Ludhiana News : ਲੁਧਿਆਣਾ ’ਚ ਐਮਜੀਐਮ ਸਕੂਲ ’ਚ ਬੱਚਿਆਂ ਅਤੇ ਮਾਪਿਆਂ ਵੱਲੋਂ ਹੰਗਾਮਾ, ਸਕੂਲੀ ਟੀਚਰਾਂ ਕੱਢੇ ਜਾਣ ਨੂੰ ਲੈ ਕੇ ਹੋਈ ਤਕਰਾਰ

By : BALJINDERK

Published : Nov 18, 2024, 3:32 pm IST
Updated : Nov 18, 2024, 3:32 pm IST
SHARE ARTICLE
ਸਕੂਲ ਦੇ ਬਾਹਰ ਹੰਗਾਮੇ ਦੀ ਤਸਵੀਰ
ਸਕੂਲ ਦੇ ਬਾਹਰ ਹੰਗਾਮੇ ਦੀ ਤਸਵੀਰ

Ludhiana News : ਸਕੂਲ ਦੇ ਡਾਇਰੈਕਟਰ ਨੇ ਦਿੱਤਾ ਤਰਕ, ਕਿਹਾ ਟੈਂਪਰੇਰੀ ਤੌਰ ’ਤੇ ਰੱਖੀਆਂ ਸੀ ਟੀਚਰਾਂ

Ludhiana News : ਲੁਧਿਆਣਾ ਦੇ ਐਮਜੀਐਮ ਸਕੂਲ ’ਚ 11 ਟੀਚਰ ਕੱਢੇ ਜਾਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਦੱਸ ਦਈਏ ਕਿ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਵਿੱਚ ਹੰਗਾਮਾ ਕੀਤਾ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ 11 ਟੀਚਰਾਂ ਨੂੰ ਸਕੂਲ ਵਿੱਚੋਂ ਬਿਨਾਂ ਵਜ੍ਹਾ ਹੀ ਕੱਢਿਆ ਗਿਆ ਹੈ। ਉਧਰ ਜਿੱਥੇ ਬੱਚਿਆਂ ਨੇ ਉਹਨਾਂ ਟੀਚਰਾਂ ਨੂੰ ਹੀ ਪੜ੍ਹਾਏ ਜਾਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇਸ ਦੌਰਾਨ ਰੋਸ ਵੀ ਜਤਾਇਆ ਹੈ।

ਇਸ ਰੋਸ ਪ੍ਰਦਰਸ਼ਨ ਦੌਰਾਨ ਹੰਗਾਮੇ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  ਜਿਸਦੇ ਚਲਦਿਆਂ ਸਕੂਲ ਅੰਦਰ ਮਾਪਿਆਂ ਨੂੰ ਨਾ ਵੜਨ ਦੇਣ ’ਤੇ  ਮਾਪਿਆਂਵੱਲੋਂ ਤੋੜ ਭੰਨ ਵੀ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਸ ਦੌਰਾਨ ਗੱਲਬਾਤ ਕਰਦਿਆਂ ਟੀਚਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ 11 ਟੀਚਰਾਂ ਨੂੰ ਬਿਨਾਂ ਵਜ੍ਹਾਂ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਉੱਥੇ ਹੀ ਬੱਚਿਆਂ ਦਾ ਸੈਸ਼ਨ ਵੀ ਖਰਾਬ ਹੋਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਫਾਈਨਲ ਪੇਪਰ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਇਹੀ ਨਹੀਂ ਮਾਪਿਆਂ ਨੇ ਇਹ ਵੀ ਆਰੋਪ ਲਾਇਆ ਕਿ ਬੱਚਿਆਂ ਅਤੇ ਟੀਚਰਾਂ ਦੀ ਆਪਸੀ ਟਿਊਨਿੰਗ ਬਣ ਚੁੱਕੀ ਹੈ। ਪਰ ਮੈਨੇਜਮੈਂਟ ਵੱਲੋਂ ਬਿਨਾਂ ਵਜ੍ਹਾਂ ਹੀ ਟੀਚਰਾਂ ਨੂੰ ਕੱਢ ਦਿੱਤਾ ਗਿਆ। ਉਨ੍ਹਾਂ ਦੀ ਜਗ੍ਹਾ ’ਤੇ ਨਵੀਆਂ ਟੀਚਰਾਂ ਭਰਤੀ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ ਬੱਚਿਆਂ ਨੇ ਵੀ ਇਸ ਗੱਲ ਨੂੰ ਲੈ ਕੇ ਜਿੱਥੇ ਰੋਸ ਪ੍ਰਗਟਾਇਆ। ਬੱਚਿਆਂ ਨੇ ਕਿਹਾ ਕਿ ਜੋ ਟੀਚਰਾਂ ਉਹਨਾਂ ਨੂੰ ਪੜਾ ਰਹੀਆਂ ਸੀ ਉਹੀ ਟੀਚਰਾਂ ਸਕੂਲ ਦੇ ਵਿੱਚ ਰੱਖੀਆਂ ਜਾਣ। 

ਇਸ ਮੌਕੇ ਸਕੂਲ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਬੱਚਿਆਂ ਅਤੇ ਮਾਪਿਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਉਹ ਬਿਨਾਂ ਵਜ੍ਹਾਂ ਰੋਸ ਕੀਤਾ ਜਾ ਰਿਹਾ ਹੈ।  ਉਹਨਾਂ ਕਿਹਾ ਕਿ ਅਧਿਆਪਕਾਂ ਟੈਂਪਰੇਰੀ ਤੌਰ ’ਤੇ ਰੱਖੀਆਂ ਸੀ, ਜਿਨਾਂ ਵੱਲੋਂ ਕਈ ਸ਼ਿਕਾਇਤਾਂ ਮਿਲਣ ’ਤੇ ਇਹਨਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਸਹੀ ਨਾ ਹੋਣ ਦੇ ਚਲਦਿਆਂ ਇਹਨਾਂ ਨੂੰ ਕੱਢਿਆ ਗਿਆ ਹੈ ਅਤੇ ਨਵੀਆਂ ਟੀਚਰਾਂ ਇਹਨਾਂ ਦੀ ਜਗ੍ਹਾ ’ਤੇ ਭਰਤੀ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਲਈ ਉਹਨ ਨਵੀਆਂ ਟੀਚਰਾਂ ਰੱਖੀਆਂ ਹਨ। 

ਮੌਕੇ ’ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਨ ਉਪਰੰਤ ਜਾਂਚ ਅਮਲ ਵਿੱਚ ਲਿਆਂਦੀ ਜਾਵੇਗੀ। 

(For more news apart from children and parents rioted in MGM School, there was dispute over expulsion of school teachers In Ludhiana News in Punjabi, stay tuned to Rozana Spokesman)


 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement