ਸਿਵਲ ਸਰਜਨ ਨੇ ਮੁਢਲੇ ਸਿਹਤ ਕੇਂਦਰ ਨੰਦਪੁਰ ਕਲੌੜ 'ਤੇ ਅਚਾਨਕ ਛਾਪਾ ਮਾਰਿਆ
Published : Oct 18, 2022, 12:29 am IST
Updated : Oct 18, 2022, 12:29 am IST
SHARE ARTICLE
image
image

ਸਿਵਲ ਸਰਜਨ ਨੇ ਮੁਢਲੇ ਸਿਹਤ ਕੇਂਦਰ ਨੰਦਪੁਰ ਕਲੌੜ 'ਤੇ ਅਚਾਨਕ ਛਾਪਾ ਮਾਰਿਆ

ਬੱਸੀ ਪਠਾਣਾਂ 17 ਅਕਤੂਬਰ ( ਗੁਰਸ਼ਰਨ ਸਿੰਘ ਰੁਪਾਲ )  : ਸਿਹਤ ਸੰਸਥਾਵਾਂ ਸਮੇਂ ਸਿਰ ਖੁੱਲਣਾ ਯਕੀਨੀ ਬਣਾਉਣ ਲਈ ਸਿਵਲ ਸਰਜਨ ਫ਼ਤਿਹਗੜ ਸਾਹਿਬ ਡਾ ਵਿਜੇ ਕੁਮਾਰ ਵੱਲੋਂ  ਬਲਾਕ ਪੀ ਐਚ ਸੀ ਨੰਦਪੁਰ ਕਲੌੜ ਤੇ ਅੱਜ ਸਵੇਰੇ ਅਚਾਨਕ ਛਾਪਾ ਮਾਰਿਆ ਗਿਆ | ਜਿਸ ਦੌਰਾਨ ਸਟਾਫ ਹਾਜਰ ਪਾਇਆ ਗਿਆ |ਚੈਕਿੰਗ ਦੌਰਾਨ ਸਿਵਲ ਸਰਜਨ ਨੇ ਮੌਕੇ 'ਤੇ ਮੌਜੂਦ ਦਵਾਈ ਲੈਣ ਪਹੁੰਚੇ ਮਰੀਜਾਂ ਤੇ ਆਮ ਲੋਕਾਂ ਨਾਲ ਉਹਨਾਂ ਨੂੰ  ਮਿਲ ਰਹੀਆਂ ਸਿਹਤ ਸਹੂਲਤਾਂ ਸੰਬੰਧੀ ਗੱਲਬਾਤ ਕੀਤੀ | ਡਾ ਵਿਜੇ ਕੁਮਾਰ ਵੱਲੋਂ ਆਮ ਲੋਕਾਂ ਨੂੰ  ਅਪੀਲ ਕੀਤੀ ਕਿ ਓਹ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ | 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇ ਮੰਤਵ ਨੂੰ  ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਉਹਨਾਂ ਨੇ ਪੀ ਐਚ ਸੀ ਵੱਲੋਂ ਲੋਕਾਂ ਨੂੰ  ਮੁਹਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜਾ ਵੀ ਲਿਆ | ਉਨ੍ਹਾਂ ਨੇ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਵਾਰਡਾਂ, ਲੈਬ, ਐਮਰਜੈਂਸੀ ਵਿੱਚ ਪਾਈਆਂ ਗਈਆਂ ਉਣਤਾਈਆਂ ਅਤੇ ਸਾਫ-ਸਫਾਈ ਬਾਰੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਮਰੀਜਾਂ ਨੂੰ  ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਅਤੇ ਨਾਲ ਹੀ ਸਟਾਫ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ |
ਉਹਨਾਂ ਹਸਪਤਾਲ ਪ੍ਰਬੰਧ ਤੇ ਸੰਤੁਸ਼ਟੀ ਜ਼ਹਿਰ ਕੀਤੀ ਅਤੇ ਕੇਂਦਰ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਰਾਕੇਸ਼ ਬਾਲੀ ਨੂੰ  ਹਸਪਤਾਲ ਵਿੱਚ ਵਿਵਸਥਾ ਨੂੰ  ਹੋਰ ਬਿਹਤਰ ਬਣਾਉਣ ਲਈ ਹਦਾਇਤਾਂ ਵੀ ਦਿੱਤੀਆਂ | ਸਿਵਲ ਸਰਜਨ ਨੇ ਵਿਸ਼ੇਸ਼ ਕਰਕੇ ਸਾਫ ਸਫਾਈ ਵਿੱਚ ਬਿਹਤਰੀ ਲਿਆਉਣ ਲਈ ਐਸ.ਐਮ.ਓ.ਨੂੰ ਨਿਰਦੇਸ਼ ਦਿੱਤੇ | ਉਹਨਾਂ ਨੇ ਅਧਿਕਾਰੀਆਂ ਅਤੇ ਸਟਾਫ ਨੂੰ  ਆਪਣਾ ਕੰਮ ਮਿਹਨਤ, ਲਗਨ, ਜ਼ਿਮੇਵਾਰੀ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਆਮ ਲੋਕਾਂ ਨੂੰ  ਮਿਆਰੀ ਅਤੇ ਸਮਾਂਬੱਧ ਸੇਵਾਵਾਂ ਦੇਣ ਲਈ ਵਚਨਬੱਧ ਹੈ | ਸਿਵਲ ਸਰਜਨ ਨੇ ਸਿਹਤ ਕੇਂਦਰ ਵਿਖ ਉਪਲੱਬਧ ਕਰਵਾਈਆਂ ਜਾ ਰਹੀਆਂ ਐਮਰਜੈਂਸੀ ਸੇਵਾਵਾਂ, ਜ਼ੱਚਾ ਬੱਚਾ ਸਿਹਤ ਸੇਵਾਵਾਂ, ਕੋਵਿਡ ਪ੍ਰਬੰਧ, ਕੋਵਿਡ ਟੀਕਾਕਰਨ, ਹੈਚਰੀ ਅਤੇ ਹੋਰ ਸਮੂਹ ਸਿਹਤ ਪ੍ਰੋਗ੍ਰਾਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਵੀ ਲਈ |

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement