
ਅੰਮ੍ਰਿਤਸਰ ਵਿਚ ਫ਼ਾਸਟ -ਫ਼ੂਡ ਸਟਰੀਟ ਵੈਂਡਰ ਚਲਾਉਣ ਵਾਲੀ ਬੀ.ਕਾਮ ਪੜ੍ਹੀ ਲਿਖੀ ਔਰਤ ਨੂੰ ਨਿਗਮ ਅਧਿਕਾਰੀ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਜਿਸ ਵਚ ਅੰਮ੍ਰਿਤਸਰ ਵਿਚ ਫ਼ਾਸਟ -ਫ਼ੂਡ ਸਟਰੀਟ ਵੈਂਡਰ ਚਲਾਉਣ ਵਾਲੀ ਬੀ.ਕਾਮ ਪੜ੍ਹੀ ਲਿਖੀ ਔਰਤ ਨੂੰ ਨਿਗਮ ਅਧਿਕਾਰੀ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
letter
ਨਿਗਮ ਅਧਿਕਾਰੀ ਔਰਤ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ ਅਤੇ ਰਿਸ਼ਵਤ ਨਾ ਦੇਣ 'ਤੇ ਔਰਤ ਨੂੰ ਗਲੀ ਵਿਚ ਰੇਹੜੀ ਲਗਾਉਣ ਦੀ ਇਜਾਜ਼ਤ ਨਹੀਂ ਦਿੰਦੇ। ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸੀਨੀਅਰ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।