ਭਾਰਤ, ਬੰਗਲਾਦੇਸ਼ ਨੇ ਸੱਤ ਸਮਝੌਤੇ ਕੀਤੇ, ਸਰਹੱਦ ਪਾਰ ਰੇਲ ਸੰਪਰਕ ਕੀਤਾ ਬਹਾਲ
Published : Dec 18, 2020, 7:50 am IST
Updated : Dec 18, 2020, 7:50 am IST
SHARE ARTICLE
image
image

ਭਾਰਤ, ਬੰਗਲਾਦੇਸ਼ ਨੇ ਸੱਤ ਸਮਝੌਤੇ ਕੀਤੇ, ਸਰਹੱਦ ਪਾਰ ਰੇਲ ਸੰਪਰਕ ਕੀਤਾ ਬਹਾਲ

ਭਾਰਤ, ਬੰਗਲਾਦੇਸ਼ ਨੇ ਸੱਤ ਸਮਝੌਤੇ ਕੀਤੇ, ਸਰਹੱਦ ਪਾਰ ਰੇਲ ਸੰਪਰਕ ਕੀਤਾ ਬਹਾਲ 
ਵੀਂ ਦਿੱਲੀ/ਢਾਕਾ, 17 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਨੂੰ 'ਨੇਬਰਹੁੱਡ ਫਸਟ' ਨੀਤੀ ਦਾ ਇਕ ਵੱਡਾ ਥੰਮ ਦਸਦਿਆਂ ਵੀਰਵਾਰ ਨੂੰ ਕਿਹਾ ਕਿ ਬੰਗਲਾਦੇਸ਼ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਡੂੰਘਾ ਕਰਨਾ ਉਸ ਦੀ ਵਿਸ਼ੇਸ਼ ਤਰਜੀਹ ਰਹੀ ਹੈ ਅਤੇ ਕੋਵਿਡ-19 ਦੇ ਮੁਸ਼ਕਲ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੰਗਾ ਸਹਿਯੋਗ ਰਿਹਾ ਹੈ | 
ਮੋਦੀ ਨੇ ਇਹ ਗੱਲ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ ਨਾਲ ਇਕ ਆਨਲਾਈਨ ਸੰਮੇਲਨ ਵਿਚ ਕਹੀ | ਦੋਵਾਂ ਦੇਸ਼ਾਂ ਵਿਚਾਲੇ ਤੇਜ਼ੀ ਨਾਲ ਵੱਧ ਰਹੇ ਸਹਿਯੋਗ ਦੇ ਮੱਦੇਨਜ਼ਰ, ਭਾਰਤ ਅਤੇ ਬੰਗਲਾਦੇਸ਼ ਨੇ ਹਾਈਡਰੋਕਾਰਬਨ, ਖੇਤੀਬਾੜੀ, ਟੈਕਸਟਾਈਲ ਅਤੇ ਕਮਿਊਨਿਟੀ ਵਿਕਾਸ ਜਿਹੇ ਵੱਖ-ਵੱਖ ਖੇਤਰਾਂ ਵਿਚ ਸੱਤ ਸਮਝੌਤਿਆਂ 'ਤੇ ਦਸਤਖ਼ਤ ਕੀਤੇ | ਇਸ ਦੇ ਨਾਲ ਹੀ, ਸਰਹੱਦ ਪਾਰ ਚਿਲਾਹਾਟੀ-ਹਲਦੀਬਾੜੀ ਰੇਲ ਲਿੰਕ ਮੁੜ ਬਹਾਲ ਕੀਤਾ ਜੋ 1965 ਤਕ ਚੱਲ ਰਿਹਾ ਸੀ | ਚਿਲਾਹਾਟੀ-ਹਲਦੀਬਾੜੀ ਰੇਲ ਸੰਪਰਕ ਨੂੰ ਬਹਾਲੀ ਕਰਨ ਨਾਲ ਆਸਾਮ ਅਤੇ ਪਛਮੀ ਬੰਗਾਲ ਤੋਂ ਬੰਗਲਾਦੇਸ਼ ਲਈ ਸੰਪਰਕ ਨੂੰ ਵਾਧਾ ਮਿਲਣ ਦੀ ਹੈ | ਇਹ 1965 ਤਕ ਕੋਲਕਾਤਾ ਅਤੇ ਸਿਲੀਗੁੜੀ ਦਰਮਿਆਨ ਮੁੱਖ ਬਰਾਡ ਗੇਜ ਲਿੰਕ ਦਾ ਹਿੱਸਾ ਸੀ | ਮੋਦੀ ਅਤੇ ਹਸੀਨਾ ਨੇ ਸਾਂਝੇ ਤੌਰ 'ਤੇ ਬੰਗਲਾਦੇਸ਼ ਦੇ ਬਾਨੀ ਮੁਜੀਬੁਰ ਰਹਿਮਾਨ ਅਤੇ ਮਹਾਤਮਾ ਗਾਂਧੀ 'ਤੇ ਇਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਸਾਡੀ 'ਨੇਬਰਹੁੱਡ ਫਸਟ' ਨੀਤੀ ਦਾ ਇਕ ਵੱਡਾ ਥੰਮ ਹੈ |'' ਬੰਗਲਾਦੇਸ਼ ਨਾਲ ਸਬੰਧ ਮਜ਼ਬੂਤ ਕਰਨਾ ਅਤੇ ਡੂੰਘਾ ਕਰਨਾ ਮੇਰੇ ਲਈ ਪਹਿਲੇ ਦਿਨ ਤੋਂ ਹੀ ਇਕ ਵਿਸੇਸ ਤਰਜੀਹ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਵਿਸ਼ਵ ਮਹਾਂਮਾਰੀ ਕਾਰਨ ਇਹ ਸਾਲ ਚੁਣੌਤੀ ਭਰਿਆ ਰਿਹਾ ਹੈ | ਪਰ ਤਸੱਲੀ ਵਾਲੀ ਗੱਲ ਹੈ ਕਿ ਇਸ ਮੁਸ਼ਕਲ ਸਮੇਂ ਦੌਰਾਨ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੰਗਾ ਸਹਿਯੋਗ ਰਿਹਾ | ਮੋਦੀ ਨੇ ਕਿਹਾ ਕਿ ਚਾਹੇ ਇਹ ਦਵਾਈਆਂ ਦੀ ਗੱਲ ਹੈ ਜਾਂ ਡਾਕਟਰੀ ਉਪਕਰਣ ਜਾਂ ਡਾਕਟਰੀ ਪੇਸ਼ੇਵਰ ਦਾ ਇਕੱਠੇ ਮਿਲ ਕੇ ਕੰਮ ਕਰਨ ਦਾ ਵਿਸ਼ਾ ਹੋਵੇ, ਸਾਡਾ ਸਹਿਯੋਗ ਚੰਗਾ ਰਿਹਾ ਹੈ | ਟੀਕੇ ਦੇ ਖੇਤਰ ਵਿਚ ਵੀ ਸਾਡਾ ਚੰਗਾ ਸਹਿਯੋਗ ਚੱਲ ਰਿਹਾ ਹੈ | 
ਮੋਦੀ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੁਹਾਨੂੰ ਬੰਗਬੰਧੂ ਦੇ ਸਨਮਾਨ ਵਿਚ ਇਕ ਡਾਕ ਟਿਕਟ ਜਾਰੀ ਕਰਨ ਅਤੇ ਬਾਪੂ ਅਤੇ ਬੰਗਬੰਧੂ ਉੱਤੇ ਇਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਦਾ ਮੌਕਾ ਮਿਲ ਰਿਹਾ ਹੈ | ਮੈਂ ਉਮੀਦ ਕਰਦਾ ਹਾਂ ਕਿ ਬਾਪੂ ਅਤੇ ਬੰਗਬੰਧੂ ਦੀ ਪ੍ਰਦਰਸਨੀ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ, ਜਿਸ ਵਿਚ ਵਿਸ਼ੇਸ਼ ਹਿੱਸਾ ਕਸਤੂਰਬਾ ਗਾਂਧੀ ਅਤੇ ਪੂਜੀਨਯ ਬੰਗਮਾਤਾ ਜੀ ਨੂੰ ਵੀ ਸਮਰਪਿਤ ਕੀਤਾ ਹੈ | (ਪੀਟੀਆਈ)
 

SHARE ARTICLE

ਏਜੰਸੀ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement