ਨਵੰਬਰ 17 ਤੱਕ ਸਾਹਮਣੇ ਆਏ 47,778 ਪਰਾਲੀ ਸਾੜਨ ਦੇ ਮਾਮਲੇ
ਮੋਹਾਲੀ : ਮੰਡੀ ਗੋਬਿੰਦਗੜ੍ਹ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਯਾਨੀ ਹਵਾ ਦੀ ਗੁਣਵੱਤਾ ‘ਦਰਮਿਆਨੀ’ ਤੋਂ ‘ਬਹੁਤ ਮਾੜੀ’ ਸ਼੍ਰੇਣੀ ਵਿਚ ਦਾਖ਼ਲ ਹੋ ਗਈ ਹੈ, ਜਦੋਂ ਕਿ ਪੰਜਾਬ ਭਰ ਵਿੱਚ ਕਈ ਥਾਵਾਂ 'ਤੇ ਵੀਰਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦਰਜ ਕੀਤੀ ਗਈ। ਸੂਬੇ ਵਿੱਚ 17 ਨਵੰਬਰ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ 966 ਘਟਨਾਵਾਂ ਦਰਜ ਕੀਤੀਆਂ ਗਈਆਂ।
ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਮੰਡੀ ਗੋਬਿੰਦਗੜ੍ਹ ਵਿੱਚ 'ਬਹੁਤ ਖਰਾਬ' ਵਜੋਂ ਟੈਗ ਕੀਤੇ ਪੈਮਾਨੇ 'ਤੇ 328 ਦੀ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ (AQI) ਸੀ। ਬਠਿੰਡਾ ਵਿੱਚ 199 ਦੇ ਅੰਕੜੇ 'ਤੇ ਦਰਮਿਆਨੀ AQI ਸੀ, ਜੋ 'ਮਾੜੀ' ਸ਼੍ਰੇਣੀ ਤੋਂ ਸਿਰਫ਼ ਦੋ ਦਰਜੇ ਹੇਠਾਂ ਸੀ। ਛੇ ਹੋਰ ਨਿਰੰਤਰ ਅੰਬੀਨਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (CAAQMS) ਨੇ ਵੀ ਦਰਮਿਆਨੇ ਪੱਧਰ ਦਾ AQI ਦਰਜ ਕੀਤਾ ਹੈ।
ਜਲੰਧਰ ਵਿਚ ਬੁੱਧਵਾਰ ਨੂੰ AQI 189 (ਮੱਧਮ) ਦਰਜ ਕੀਤਾ, ਜੋ ਕਿ 93 (ਤਸੱਲੀਬਖਸ਼) ਤੋਂ ਘੱਟ ਹੈ। ਇਸ ਦੌਰਾਨ, ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਦੇ ਅੰਕੜਿਆਂ ਅਨੁਸਾਰ ਫਾਜ਼ਿਲਕਾ ਵੀਰਵਾਰ ਨੂੰ 221 ਮਾਮਲਿਆਂ ਦੇ ਨਾਲ ਖੇਤਾਂ ਵਿੱਚ ਅੱਗ ਲੱਗਣ ਦੀ ਸੂਚੀ ਵਿੱਚ ਸਿਖਰ 'ਤੇ ਰਿਹਾ।
ਇਸ ਦੇ ਨਾਲ ਹੀ ਝੋਨੇ ਦੇ ਸੀਜ਼ਨ ਵਿਚ ਕੁੱਲ 47,778 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਅੰਕੜਾ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਕੁੱਲ 966 ਰਿਹਾ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ 'ਚ 221, ਮੁਕਤਸਰ ਵਿਚ 188, ਮੋਗਾ ਵਿਚ 107, ਬਠਿੰਡਾ ਵਿਚ 102 ਅਤੇ ਫਰੀਦਕੋਟ ਵਿਚ ਵੀ 102 ਮਾਮਲੇ ਸਾਹਮਣੇ ਆਏ ਹਨ।
ਬੀਤੇ ਕੱਲ ਤੱਕ ਦਰਜ ਕੀਤੇ ਗਈ ਹਵਾ ਦੀ ਗੁਣਵੱਤਾ (AQI)
ਮੰਡੀ ਗੋਬਿੰਦਗੜ੍ਹ 328
ਬਠਿੰਡਾ 199
ਜਲੰਧਰ 189
ਰੂਪਨਗਰ 154
ਲੁਧਿਆਣਾ 136
ਅੰਮ੍ਰਿਤਸਰ 134
ਪਟਿਆਲਾ 116
ਖੰਨਾ 111