ ਬਹੁਤ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਇਕ ਔਰਤ ਦੀ ਲਾਸ਼ ਪਈ ਸੀ, ਜੋ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਪਈ ਸੀ ਅਤੇ ਕੀੜਿਆਂ ਨਾਲ ਭਰੀ ਹੋਈ ਸੀ।
ਮ੍ਰਿਤਕ ਮਹਿਲਾ ਦੀ ਪਛਾਣ ਪਰਮਜੀਤ ਕੌਰ (42) ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਦਾ ਪਤੀ ਨਾਲ ਝਗੜਾ ਰਹਿੰਦਾ ਸੀ ਤੇ ਕਾਫੀ ਸਮੇਂ ਤੋਂ ਅਲੱਗ ਰਹਿ ਰਹੀ ਸੀ।