
ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਸੁਝਾਵਾਂ ਤੇ ਸਲਾਹ ਲਈ ਉਘੇ ਵਕੀਲਾਂ ਦੀ ਕਮੇਟੀ ਬਣਾਈ
ਪ੍ਰਸ਼ਾਂਤ ਭੂਸ਼ਣ, ਫੂਲਕਾ, ਦੁਸ਼ਯੰਤ ਦਵੇ ਤੇ ਕੋਲਿਨ ਗੋਨਸਾਲਵੇਜ਼ ਕਮੇਟੀ 'ਚ ਸ਼ਾਮਲ
ਚੰਡੀਗੜ੍ਹ, 17 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨ ਅੰਦੋਲਨ ਦੇ ਅੱਜ 22ਵੇਂ ਦਿਨ ਭਾਰੀ ਠੰਢ ਦੇ ਬਾਵਜੂਦ ਲੱਖਾਂ ਕਿਸਾਨ ਦਿ੍ੜ ਇਰਾਦਿਆਂ ਨਾਲ ਡਟੇ ਰਹੇ | ਸੁਪਰੀਮ ਕੋਰਟ ਵਲੋਂ ਅੱਜ ਸੁਣਵਾਈ ਦੌਰਾਨ ਕੁੱਝ ਦਿਤੇ ਗਏ ਪ੍ਰਸਤਾਵਾਂ ਬਾਰੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ਵਿਚ ਵਿਚਾਰ ਕੀਤਾ ਗਿਆ | ਮੀਟਿੰਗ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਜਿਥੇ ਸਪਸ਼ਟ ਕਰ ਦਿਤਾ ਕਿ ਉਨ੍ਹਾਂ ਦਾ ਅੰਦੋਲਨ ਤਿੰਨ ਕਾਲੇ ਕਾਨੂੰਨ ਰੱਦ ਹੋਣ ਤਕ ਜਾਰੀ ਰਹੇਗਾ, ਉਥੇ ਸੁਪਰੀਮ ਕੋਰਟ ਦੇ ਸੁਝਾਵਾਂ ਅਤੇ ਟਿਪਣੀਆਂ ਤੇ ਵਿਚਾਰ ਕਰਨ ਲਈ ਉਘੇ ਵਕੀਲਾਂ ਦੀ ਸਲਾਹ ਲੈਣ ਦਾ ਫ਼ੈਸਲਾ ਕੀਤਾ ਗਿਆ |
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਾਲੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਬਾਰੇ ਕੋਈ ਲਿਖਤੀ ਦਸਤਾਵੇਜ਼ ਨਾ ਮਿਲਣ ਕਾਰਨ ਪੂਰੀ ਜਾਣਕਾਰੀ ਨਹੀਂ ਪਰ ਇਸ ਬਾਰੇ ਸਲਾਹ ਲੈਣ ਲਈ ਚਾਰ ਪ੍ਰਸਿੱਧ ਵਕੀਲਾਂ ਦੀ ਕਮੇਟੀ ਬਣਾਈ ਗਈ ਹੈ | ਇਸ ਕਮੇਟੀ ਵਿਚ ਪ੍ਰਸ਼ਾਂਤ ਭੂਸ਼ਣ, ਐਚ.ਐਸ. ਫੂਲਕਾ, ਦੁਸ਼ਯੰਤ ਦੁੱਬੇ ਤੇ ਕੋਲੋਨ ਗੋਲਸਾਲਵੇਜ਼ ਸ਼ਾਮਲ ਕੀਤੇ ਗਏ | ਇਨ੍ਹਾਂ ਦੀ ਸਲਾਹ ਤੋਂ ਬਾਅਦ ਸੁਪਰੀਮ ਕੋਰਟ ਦੇ ਫ਼ੈਸਲਿਆਂ ਬਾਰੇ ਵਿਚਾਰ ਕੀਤਾ ਜਾਵੇਗਾ | ਆਲ ਇੰਡੀਆ ਕਿਸਾਨ ਫ਼ੈਡਰੇਸ਼ਨ ਦੇ ਆਗੂ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਅੰਦੋਲਨ ਦਾ ਰਿਵੀਊ ਕੀਤਾ ਗਿਆ | ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਭਾਜਪਾ ਦੇ ਕੂੜ ਪ੍ਰਚਾਰ ਤੇ ਸਾਜ਼ਸ਼ਾਂ ਦੇ ਬਾਵਜੂਦ ਅੰਦੋਲਨ ਦਿਨ ਬ ਦਿਨ ਹੋਰ ਮਜ਼ਬੂਤ ਹੋ ਰਿਹਾ ਹੈ ਅਤੇ ਦਿੱਲੀ ਸਰਹੱਦਾਂ 'ਤੇ ਗਿਣਤੀ ਹਰ ਦਿਨ ਵੱਧ ਰਹੀ ਹੈ | ਸਾਰੇ ਬਾਰਡਰਾਂ 'ਤੇ ਧਰਨੇ ਜਾਰੀ ਹਨ | ਮਹਾਰਾਸ਼ਟਰ ਦੇ ਆਗੂ ਸ਼ਿਵ ਕੁਮਾਰ ਕੱਦਾ ਨੇ ਚਿੱਲਾ ਬਾਰਡਰ ਦੇ ਅੰਦੋਲਨ ਵਿਚ ਸ਼ਾਮਲ ਹੋਣ ਆ ਰਹੀਆਂ ਮimageਹਿਲਾਵਾਂ ਤੇ ਲਾਠੀਚਾਰਜ ਤੇ ਨੇਤਾਵਾਂ ਦੀ ਗਿ੍ਫ਼ਤਾਰੀ ਦੀ ਨਿੰਦਾ ਕੀਤੀ |