Gurdaspur News : ਕਾਦੀਆਂ ਪੁਲਿਸ ਨੇ 10 ਪਿਸਤੌਲਾਂ ਸਮੇਤ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : Nov 18, 2024, 2:04 pm IST
Updated : Nov 18, 2024, 2:04 pm IST
SHARE ARTICLE
ਪੁਲਿਸ ਮੁਲਜ਼ਮ10 ਪਿਸਤੌਲਾਂ ਸਮੇਤ ਪੰਜ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ ਕਰਕੇ ਜਾਣਕਾਰੀ ਦਿੰਦੇ ਹੋਏ
ਪੁਲਿਸ ਮੁਲਜ਼ਮ10 ਪਿਸਤੌਲਾਂ ਸਮੇਤ ਪੰਜ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ ਕਰਕੇ ਜਾਣਕਾਰੀ ਦਿੰਦੇ ਹੋਏ

Gurdaspur News : ਪੁਲਿਸ ਨੇ 11 ਪਿਸਟਲਾਂ ’ਚੋਂ 10 ਬਰਾਮਦ ਕੀਤੇ ਜਾ ਚੁੱਕੇ ਹਨ, ਜਦਕਿ ਇੱਕ ਪਿਸਟਲ ਬਰਾਮਦ ਕਰਨਾ ਬਾਕੀ ਹੈ

Gurdaspur News : ਗੁਰਦਾਸਪੁਰ ਦੇ ਕਾਦੀਆਂ  ਸਥਾਨਕ ਪੁਲਿਸ ਨੇ ਚੋਰੀ ਕੀਤੇ ਗਏ 10 ਪਿਸਤੌਲਾਂ ਨੂੰ ਬਰਾਮਦ ਕਰ ਕੇ ਇਸ ਮਾਮਲੇ ’ਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਕਾਦੀਆਂ ਦੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਅਤੇ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਚ ਦੱਸਿਆ ਕਿ ਉਨ੍ਹਾਂ ਨੂੰ ਰਮਨ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਪ੍ਰੇਮ ਨਗਰ ਦਾਰਾ ਸਲਾਮ ਬਟਾਲਾ ਨੇ 6 ਨਵੰਬਰ 2024 ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਉੱਤਮ ਗੰਨ ਹਾਊਸ ਕਾਦੀਆਂ ਤੋਂ 32 ਬੋਰ ਦੇ 2 ਲਾਇਸੰਸੀ ਚੋਰੀ ਹੋ ਗਏ ਹਨ।

ਜਿਸ ਤੇ ਐਸ ਐਸ ਪੀ ਬਟਾਲਾ ਸੁਹੇਲ ਕਾਸਿਮ ਮੀਰ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਇਸ ਦੇ ਨਾਲ ਹੀ ਉੱਤਮ ਗੰਨ ਹਾਊਸ ਦੇ ਨੌਕਰ ਅਕਾਸ਼ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਪਿੰਡ ਖ਼ਤੀਬ ਅਤੇ ਜਗਤਾਰ ਸਿੰਘ ਉਰਫ਼ ਕਰਨ,ਲਖਵਿੰਦਰ ਸਿੰਘ ਵਾਸੀ ਮੂਲਿਆਵਾਲ ਦੇ ਵਿਰੁੱਧ ਮਾਮਲਾ ਦਰਜ ਕਰ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।

7 ਨਵੰਬਰ 2024 ਨੂੰ ਜਗਤਾਰ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ ਗਏ 32 ਬੋਰ ਦੇ ਦੋ ਪਿਸਟਲ ਬਰਾਮਦ ਕਰ ਲਏ ਗਏ ਸਨ। ਇਹ ਪਿਸਟਲ ਸੁਖਚੈਨ ਸਿੰਘ ਉਰਫ਼ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਮੂਲਿਆਵਾਲ ਦੇ ਘਰੋਂ ਬਰਾਮਦ ਕੀਤੇ ਗਏ। ਸੁਖਚੈਨ ਸਿੰਘ ਨੂੰ ਦੋਸ਼ੀ ਨਾਮਜ਼ਦ ਕਰਦੀਆਂ ਧਾਰਾ 317(2) ਬੀ ਐਨ ਐਸ ਦਾ ਵਾਧਾ ਕੀਤਾ ਗਿਆ।

ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉੱਤਮ ਗੰਨ ਹਾਊਸ ਤੋਂ 2 ਨਹੀਂ ਸਗੋਂ 11 ਪਿਸਟਲ ਚੋਰੀ ਕੀਤੇ ਗਏ ਹਨ। ਜਿਸ ਤੇ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਪੁੱਤਰ ਬਲਦੇਵ ਸਿੰਘ ਵਾਸੀ ਰਿਆਲੀ ਕਲਾ ਅਤੇ ਵਿਜੇ ਕੁਮਾਰ ਉਰਫ਼ ਕਾਲੂ ਪੁੱਤਰ ਸਰਦੂਲ ਸਿੰਘ ਵਾਸੀ ਮੂਲਿਆਵਾਲ ਨੂੰ ਵੀ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ। 14 ਨਵੰਬਰ ਨੂੰ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਚੋਰੀ ਕੀਤੇ ਗਏ 32 ਬੋਰ ਦੇ 4 ਪਿਸਟਲ ਬਰਾਮਦ ਕਰ ਲਏ। 15 ਨਵੰਬਰ ਨੂੰ ਸਹਿਜਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਤੋਂ 2 ਪਿਸਟਲ ਬਰਾਮਦ ਕੀਤੇ ਗਏ। 16 ਨਵੰਬਰ ਨੂੰ ਅਕਾਸ਼ ਮਸੀਹ ਜਿਸ ਨੇ ਉਤਮ ਗੰਨ ਹਾਊਸ ਦੇ ਸਾਰੇ ਪਿਸਟਲ ਚੋਰੀ ਕੀਤੇ ਸਨ ਦੇ ਇੰਕਸ਼ਾਫ਼ ਤੇ 32 ਬੋਰ ਦੇ 2 ਹੋਰ ਪਿਸਟਲ ਬਰਾਮਦ ਕਰ ਲਏ ਗਏ।

ਡੀ ਐਸ ਪੀ ਸ਼੍ਰੀ ਹਰਕ੍ਰਿਸ਼ਨ ਸਿੰਘ ਸ਼੍ਰੀ ਹਰਗੋਬਿੰਦਪੁਰ ਨੇ ਦੱਸਿਆ ਹੁਣ ਤੱਕ 11 ਪਿਸਟਲਾਂ ਵਿੱਚੋਂ 10 ਬਰਾਮਦ ਕੀਤੇ ਜਾ ਚੁੱਕੇ ਹਨ। ਜਦਕਿ ਇੱਕ ਪਿਸਟਲ ਬਰਾਮਦ ਕਰਨਾ ਬਾਕੀ ਹੈ ਜੋ ਜਲਦ ਬਰਾਮਦ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਦੋਸੀਆਂ ਦਾ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਅਲਬੱਤਾ ਕਥਿਤ ਦੋਸ਼ੀ ਆਪਣਾ ਗਰੁੱਪ ਬਣਾਉਣ ਦੀ ਸੋਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁਲ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁੱਝ ਤੇ ਪਹਿਲਾਂ ਵੀ ਕ੍ਰਿਮਨਲ ਕੇਸ ਦਰਜ ਹਨ। ਪੁਲੀਸ ਨੂੰ ਉਮੀਦ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਹੋਰ ਵੀ ਖ਼ੁਲਾਸੇ ਹੋ ਸਕਦੇ ਹਨ। ਪੁਲੀਸ ਜੇ ਇਨ੍ਹਾਂ ਦੋਸ਼ਿਆਂ ਨੂੰ ਫ਼ੜਨ ਵਿੱਚ ਨਾਕਾਮ ਰਹਿੰਦੀ ਤਾਂ ਇਹ ਵੱਡੀ ਵਾਰਦਾਤ ਅੰਜਾਮ ਦੇ ਸਕਦੇ ਸਨ।

(For more news apart from Kadian police arrested five accused along with 10 pistols News in Punjabi, stay tuned to Rozana Spokesman)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement