CM ਚੰਨੀ ਜਦੋਂ ਆਪਣੇ ਹਲਕੇ ਦੇ ਸਿਹਤ ਕੇਂਦਰ ਨਹੀਂ ਸੁਧਾਰ ਸਕੇ, ਪੰਜਾਬ ਦਾ ਕੀ ਸੁਧਾਰ ਕਰਨਗੇ : ਜੈਨ
Published : Dec 18, 2021, 6:48 pm IST
Updated : Dec 18, 2021, 6:48 pm IST
SHARE ARTICLE
satyendar jain, health minister delhi
satyendar jain, health minister delhi

CM ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਸਿਹਤ ਕੇਂਦਰਾਂ ਦੀ ਹਾਲਤ ਦੇਖਣ ਚਮਕੌਰ ਸਾਹਿਬ ਪਹੁੰਚੇ ਸਤਿੰਦਰ ਜੈਨ, ਖੋਲ੍ਹੀ ਮੁੱਖ ਮੰਤਰੀ ਦੇ ਦਾਅਵਿਆਂ ਦੀ ਪੋਲ

-ਮੇਰੇ ਆਉਣ ਦੀ ਖ਼ਬਰ ਮਿਲਦੇ ਹੀ ਚੰਨੀ ਸਾਹਿਬ ਨੇ ਸਿਹਤ ਕੇਂਦਰ ਕਰਵਾਏ ਬੰਦ: ਸਤਿੰਦਰ ਜੈਨ

-ਕਿਹਾ, ਪੰਜਾਬ ਵਿੱਚ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੇ ਨਾਂਅ ’ਤੇ ਸਿਰਫ਼ ਇਮਾਰਤਾਂ, ਨਾ ਡਾਕਟਰ, ਨਾ ਦਵਾਈਆਂ

-‘ਆਪ’ ਦੀ ਸਰਕਾਰ ਹਰ ਪਿੰਡ ਵਿੱਚ ਖੋਲੇ੍ਹਗੀ ਪਿੰਡ ਕਲੀਨਕ, ਹਰ ਸਮੇਂ ਮਿਲਣਗੇ ਮਾਹਰ ਡਾਕਟਰ, ਮੁਫ਼ਤ ਦਵਾਈਆਂ ਅਤੇ 200 ਤੋਂ ਜ਼ਿਆਦਾ ਟੈਸਟਾਂ ਦੀ ਸਹੂਲਤ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਪੰਜਾਬ ਵਿੱਚ ਇਲਾਜ ਵਿਵਸਥਾ ਅਤੇ ਸਿਹਤ ਕੇਂਦਰਾਂ ਦੀ ਹਾਲਤ ਦੇਖਣ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕੀਤਾ ਅਤੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਦਾ ਪਰਦਾਫ਼ਾਸ਼ ਕੀਤਾ। ਜੈਨ ਸ਼ਨੀਵਾਰ ਸਵੇਰੇ ਪੱਤਰਕਾਰਾਂ ਨਾਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੁਰਤਾਪੁਰ ਅਤੇ ਰਤਨਗੜ੍ਹ ਦੇ ਸਿਹਤ ਕੇਂਦਰਾਂ ਵਿਚ ਪਹੁੰਚੇ ਅਤੇ ਪੱਤਰਕਾਰਾਂ ਸਾਹਮਣੇ  ਚੰਨੀ ਸਰਕਾਰ ਵੱਲੋਂ ਸਿਹਤ ਸੇਵਾਵਾਂ ਬਾਰੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹੀ।

satyendar jain, health minister delhi and otherssatyendar jain, health minister delhi and others

ਸਤਿੰਦਰ ਜੈਨ ਨੇ ਮੁੱਖ ਮੰਤਰੀ ਚੰਨੀ ’ਤੇ ਦੋਸ਼ ਲਾਇਆ ਕਿ ਜਿਵੇਂ ਹੀ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਆਉਣ ਦੀ ਖ਼ਬਰ ਮਿਲੀ ਤਾਂ ਮੁੱਖ ਮੰਤਰੀ ਨੇ ਸਿਹਤ ਕੇਂਦਰ ਹੀ ਬੰਦ ਕਰਵਾ ਦਿਤੇ। ਡਿਸਪੈਂਸਰੀਆਂ ਦੇ ਗੇਟਾਂ ’ਤੇ ਜਿੰਦੇ ਲਵਾ ਦਿਤੇ ਤਾਂ ਕਿ ਇਨਾਂ ਦੀ ਸਚਾਈ ਪਤਾ ਨਾ ਚੱਲ ਸਕੇ। ਉਨ੍ਹਾਂ ਕਿਹਾ ਕਿ ਡਿਸਪੈਂਸਰੀਆਂ ਦੇ ਪਖ਼ਾਨੇ ਖੁੱਲ੍ਹੇ ਪਏ ਹਨ, ਜੋ ਬਹੁਤ ਹੀ ਗੰਦੇ ਹਨ ਅਤੇ ਇਨਾਂ ਵਿਚੋਂ ਬੁਦਬੂ ਮਾਰਦੀ ਹੈ। ਇੱਕ ਪਖ਼ਾਨਾ ਦਿਖਾਉਦੇ ਹੋਏ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਲੋਕ ਮਾੜੀ ਕਿਸਮਤ ਕਾਰਨ ਇਸ ਨੂੰ ਜਿੰਦਾ ਲਾਉਣਾ ਭੁੱਲ ਗਏ। 

CM Charanjit singh channiCM Charanjit singh channi

ਜੈਨ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਚੰਨੀ ਆਪਣੇ ਆਪਣੇ ਖੁੱਦ ਦੇ ਹਲਕੇ ਦੇ ਸਿਹਤ ਕੇਂਦਰਾਂ ਦੀ ਹਾਲਤ ਨਹੀਂ ਸੁਧਾਰ ਸਕੇ ਤਾਂ ਉਹ ਪੂਰੇ ਪੰਜਾਬ ਦੀ ਸਿਹਤ ਵਿਵਸਥਾ ਦੀ ਹਾਲਤ ਵਿਚ ਕੀ ਸੁਧਾਰ ਕਰਨਗੇ। ਪੰਜਾਬ ਵਿਚ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੇ ਨਾਂਅ ’ਤੇ ਕੇਵਲ ਇਮਾਰਤਾਂ ਹਨ। ਇਨਾਂ ਵਿਚ ਨਾ ਡਾਕਟਰ ਹਨ, ਨਾ ਮੈਡੀਕਲ ਸਟਾਫ਼, ਨਾ ਦਵਾਈਆਂ ਅਤੇ ਨਾ ਹੀ ਕੋਈ ਜਾਂਚ ਦੀ ਸਹੂਲਤ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਸਿਹਤ ਸੇਵਾਵਾਂ ਠੀਕ ਕਰਨ ਦੀ ਥਾਂ ਝੂਠੇ ਵਾਅਦੇ ਅਤੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

Satyendar JainSatyendar Jain

ਦਿੱਲੀ ਸਰਕਾਰ ਦੀਆਂ ਸਿਹਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਇੱਥੋਂ ਦਿੱਲੀ ਬਾਰਡਰ ਜ਼ਿਆਦਾ ਦੂਰ ਨਹੀਂ ਹੈ। ਜਿੱਥੋਂ ਆਮ ਲੋਕ ਗਿਣਤੀ ਕਰ ਸਕਦੇ ਹਨ ਕਿ ਪੰਜਾਬ ਤੋਂ ਦਿੱਲੀ ਵੱਲ ਕਿੰਨੀਆਂ ਐਂਬੂਲੈਸਾਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਪੰਜਾਬ ਵੱਲ ਕਿੰਨੀਆਂ ਐਂਬੂਲੈਸਾਂ ਆ ਰਹੀਆਂ ਹਨ। ਪੰਜਾਬ ਵਾਸੀਆਂ ਨੂੰ ਦਿੱਲੀ ਅਤੇ ਪੰਜਾਬ ਦੀ ਸਿਹਤ ਵਿਵਸਥਾ ਦਾ ਅੰਤਰ ਪਤਾ ਲੱਗ ਜਾਵੇਗਾ। 

ਸਤਿੰਦਰ ਜੈਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਉਪਰੰਤ ਹਰ ਪਿੰਡ ਵਿੱਚ ਕਲੀਨਿਕ ਖੋਲ੍ਹੇ ਜਾਣਗੇ ਅਤੇ ਇਨਾਂ ਕਲੀਨਿਕਾਂ ਵਿਚ ਹਰ ਸਮੇਂ ਤਿੰਨ ਚੀਜ਼ਾਂ ਜਰੂਰ ਮਿਲਣਗੀਆਂ ਜਿਵੇਂ, ਮਾਹਰ ਡਾਕਟਰ, ਮੁਫ਼ਤ ਦਵਾਈਆਂ ਅਤੇ 200 ਤੋਂ ਜ਼ਿਆਦਾ ਮੁਫ਼ਤ ਟੈਸਟ ਦੀ ਸਹੂਲਤ।

satyendar jain, health minister delhi and otherssatyendar jain, health minister delhi and others

ਮਾਰਚ 2022 ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਪੈਸੇ ਖ਼ਰਚ ਕੇ ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਲੋਕਾਂ ਦੇ 85 ਫ਼ੀਸਦੀ  ਤੋਂ ਜ਼ਿਆਦਾ ਇਲਾਜ ਪਿੰਡ ਦੇ ਕਲੀਨਿਕ ਵਿਚ ਹੀ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਾੜੀ ਹਾਲਤ ’ਚ ਪਏ ਸਰਕਾਰੀ ਹਸਪਤਾਲਾਂ ਦਾ ਪੁਨਰ ਨਿਰਮਾਣ ਕਰੇਗੀ ਅਤੇ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਵੀ ਇਲਾਜ ਦੀ ਸ਼ਾਨਦਾਰ ਵਿਵਸਥਾ ਮੁਫ਼ਤ ਵਿਚ ਪ੍ਰਦਾਨ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement