ਦੀਵਾਲੀ ਤੋਂ ਬਾਅਦ ਪੰਜਾਬ 'ਚ ਕੋਰੋਨਾ ਕੇਸਾਂ ਦੇ ਅੰਕੜੇ ਹੋਰ ਵਧੇ
Published : Nov 18, 2020, 12:26 am IST
Updated : Nov 18, 2020, 12:26 am IST
SHARE ARTICLE
image
image

ਦੀਵਾਲੀ ਤੋਂ ਬਾਅਦ ਪੰਜਾਬ 'ਚ ਕੋਰੋਨਾ ਕੇਸਾਂ ਦੇ ਅੰਕੜੇ ਹੋਰ ਵਧੇ

ਪਿਛਲੇ 48 ਘੰਟਿਆਂ 'ਚ ਮਾਮਲੇ 1000 ਤੋਂ ਜ਼ਿਆਦਾ, 50 ਤੋਂ ਵੱਧ ਮੌਤਾਂ

ਚੰਡੀਗੜ੍ਹ, 17 ਨਵੰਬਰ (ਗੁਰਉਪਦੇਸ਼ ਭੁੱਲਰ) : ਭਾਵੇਂ ਪੰਜਾਬ ਵਿਚ ਨਵੰਬਰ ਮਹੀਨ ਦੇ ਸ਼ੁਰੂ ਵਿਚ ਹੀ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਸ਼ੁਰੂ ਹੋ ਗਿਆ ਸੀ ਪਰ ਹੁਣ ਦੀਵਾਲੀ ਤੋਂ ਬਾਅਦ ਕੋਰੋਨਾ ਕੇਸਾਂ ਦੀ ਰਫ਼ਤਾਰ ਹੋਰ ਵਧਣ ਦੇ ਸੰਕੇਤ ਹਨ। ਪਾਜ਼ੇਟਿਵ ਮਾਮਲਿਆਂ ਤੋਂ ਇਲਾਵਾ ਮੌਤਾਂ ਦੀ ਗਿਣਤੀ ਵੀ ਮੁੜ ਵਧੀ ਹੈ। ਭਾਵੇਂ ਦੀਵਾਲੀ ਵਾਲੇ ਦਿਨ ਮੌਤਾਂ ਦੀ ਗਿਣਤੀ 8 ਸੀ ਪਰ ਦੀਵਾਲੀ ਤੋਂ ਬਾਅਦ ਦੋ ਦਿਨਾਂ ਦੌਰਾਨ 48 ਘੰਟਿਆਂ ਦੌਰਾਨ ਜਿਥੇ ਨਵੇਂ ਪਾਜ਼ੇਟਿਵ ਕੇਸਾਂ ਦਾ ਅੰਕੜਾ 1000 ਤੋਂ ਉਪਰ ਹੋ ਗਿਆ ਹੈ। ਉਥੇ ਮੌਤਾਂ ਦੀ ਗਿਣਤੀ ਵੀ 50 ਤੋਂ ਟੱਪ ਗਈ ਹੈ।
ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਦੀਵਾਲੀ ਮੌਕੇ ਲੋਕਾਂ ਨੇ ਸਾਵਧਾਨੀ ਨਹੀਂ ਰੱਖੀ ਜਿਸ ਕਰ ਕੇ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੇ ਮਾਮਲੇ ਹੋਰ ਵਧ ਸਕਦੇ ਹਨ ਜਦ ਕਿ ਸੂਬਾ ਸਰਕਾਰ ਪਹਿਲਾਂ ਹੀ ਆਉਣ ਵਾਲੇ ਸਮੇਂ ਇਕ ਵਾਰ ਮੁੜ ਕੋਰੋਨਾ ਦਾ ਖ਼ਤਰਾ ਵਧਣ ਬਾਰੇ ਲੋਕਾਂ ਨੂੰ ਚੌਂਕਸ ਕਰ ਚੁੱਕੀ ਹੈ ਤੇ ਮੁੱਖ ਮੰਤਰੀ ਨੇ ਪ੍ਰਤੀ ਦਿਨ 30,000 ਟੈਸਟ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿਤੇ ਹਨ।
ਪਿਛਲੇ 24 ਘੰਟਿਆਂ ਦੇ ਕੋਰੋਨਾ ਮਾਮਲਿਆਂ ਦੇ ਪ੍ਰਾਪਤ ਅੰਕੜਿਆਂ ਮੁਤਾਬਕ 500 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ ਤੇ ਮੌਤਾਂ ਦੀ ਗਿਣਤੀ ਵੀ 30 ਤਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ, ਲੁਧਿਆਣਾ ਤੇ ਜ਼ਿਲ੍ਹਾ ਮੋਹਾਲੀ ਵਿਚ ਪਾਜ਼ੇਟਿਵ ਮਾਮਲਿਆਂ ਤੇ ਮੌਤਾਂ ਦੇ ਅੰਕੜੇ ਇਕ ਵਾਰ ਫਿਰ ਹੋਰਨਾਂ ਜ਼ਿਲ੍ਹਿਆਂ ਮੁਕਾਬਲੇ ਵਧ ਰਹੇ ਹਨ। ਅੱਜ ਵੀ ਜਲੰਧਰ ਵਿਚ ਦੋ, ਲੁਧਿਆਣਾ ਵਿਚ ਤਿੰਨ ਅਤੇ ਜ਼ਿਲ੍ਹਾ ਮੋਹਾਲੀ ਵਿਚ ਚਾਰ ਮੌਤਾਂ ਹੋਈਆਂ ਹਨ। ਇਨ੍ਹਾਂ ਹੀ ਤਿੰਨੇ ਜ਼ਿਲ੍ਹਿਆਂ ਵਿਚ ਪਾਜ਼ੇਟਿਵ ਮਾਮਲੇ ਵੀ ਵਧੇਰੇ ਆ ਰਹੇ ਹਨ। ਲੁਧਿਆਣਾ, ਵਿਚ ਅੱਜ 92, ਜਲੰਧਰ ਵਿਚ 76 ਤੇ ਮੋਹਾਲੀ ਵਿਚ ਵੀ 76 ਹੋਰ ਨਵੇਂ ਮਾਮਲੇ ਆਏ ਹਨ। ਇਸ ਤੋਂ ਬਾਅਦ ਪਟਿਆਲਾ, ਬਠਿੰਡਾ ਜ਼ਿਲ੍ਹਾ ਚੱਲ ਰਿਹਾ। ਸੂਬੇ ਵਿਚ ਅੱਜ ਤਕ ਕੁਲ 142597 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ ਤੇ ਮੌਤਾਂ ਦੀ ਕੁਲ ਗਿਣਤੀ 4510 ਹੋ ਚੁੱਕੀ ਹੈ। 132266 ਵਿਅਕਤੀ ਠੀਕ ਵੀ ਹੋਈ ਹਨ ਅਤੇ ਇਸ ਸਮੇਂ 5821 ਵਿਅਕਤੀ ਇਲਾਜ ਅਧੀਨ ਹਨ।

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement