ਜਿਸ ਸ਼ਹਿਰ ’ਚ ਰਾਜਪਾਲ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਮੌਜੂਦ, ਉੱਥੇ ਇਹ ਹਾਲਤ… ਫਿਰ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ?”- ਅਸ਼ਵਨੀ ਸ਼ਰਮਾ ”- ਅਸ਼ਵਨੀ ਸ਼ਰਮਾ
ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਅੱਜ ਉਸ ਵੇਲੇ ਸੂਬੇ ਦੀ ਕਾਨੂੰਨ-ਵਿਵਸਥਾ ਸਵਾਲਾਂ ਘੇਰਿਆਂ ਵਿੱਚ ਆ ਗਈ ਜਦੋਂ ਰਾਜਪਾਲ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਹਰ ਚ ਮੌਜੂਦਗੀ ਦੌਰਾਨ ਹੀ ਗੋਲਾਬਾਰੀ ਅਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ। ਭਾਰੀ ਪੁਲਿਸ ਬੰਦੋਬਸਤ ਅਤੇ ਉੱਚ-ਸੁਰੱਖਿਆ ਵਾਲੀ ਮੌਜੂਦਗੀ ਵੀ ਗੈਂਗਸਟਰਾਂ ਨੂੰ ਰੋਕਣ ਵਿੱਚ ਨਾਕਾਮ ਰਹੀ।
ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਮਾਨ ਸਰਕਾਰ ’ਤੇ ਸਿੱਧਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀ ਸ਼ਹਰ ਚ ਮੌਜੂਦਗੀ ਦੇ ਸਮਾਂ ਇਹ ਹਾਲਤ ਹੈ ਤਾਂ ਆਮ ਲੋਕਾਂ ਦੀ ਬਾਕੀ ਸੂਬੇ ਚ ਸੁਰੱਖਿਆ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਗੱਲ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਗੈਂਗਸਟਰਾਂ ਦੇ ਹੌਸਲੇ ਸੂਬੇ ਵਿੱਚ ਬੇਹੱਦ ਬੁਲੰਦ ਹਨ ਅਤੇ ਸਰਕਾਰ ਸਿਰਫ ਦਿਖਾਵੇ ਦੇ ਪ੍ਰੋਗ੍ਰਾਮ ਬਣਾਉਣ ਵਿੱਚ ਰੁਝੀ ਹੋਈ ਹੈ।
ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੀ ਲੋੜ ਹੈ, ਨਾ ਕਿ ਝੂਠੇ ਦਾਅਵਿਆਂ ਅਤੇ ਕਾਗਜ਼ੀ ਪ੍ਰਬੰਧਾਂ ਦੀ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਕਾਨੂੰਨ-ਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਕੜੇ ਕਦਮ ਚੁੱਕੇ।
