
ਕੋਵਿਡ 19 ਦੀ ਵਾਧੂ ਖੇਪ ਲਈ ਦਵਾਈ ਕੰਪਨੀਆਂ ਨਾਲ ਗੱਲ ਕਰ ਰਿਹੈ ਅਮਰੀਕਾ
ਵਾਸ਼ਿੰਗਟਨ, 17 ਦਸੰਬਰ : ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਦਵਾਈ ਕੰਪਨੀ ਫ਼ਾਈਜ਼ਰ ਦੇ ਕੋਵਿਡ 19 ਟੀਕੇ ਦੀ ਵਾਧੂ ਖੇਤ ਲਈ ਉਹ ਲਗਾਤਾਰ ਗੱਲਬਾਤ ਕਰ ਰਹੇ ਹਨ। ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਐਲੇਕਸ ਅਜਰ ਅਤੇ ਮਾਹਰ ਸਲਾਹਕਾਰ ਡਾ. ਮੋਨਸੇਫ ਸਲਾਓਈ ਨੇ ਬੁਧਵਾਰ ਨੂੰ ਦਸਿਆ ਕਿ ਫ਼ਾਈਜ਼ਰ ਨੇ ਟੀਕਾ ਸਪਲਾਈ ਲਈ ਸਮੇਂ ਮਿਆਦ ਨਹੀਂ ਦੱਸੀ ਹੈ, ਇਹ ਹੀ ‘ਮੂਲ ਮੁੱਦਾ’ ਹੈ। ਕੰਪਨੀ ਵਲੋਂ ਇਸ ’ਤੇ ਕੋਈ ਬਿਆਨ ਨਹੀਂ ਆਇਆ ਹੈ।
ਕੰਪਨੀ ਦੇ ਸੀਈਓ ਐਲਬਰਟ ਬੌਰਲਾ ਨੇ ਇਸ ਹਫ਼ਤੇ ‘ਸੀਐਨਐਨ’ ਨੂੰ ਦਸਿਆ ਸੀ ਕਿ ਉਹ ਸੰਘੀ ‘ਆਪਰੇਸ਼ਨ ਵਾਰਪ ਸਪੀਡ’ ਰਾਹੀਂ ਟੀਕੇ ਦੀ ਵਧੇਰੇ ਖੇਪ ਦੀ ਸਪਲਾਈ ਲਈ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਲ। ਕੋਰੋਨ ਵਾਇਰਸ ਦੇ ਟੀਕੇ ਦੇ ਨਿਰਮਾਣ ’ਚ ਤੇਜੀ ਲਿਆਉਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਟੀਕੇ ਦੀ ਵਧੇਰੇ ਖੇਪ ਨੂੰ ਪਹਿਲ ਦੇ ਤੌਰ ’ਤੇ ਸੁਰੱਖਿਅਤ ਕਰਾਉਣ ਦਾ ਮੌਕਾ ਗੁਆਉਣ ਸਬੰਧੀ ਖ਼ਬਰਾਂ ਦੇ ਬਾਅਦ ਡੈਮੋਕੇ੍ਰਟ ਸਾਂਸਦਾ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ।
ਵਾਸ਼ਿੰਗਟਨ ਦੇ ਪੇੱਟੀ ਮੂਰੀ ਅਤੇ ਔਰੇਗਨ ਲੇ ਰਾਨ ਵੇਡੇਨ ਦੀ ਅਗਵਾਈ ’ਚ ਕੁੱਝ ਸਾਂਸਦਾਂ ਦੇ ਇਕ ਸਮੂਹ ਨੇ ਪਿਛਲੇ ਹਫ਼ਤੇ ਕਿਹਾ ਸੀ, ‘‘ਦੇਸ਼ ਲਈ ਕੋਵਿਡ 19 ਟੀਕੇ ਦੀ ਵਧੇਰੇ ਖੇਪ ਦੀ ਵਿਵਸਥਾ ਕਰਨ ’ਚ ਲਾਪਰਵਾਈ ਬਰਤੇ ਜਾਣ ਨਾਲ ਅਸੀਂ ਚਿੰਤਤ ਹਲ। ਇਸ ਨਾਲ ਦੇਸ਼ ’ਚ ਹੋਰ ਲੋਕਾਂ ਦੀ ਜਾਨ ਜਾਵੇਗੀ ਅਤੇ ਤਬਾਹੀ ਹੋਵੇਗੀ।’’ ਉਨ੍ਹਾਂ ਕਿਹਾ, ‘‘ਟਰੰਪ ਪ੍ਰਸ਼ਾਸਨ ਦੀ ਇਹ ਇਕ ਹੋਰ ਨਾਕਾਮੀ ਨੂੰ ਦਿਖਾਉਂਦਾ ਹੈ ਕਿ ਉਸ ਨੇ ਰਾਸ਼ਟਰੀ ਪੱਧਰ ’ਤੇ ਟੀਕੇ ਦੀ ਵਧੇਰੇ ਖੇਪ ਦੀ ਵਿਵਸਥਾ ਨੂੰ ਲੈ ਕੇ ਲਾਪਰਵਾਈ ਬਰਤੀ। ਇਸ ਨਾਲ ਟੀਕਾਕਰਨ ਅਤੇ ਮਹਾਂਮਾਰੀ ਖ਼ਤਮ ਕਰਨ ਦੀ ਮੁਹਿੰਮ ਨੂੰ ਧੱਕਾ ਲੱਗ ਸਕਦਾ ਹੈ।’’ ਹਾਲਾਂਕਿ, ਸਾਂਸਦਾਂ ਦੀ ਚਿੰਤਾਵਾਂ ’ਤੇ ਅਜਰ ਨੇ ਕਿਹਾ ਕਿ ਕੁੱਝ ਹੋਰ ਟੀਕਾ ਨਿਰਮਾਤਾਵਾਂ ਨਾਲ ਕਰਾਰ ਕੀਤਾ ਗਿਆ ਹੈ ਜਿਸ ਨਾਲ ਅਗਲੇ ਸਾਲ ਦੇ ਮੱਧ ਤਕ ਅਮਰੀਕਾ ਦੇ ਸਾਰੇ ਲੋਕਾਂ ਲਈ ਟੀਕੇ ਦੀ ਕਾਫ਼ੀ ਖੁਰਾਕ ਉਪਲੱਬਧ ਹੋਵੇਗੀ। ਦਵਾਈ ਕੰਪਨੀ ਮਾਰਡਨਾ ਦਾ ਬਿਨੇ ਡਰੱਗ ਰੈਗੁਲੇਟਰੀ ਕੋਲ ਮਨਜ਼ੂਰੀ ਲਈ ਪੈਂਡਿੰਗ ਹੈ ਅਤੇ ਕੁੱਝ ਹੋਰ ਕੰਪਨੀਆਂ ਵੀ ਪ੍ਰੀਖਣ ਕਰ ਰਹੀਆਂ ਹਨ। (ਪੀਟੀਆਈ)