ਕਚਹਿਰੀਆਂ ’ਚੋਂ ਦਿਨ-ਦਿਹਾੜੇ ਅਗ਼ਵਾ ਕੀਤੀ ਲੜਕੀ ਬਰਾਮਦ, ਚਾਰ ਕਾਬੂ
Published : Dec 18, 2020, 12:48 am IST
Updated : Dec 18, 2020, 12:48 am IST
SHARE ARTICLE
image
image

ਕਚਹਿਰੀਆਂ ’ਚੋਂ ਦਿਨ-ਦਿਹਾੜੇ ਅਗ਼ਵਾ ਕੀਤੀ ਲੜਕੀ ਬਰਾਮਦ, ਚਾਰ ਕਾਬੂ

ਬਠਿੰਡਾ, 17 ਦਸੰਬਰ (ਸੁਖਜਿੰਦਰ ਮਾਨ) : ਸਥਾਨਕ ਜ਼ਿਲ੍ਹਾ ਕਚਿਹਰੀਆਂ ਵਿਚੋਂ ਲੰਘੀ 15 ਦਸੰਬਰ ਨੂੰ ਦਿਨ ਦਿਹਾੜੇ ਅਗਵਾ ਹੋਈ ਨੌਜਵਾਨ ਲੜਕੀ ਨੂੰ ਪੁਲਿਸ ਨੇ ਅੱਜ ਬਰਾਮਦ ਕਰ ਲਿਆ ਹੈ। ਲੜਕੀ ਨੂੰ ਅਗਵਾ ਕਰਨ ਵਾਲੇ ਉਸ ਦੇ ਰਿਸ਼ਤੇਦਾਰਾਂ ਵਿਚੋਂ ਚਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੀੜਤ ਲੜਕੀ ਨੇ ਅਪਣੇ ਮਾਪਿਆਂ ਦੀ ਮਰਜ਼ੀ ਦੇ ਉਲਟ ਪ੍ਰੇਮ ਵਿਆਹ ਕਰਵਾਇਆ ਸੀ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਆਸਵੰਤ ਸਿੰਘ ਧਾਲੀਵਾਲ ਤੇ ਥਾਣਾ ਮੁਖੀ ਸਿਵਲ ਲਾਈਨ ਰਵਿੰਦਰ ਸਿੰਘ ਨੇ ਦਸਿਆ ਕਿ ਪੀੜਤ ਲੜਕੀ ਨੇ ਅਪਣੇ ਪ੍ਰੇਮੀ ਪ੍ਰਮੋਦ ਕੁਮਾਰ ਨਾਲ 5 ਦਸੰਬਰ ਨੂੰ ਗੁਰਦੂਆਰਾ ਸਾਹਿਬ ਬੀੜ ਤਲਾਬ ਵਿਖੇ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 8 ਦਸੰਬਰ ਨੂੰ ਅਪਣੇ ਵਿਆਹ ਨੂੰ ਅਦਾਲਤ ਵਿਚ ਵੀ ਰਜਿਸਟਰਡ ਕਰਵਾਇਆ ਸੀ। ਅਦਾਲਤ ਵਲੋਂ ਉਕਤ ਜੋੜੇ ਦੇ ਪ੍ਰੋਟਕਸ਼ਨ ਆਰਡਰ ਵੀ ਜਾਰੀ ਕੀਤੇ ਗਏ ਸਨ। ਪ੍ਰੰਤੂ ਉਨ੍ਹਾਂ ਪੁਲਿਸ ਸੁਰੱਖਿਆ ਦੀ ਬਜਾਏ ਅਪਣੇ ਰਿਸ਼ਤੇਦਾਰਾਂ ਕੋਲ ਅੰਮ੍ਰਿਤਸਰ ਚਲੇ ਗਏ। ਇਸ ਦੌਰਾਨ 15 ਦਸੰਬਰ ਨੂੰ ਉਹ ਮੁੜ ਅਦਾਲਤ ਵਿਚ ਆਏ ਸਨ।  ਪ੍ਰੰਤੂ ਅਦਾਲਤ ਵਿਚ ਪੁੱਜਦੇ ਹੀ ਇਸ ਜੋੜੇ ਨੂੰ ਘੇਰਦਿਆਂ ਲੜਕੀ ਵਾਲਿਆਂ ਨੇ ਹਮਲਾ ਕਰ ਦਿਤਾ। ਇਸ ਦੌਰਾਨ ਇਕੱਠੇ ਹੋਏ ਵੱਡੀ ਗਿਣਤੀ ਵਿਚ ਹਮਲਾਵਾਰਾਂ ਨੇ ਲੜਕੇ ਦੀ ਕੁੱਟਮਾਰ ਕੀਤੀ ਤੇ ਗੱਡੀ ਵੀ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਜਾਂਦੇ ਸਮੇਂ ਲੜਕੀ ਨੂੰ ਵੀ ਅਪਣੇ ਨਾਲ ਲੈ ਗਏ। 
  ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀ ਦੀ ਭਾਲ ’ਚ ਪੁਲਿਸ ਟੀਮਾਂ ਵਲੋਂ ਕੀਤੀ ਛਾਪੇਮਾਰੀ ਦੌਰਾਨ ਸੁਨਾਮ ਸ਼ਹਿਰ ਵਿਚੋਂ ਬਰਾਮਦ ਕਰ ਲਿਆ, ਜਿੱਥੇ ਉਸ ਦੇ ਮਾਪਿਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਉਸ ਨੂੰ ਬੰਦੀ ਬਣਾ ਕੇ ਰਖਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮੌਕੇ ਲੜਕੀ ਦੇ ਪਿਤਾ ਬੱਬੀ ਰਾਮ, ਮਾਤਾ ਸੁਨੀਤਾ ਰਾਣੀ ਤੋਂ ਇਲਾਵਾ ਦੋ ਹੋਰ ਰਿਸਤੇਦਾਰਾਂ ਸੰਜੇ ਕੁਮਾਰ ਅਤੇ ਪੀਤੂ ਰਾਮ ਸਾਰੇ ਵਾਸੀ ਗੋਨਿਆਣਾ ਮੰਡੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਬਾਕੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। 

ਇਸ ਖ਼ਬਰ ਨਾਲ ਸਬੰਧਤ ਫੋਟੋ 17 ਬੀਟੀਆਈ 06 ਨੰਬਰ ਵਿਚ ਭੇਜੀ ਜਾ ਰਹੀ ਹੈ। 

ਫ਼ੋਟੋ: ਇਕਬਾਲ ਸਿੰਘ। 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement