Amritsar News : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ

By : BALJINDERK

Published : Oct 18, 2024, 3:26 pm IST
Updated : Oct 18, 2024, 3:40 pm IST
SHARE ARTICLE
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ  ਸ੍ਰੀ ਅਕਾਲ ਤਖਤ ਸਾਹਿਬ ਪੁੱਜੇ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ  ਸ੍ਰੀ ਅਕਾਲ ਤਖਤ ਸਾਹਿਬ ਪੁੱਜੇ

Amritsar News : ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ

Amritsar News : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ। ਪਿਛਲੇ ਦਿਨੀਂ ਵਿਰਸਾ ਸਿੰਘ ਵਲਟੋਹਾ ਵੱਲ ਜੋ ਇਲਜ਼ਾਮ ਜਾਂ ਧਮਕੀਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲਗਾਈਆਂ ਗਈਆਂ ਸਨ ਉਹਨਾਂ ਵੱਲੋਂ ਭਾਵੁਕ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਉਹਨਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਗਿਆ ਸੀ।  ਜਿਸ ਤੋਂ ਬਾਅਦ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਵਾਲਾ ਮਸਲਾ ਜੋ ਹੈ ਮੀਡੀਆ ’ਚ ਬਣਾਉਣ ਦਾ ਯਤਨ ਕੀਤਾ ਗਿਆ ਹੈ। ਮੁੱਖ ਮਸਲਾ ਹੈ ਕਿ ਸਿੱਖ ਪਰੰਪਰਾਵਾਂ ਅਤੇ ਸਿੱਖ ਮਰਿਆਦਾਵਾਂ ਦੀ ਪ੍ਰਤੀ ਜਿਹੜੀ ਸਾਡੇ ਵਚਨਬੱਧਤਾ ਹੈ, ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਹੈ। ਜਿਹੜੀ ਸਾਡੇ ’ਤੇ ਜ਼ਿੰਮੇਵਾਰੀ ਹੈ ਉਨ੍ਹਾਂ ਨੂੰ ਨਿਭਾਉਣ ਦਾ ਕੋਈ ਵਿਅਕਤੀਗਤ ਨਿਜੀ ਮਸਲਾ ਨਹੀਂ ਹੈ।

ਅੱਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਸਾਨ ਦੇ ਖਿਲਾਫ ਬੋਲੇ ਤਾਂ ਕੋਈ ਪ੍ਰਵਾਹ ਨਹੀਂ ਹੈ ਪਰ ਜਦੋਂ ਕਿਸੇ ਦੇ ਬੋਲਣ ਦੇ ਨਾਲ ਜਹਿਰ ਤਾਂ ਬੋਲਦਾ ਹੀ ਹੁੰਦੇ ਹੈ। ਪਰ ਜਦੋਂ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਬੋਲਦੇ ਹਨ ਉਨ੍ਹਾਂ ਦੇ ਬੋਲਣ ਦੇ ਨਾਲ ਪਦਵੀਆਂ ਨੂੰ ਮਾਨ ਤੇ ਸਤਿਕਾਰ ਨੂੰ ਢਾਹ ਲੱਗਦੀ ਹੈ ਉਸ ਨਾਲ ਦੁੱਖ ਜ਼ਰੂਰ ਹੁੰਦਾ  ਹੈ। ਬਾਕੀ ਮੈਨੂੰ ਲੱਗਦਾ ਕਿ ਇਹ ਹੁਣ ਕੋਈ ਮਸਲਾ ਨਹੀਂ ਹੈ। ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਦੁਨੀਆਂ ਭਰ ਦੀਆਂ ਤਮਾਮ ਸੰਪਰਦਾਵਾਂ ਜਥੇਬੰਦੀਆਂ,ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਹੁਦਿਆਂ ਦੇ ਮਾਨ ਸਨਮਾਨ ਦੇ ਲਈ ਆਵਾਜ਼ ਉਠਾਈ ਅਤੇ ਉਹਨਾਂ ਦੀ ਆਵਾਜ਼ ’ਚ ਇਤਿਹਾਸ ਦਾ ਹਿੱਸਾ ਬਣੇਗੀ। ਉਨ੍ਹਾਂ ਨੇ ਕਿਹਾ ਕਿ ਅਹੁਦਿਆਂ ਦਾ ਮਨ ’ਚ ਕੋਈ ਲਾਲਚ ਨਹੀਂ ਹੈ।

ਸ੍ਰੀ ਅਕਾਲ ਤਖਤ ਸਾਹਿਬ ਨੇ ਮੈਨੂੰ ਜੋ ਸੇਵਾ ਕਰਨ ਦਾ ਆਦੇਸ਼ ਦਿੱਤਾ ਹੈ। ਪੰਥ ਦਾ ਆਦੇਸ਼ ਹੁੰਦਾ ਉਂਝ ਅਹੁਦਿਆਂ ਉੱਤੇ ਬਣੇ ਰਹਿਣ ਦਾ ਮਨ ’ਚ ਅਜੇ ਵੀ ਕੋਈ ਲਾਲਚ ਨਹੀਂ ਹੈ।  ਜਿੰਨਾ ਚਿਰ ਅਕਾਲ ਪੁਰਖ ਸੇਵਾ ਲੈ ਰਿਹਾ ਹਨ ਮੈਂ ਕਰਾਂਗੇ। ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤੇ ਫਿਰ ਇਹ ਸੇਵਾ ਤਿਆਗ ਦੇਵਾਂਗੇ।

 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇੱਕ ਇਨਸਾਨ ਹਾਂ ਕਦੇ ਨਾ ਕਦੇ ਇਨਸਾਨ ਦੇ ਅੰਦਰ ਜਜ਼ਬਾਤਾਂ ਦਾ ਹੜ ਹੁੰਦਾ ਹੈ ਉਹ ਵੱਗ ਪੈਂਦਾ ਹੈ। ਜਦੋਂ ਜਜ਼ਬਾਤਾਂ ਦਾ ਹੜ ਵੱਗਦਾ ਹੈ ਉਦੋਂ ਫਿਰ ਸ਼ਬਦ ਜਿਹੜੇ ਆ ਉਹ ਥੱਲੇ ਹੋ ਜਾਂਦੇ ਹਨ। ਪਰ ਮੈਂ ਆਪਣੀਆਂ ਸੰਸਥਾਵਾਂ ਆਪਣੀਆਂ ਸੰਪਰਦਾਵਾਂ, ਆਪਣੀਆਂ ਜਥੇਬੰਦੀਆਂ,ਆਪਣੀਆਂ ਸਭਾ ਸੁਸਾਇਟੀਆਂ ਦੇ ਪ੍ਰਤੀ ਜਿਹੜਾ ਉਹ ਵਫਾਦਾਰ ਹਾਂ ਤੇ ਵਫਾਦਾਰ ਰਹਾਂਗਾ।

ਮੈਨੂੰ ਲੱਗਦਾ ਕਿ ਇਹ ਮਸਲਾ ਹੁਣ ਐਨਾ ਅਹਿਮ ਨਹੀਂ ਰਹਿ ਗਿਆ, ਸਭ ਤੋਂ ਹੁਣ ਅਹਿਮ ਮਸਲਾ ਜਿਹੜਾ ਹੈ, ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ਦੀ ਆਰਸੀਐਮਪੀ ਹੈ ਉਨ੍ਹਾਂ ਨੇ ਵਿਦੇਸ਼ਾਂ ਸਰਕਾਰਾਂ ਵੱਲੋਂ ਖਾਸ ਤੌਰ ’ਤੇ ਸਿੱਖਾਂ ਦੇ ਖਿਲਾਫ਼ ਅਪਰਾਧਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਾਏ ਹਨ ਉਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।

ਕੰਗਣਾ ਰਨੌਤ ਦੀ ਫਿਲਮ ਉਹਦਾ ਵੀ ਕੋਈ ਮਸਲਾ ਨਹੀਂ ਹੈ। ਸਾਡੇ ਲਈ ਸਾਡੇ ਲਈ ਕੈਨੇਡਾ ’ਚ ਵਸਦੇ ਸਿੱਖ ਬੜੇ ਅਹਿਮ ਹਨ। ਕਿਉਂਕਿ ਕੈਨੇਡਾ ’ਚ ਵਸਦੇ ਸਿੱਖਾਂ ਦਾ ਘਰ ਹੈ ਅਤੇ ਕਿਸੇ ਨੂੰ ਕਿਸੇ ਦੇ ਘਰ ’ਚ ਆਉਣ ਦੇ ਅਧਿਕਾਰ ਤੋਂ ਵਾਂਚਿਤ ਨਹੀਂ ਕੀਤਾ ਜਾ ਸਕਦਾ।

1947 ਤੋਂ ਲੈ ਕੇ ਹੁਣ ਤੱਕ ਕਾਲੀਆਂ ਸੂਚੀਆਂ ਬਣੀਆਂ, ਸਿੱਖ ਬਲੈਕ ਲਿਸਟ ਸਿੱਖ ਕੀਤੇ ਗਏ। ਜਿਨਾਂ ਨੂੰ ਆਪਣੇ ਘਰ ਪਰਤਣ ’ਤੇ ਰੋਕ ਲਗਾਈ ਗਈ ਭਾਵੇਂ ਸਰਕਾਰ ਨੇ ਕਈ ਵਾਰ ਦਾਵੇ ਕੀਤੇ ਇੱਕ ਕਾਲੀਆਂ ਸੂਚੀਆਂ ਜਿਹੜੀਆਂ ਖ਼ਤਮ ਕੀਤੀਆਂ ਗਈਆਂ। ਦੋਨੋਂ ਸਰਕਾਰਾਂ ਆਪਸ ’ਚ ਤਾਲਮੇਲ ਰੱਖਣ ਅਤੇ ਇੱਕ ਦੂਜੇ ਦਾ ਸਹਿਯੋਗ ਕਰਨ।

ਮੁੱਖ ਮੰਤਰੀ ਵੱਲੋਂ ਸ਼ਿਕਾਇਤ ਦੇਣ ਦੀ ਗੱਲ ’ਤੇ ਬੋਲਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਉਹਦੇ ਲਈ ਕਿਸੇ ਸਰਕਾਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ, ਅਸੀਂ ਆਪਣਾ ਸਾਰਾ ਮਾਮਲਾ ਅਕਾਲ ਪੁਰਖ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ’ਚ ਰੱਖਿਆ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਅਕਾਲ ਪੁਰਖ ਦੇ ਅਕਾਲ ਤਖਤ ਸਾਹਿਬ ਅਤੇ ਫੈਸਲਾ ਕਰੇਗਾ।

(For more news apart from Jathedar of Takht Sri Damdama Sahib Giani Harpreet Singh ji reached Sri Akal Takht Sahib News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement