
ਨਿਊਜ਼ੀਲੈਂਡ ਸਰਕਾਰ ਨੇ ਮਿਹਨਤਾਨਾ ਦਰ ਪਹਿਲੀ ਅਪ੍ਰੈਲ 2021 ਤੋਂ 20 ਡਾਲਰ ਪ੍ਰਤੀ ਘੰਟਾ ਕੀਤੀ
ਆਕਲੈਂਡ, 17 ਦਸੰਬਰ (ਹਰਜਿੰਦਰ ਸਿੰਘ ਬਸਿਆਲਾ):ਨਿਊਜ਼ੀਲੈਂਡ ਸਰਕਾਰ ਨੇ ਅੱਜ ਪੁਸ਼ਟੀ ਕਰ ਦਿਤੀ ਹੈ ਕਿ ਨਵੇਂ ਵਿੱਤੀ ਸਾਲ ਪਹਿਲੀ ਅਪ੍ਰੈਲ 2021 ਤੋਂ 20 ਡਾਲਰ ਪ੍ਰਤੀ ਘੰਟਾ (ਲਗਭਗ 1000 ਰੁਪਏ ਪ੍ਰਤੀ ਘੰਟਾ) ਹੋ ਜਾਵੇਗੀ। ਜੇਕਰ ਕੋਈ ਰੋਜ਼ਾਨਾ 8 ਘੰਟੇ ਕੰਮ ਕਰਦਾ ਹੈ ਤਾਂ ਉਹ 160 ਡਾਲਰ (ਸਮੇਤ ਟੈਕਸ) ਕਮਾ ਲਵੇਗਾ ਜਦ ਕਿ ਇਸ ਵੇਲੇ 151.20 ਡਾਲਰ ਕਮਾ ਰਿਹਾ ਹੈ। ਇਸ ਤਰ੍ਹਾਂ ਰੋਜ਼ਾਨਾ 8.80 ਡਾਲਰ ਪ੍ਰਤੀ ਦਿਨ ਵੱਧ ਦੀ ਕਮਾਈ ਕਰ ਸਕੇਗਾ। ਇਸ ਵੇਲੇ ਘੱਟੋ-ਘੱਟ ਮਿਹਨਤਾਨਾ ਦਰ 18.90 ਡਾਲਰ ਪ੍ਰਤੀ ਘੰਟਾ ਚੱਲ ਰਿਹਾ ਹੈ। ਸ਼ੁਰੂਆਤੀ ਕੰਮ ’ਤੇ ਲਗਣ ਜਾਂ ਸਿਖਲਾਈ ਸਮੇਂ ਦੇ ਵਿਚ ਵੀ ਪ੍ਰਤੀ ਘੰਟਾ ਮਿਹਨਤਾਨਾ ਦਰ ਪਹਿਲੀ ਅਪ੍ਰੈਲ ਤੋਂ 15.12 ਡਾਲਰ ਦੀ ਥਾਂ 16 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਰੁਜ਼ਗਾਰ ਦਾਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਪਣੇ ਪੇਅ ਰੋਲ ਸਿਸਟਮ ਅੱਪਡੇਟ ਕਰ ਲੈਣ। ਪ੍ਰਤੀ ਘੰਟਾ ਮਿਹਨਤਾਨਾ ਦਰ ਦਾ ਇਹ ਵਾਧਾ 5.8% ਹੈ। 2017 ਤੋਂ ਲੈ ਕੇ ਲੇਬਰ ਸਰਕਾਰ ਨੇ ਹੁਣ ਤੱਕ 27% ਤਕ ਤਨਖ਼ਾਹ ਵਧਾ ਦਿਤੀ ਹੈ। ਮਿਹਨਤਾਨਾ ਵਧਣ ਦੇ ਨਾਲ ਕਾਮਿਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਪਰ ਰੁਜ਼ਗਾਰ ਦਾਤਾ ਇਸ ਵਧੀ ਹੋਈ ਮਿਹਨਤਾਨਾ ਦਰ ਤੋਂ ਖੁਸ਼ ਹਨ ਜਾਂ ਨਹÄ? ਆਉਣ ਵਾਲੇ ਸਮੇਂ ਦੇ ਵਿਚ ਪਤਾ ਲਗੇਗਾ। ਇਸ ਵੇਲੇ ਖੇਤੀ ਖੇਤਰ ਦੇ ਵਿਚ ਕਾਮਿਆਂ ਦੀ ਕਾਫੀ ਕਿੱਲਤ ਹੈ ਕਿਉਂਕਿ ਬਾਰਡਰ ਬੰਦ ਹੋਣ ਕਰ ਕੇ ਬਹੁਤ ਪ੍ਰੇਸ਼ਾਨੀ ਆ ਰਹੀ ਹੈ।