Punjab News: ਨੌਜਵਾਨ ਨੇ ਲਿਆ ਫਾਹਾ, ਜ਼ਿੰਦਗੀ ਨੂੰ ਕਿਹਾ ਅਲਵਿਦਾ
Published : Nov 18, 2023, 3:08 pm IST
Updated : Nov 18, 2023, 3:08 pm IST
SHARE ARTICLE
Riyaz Khan alias Raju
Riyaz Khan alias Raju

ਕਿਹਾ , 'ਰਾਜੂ ਤੋਂ ਕਈ ਵਾਰ ਉਸ ਦੇ ਦਸਤਾਵੇਜ ਮੰਗੇ ਸਨ ਪਰ ਉਸ ਨੇ ਨਹੀਂ ਦਿਤੇ'

Kharar: ਨਗਰ ਕੌਂਸਲ ਖਰੜ ਦੇ ਵਾਰਡ ਨੰਬਰ-3 ਵਿਚ ਸਥਿਤ ਸ਼ਿਵਜੋਤ ਇਨਕਲੇਵ ਕਾਲੋਨੀ ਦੇ ਇਕ ਫ਼ਲੈਟ ਵਿਚ ਕਮਰਾ ਕਿਰਾਏ ’ਤੇ ਲੈ ਕੇ ਰਹਿੰਦੇ ਇਕ ਨੌਜਵਾਨ ਵਲੋਂ ਫਾਹਾ ਲੈਣ ਬਾਰੇ ਸੂਚਨਾ ਮਿਲੀ ਹੈ। 

ਇਸ ਬਾਰੇ ਮ੍ਰਿਤਕ ਦੇ ਇਕ ਰਿਸ਼ਤੇਦਾਰ ਗੁਲਫ਼ਾਮ ਨੇ ਦਸਿਆ ਕਿ  ਉਸ ਦੇ ਮਾਮੇ ਦਾ ਪੁੱਤਰ ਰਿਆਜ਼ ਖ਼ਾਨ (23) ਉਰਫ਼ ਰਾਜੂ ਵਾਸੀ ਮਨੀਮਾਜਰਾ ਜੋ ਸ਼ਿਵਜੋਤ ਇਨਕਲੇਵ ਦੇ ਫ਼ਲੈਟ ਵਿਚ ਇਕ ਲੜਕੀ ਨਾਲ ਕਰਾਏ ’ਤੇ ਰਹਿੰਦਾ ਸੀ।ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਫ਼ੋਨ ਆਇਆ ਕਿ ਰਾਜੂ ਨੇ ਅਪਣੇ ਕਮਰੇ ਵਿਚ ਫਾਹਾ ਲੈ ਲਿਆ ਹੈ, ਜਿਸ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਵੇਖਿਆ ਕਿ ਰਾਜੂ ਨੇ ਅਪਣੇ ਕਮਰੇ ਵਿਚ ਲੱਗੇ ਪੱਖੇ ਨੂੰ ਇਕ ਚੁੰਨੀ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ।

ਉਨ੍ਹਾਂ ਦਸਿਆ ਕਿ ਮ੍ਰਿਤਕ ਰਾਜੂ ਦਸਵੀਂ ਪਾਸ ਸੀ ਅਤੇ ਇਸ ਸਮੇਂ ਵਿਹਲਾ ਰਹਿੰਦਾ ਸੀ।  ਉਨ੍ਹਾਂ ਦਸਿਆ ਕਿ ਮ੍ਰਿਤਕ ਦਾ ਇਕ ਛੋਟਾ ਭਰਾ ਵੀ ਹੈ ਜੋ ਪੜ੍ਹਦਾ ਹੈ ਅਤੇ ਪਿਤਾ ਦਿਹਾੜੀਦਾਰ ਹਨ। ਇਸ ਮਾਮਲੇ ਬਾਰੇ ਫ਼ਲੈਟ ਮਾਲਕ ਕਿਰਨ ਪਤਨੀ ਸਰਬਜੀਤ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਰਾਜੂ ਨੇ ਇਹ ਕਮਰਾ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਤੋਂ ਕਿਰਾਏ ’ਤੇ ਲਿਆ ਸੀ, ਜਿਸ ਦੀ ਉਨ੍ਹਾਂ ਪੁਲਿਸ ਵੈਰੀਫ਼ਿਕੇਸ਼ਨ ਕਰਵਾਉਣ ਲਈ, ਉਸ ਤੋਂ ਕਈ ਵਾਰ ਉਸ ਦੇ ਦਸਤਾਵੇਜ ਮੰਗੇ ਸਨ ਪਰ ਉਸ ਨੇ ਨਹੀਂ ਦਿਤੇ ਅੱਜ ਕਲ ਕਰ ਕੇ ਟਾਲਦਾ ਰਿਹਾ। ਉਨ੍ਹਾਂ ਦਸਿਆ ਕਿ ਰਾਜੂ ਕਲ ਰਾਤ ਨੂੰ ਹੀ ਅਪਣੇ ਘਰ ਤੋਂ ਵਾਪਸ ਆਇਆ ਸੀ।

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਥਾਣਾ ਸਿਟੀ ਖਰੜ ਤੋਂ ਐਸ.ਆਈ.  ਦਿਲਬਾਗ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦਸਿਆ ਕਿ ਉਨ੍ਹਾਂ ਮਿ੍ਰਤਕ ਦੀ ਲਾਸ਼ ਨੂੰ ਥੱਲੇ ਉਤਾਰ ਕੇ ਲਾਸ਼ ਅਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿਚ ਰਖਵਾ ਦਿਤੀ ਹੈ  ਅਤੇ ਮ੍ਰਿਤਕ ਦੇ ਵਾਰਸ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

(For more news apart from A boy killed himself, stay tuned to Rozana Spokesman)

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement