
ਸ਼ਗਨ ਸਕੀਮ ਦਾ ਵੀ ਮਿਲਿਆ ਗੁਰਦਾਸਪੁਰ ਦੇ ਲੋਕਾਂ ਨੂੰ ਲਾਭ
ਗੁਰਦਾਸਪੁਰ (ਅਵਤਾਰ ਸਿੰਘ)- ਪੰਜਾਬ ਸਰਕਾਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਦੇ ਅਧੀਨ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਦੇ ਲਈ ਫੰਡ ਦਿੱਤੇ ਜਾ ਰਹੇ ਹਨ। ਗੁਰਦਾਸਪੁਰ ਦੇ ਵਾਰਡ ਨੰਬਰ 11 ਵਿਚ 35 ਪਰਿਵਾਰਾਂ ਨੂੰ ਇਸ ਯੋਜਨਾ ਅਧੀਨ ਫੰਡ ਦਿੱਤਾ ਗਿਆ ਹੈ ਜਿਸ ਦੀ ਸਹਾਇਤਾ ਨਾਲ ਉਹਨਾਂ ਨੇ ਆਪਣੇ ਮਕਾਨਾਂ ਦੀ ਉਸਾਰੀ ਕਰਵਾਈ ਹੈ। ਜਿਨ੍ਹਾਂ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ ਉਹ ਸਰਕਾਰ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਜਦੋਂ ਸ਼ਹਿਰ ਦੇ ਇਸਲਾਮਾਬਾਦ ਮੁਹੱਲੇ ਦਾ ਦੌਰਾ ਕਰ ਕੇ ਪਰਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗਰਾਂਟ ਮਿਲਣ ਤੋਂ ਪਹਿਲਾਂ ਉਨ੍ਹਾਂ ਦੇ ਮਕਾਨ ਕੱਚੇ ਸਨ ਅਤੇ ਬਰਸਾਤ ਦੇ ਦਿਨਾਂ ਵਿਚ ਛੱਤਾਂ ਚੋਂਦੀਆ ਰਹਿੰਦੀਆਂ ਸਨ
ਕਈ ਮਕਾਨ ਤਾਂ ਪੂਰੀ ਤਰ੍ਹਾਂ ਡਿੱਗਣ ਵਾਲੇ ਸਨ। ਉਨ੍ਹਾਂ ਨੇ ਵਾਰਡ ਦੇ ਐਮਸੀ ਸਤਿੰਦਰ ਸਿੰਘ ਨੂੰ ਇਸ ਬਾਰੇ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਇਨ੍ਹਾਂ ਦੀ ਹਾਲਤ ਬਾਰੇ ਦੱਸਿਆ। ਵਿਧਾਇਕ ਦੇ ਨਿਰਦੇਸ਼ਾਂ 'ਤੇ ਹੀ ਇਹਨਾਂ ਲੋਕਾਂ ਦੇ ਸ਼ਹਿਰੀ ਆਵਾਸ ਯੋਜਨਾ ਦੇ ਫਾਰਮ ਭਰੇ ਗਏ ਅਤੇ ਕੁਝ ਸਮੇਂ ਬਾਅਦ ਹੀ ਓਹਨਾਂ ਦੇ ਖਾਤਿਆਂ ਵਿਚ ਇਸ ਯੋਜਨਾ ਦੇ ਤਹਿਤ ਪੈਸੇ ਆ ਗਏ। ਕੁਝ ਨੂੰ 50-50 ਹਜ਼ਾਰ ਰੁਪਏ ਦੀਆਂ ਦੋ ਕਿਸ਼ਤਾਂ ਮਿਲ ਚੁੱਕਿਆਂ ਹਨ ਜਦ ਕਿ ਕੁਝ ਨੂੰ 84 ਅਤੇ 90 ਹਜ਼ਾਰ ਰੁਪਏ ਮਿਲ ਚੁੱਕੇ ਹਨ। ਇਸ ਪੈਸੇ ਨਾਲ ਉਨ੍ਹਾਂ ਨੇ ਆਪਣੇ ਘਰ ਦੀ ਉਸਾਰੀ ਕਰਵਾਈ ਅਤੇ ਮੁੱਖਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਸਕੀਮ ਤੋਂ ਮਿਲੇ ਲਾਭ ਬਾਰੇ ਇਕ ਵਿਅਕਤੀ ਨੇ ਦੱਸਿਆਂ ਕਿ ਉਹਨਾਂ ਦੀ ਪਹਿਲਾਂ ਬਾਲਿਆਂ ਵਾਲੀ ਛੱਤ ਸੀ ਜਿਸ ਕਰ ਕੇ ਬਰਸਾਤ ਦੇ ਮੌਸਮ ਵਿਚ ਛੱਤਾਂ ਚੋਂਦੀਆਂ ਰਹਿੰਦੀਆਂ ਸਨ ਪਰ ਜਦੋਂ ਅਸੀਂ ਇਸ ਸਕੀਮ ਦਾ ਲਾਭ ਲੈਣ ਲਈ ਪਾਰਮ ਭਰੇ ਤਾਂ ਸਾਨੂੰ ਕੁੱਝ ਸਮੇਂ ਬਾਅਦ ਹੀ ਇਸ ਸਕੀਮ ਤਹਿਤ ਪੈਸੇ ਮਿਲ ਗਏ ਤੇ ਇਸ ਸਕੀਮ ਤਹਿਤ ਸਾਨੂੰ 84 ਹਜ਼ਾਰ ਰੁਪਏ ਮਿਲੇ ਹਨ ਜਿਸ ਦੀ ਇਕ ਕਿਸ਼ਤ ਹਜੇ ਬਾਕੀ ਹੈ। ਉਹਨਾਂ ਨੇ ਇਸ ਸਕੀਮ ਤਹਿਤ ਗਰੀਬ ਲੋਕਾਂ ਦੀ ਮਦਦ ਕਰਨ ਲਈ ਸੀਐੱਮ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਇਕ ਔਰਤ ਨੇ ਕਿਹਾ ਕਿ ਉਹਨਾਂ ਦੇ ਘਰ ਦੀ ਛੱਤ ਵੀ ਬਿਲਕੁਲ ਕੱਚੀ ਸੀ ਤੇ ਮੀਂਹ ਵਿਚ ਉਹਨਾਂ ਦੀਆਂ ਛੱਤਾਂ ਚੋਂਦੀਆਂ ਸਨ ਤੇ ਉਹ ਥਾਂ-ਥਾਂ ਬਰਤਨ ਰਕਦੇ ਸਨ ਪਰ ਜਦੋਂ ਸਾਨੂੰ ਇਸ ਸਕੀਮ ਬਾਰੇ ਪਤਾ ਚੱਲਿਆਂ ਤਾਂ ਅਸੀਂ ਐੱਮਸੀ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਸਾਡੀ ਇਸ ਸਕੀਮ ਲਈ ਫਾਈਲ ਭਰੀ ਗਈ ਤੇ ਸਾਨੂੰ ਇਸ ਸਕੀਮ ਦਾ ਲਾਭ ਮਿਲਿਆ ਤੇ ਉਹਨਾਂ ਦੇ ਖਾਤੇ ਵਿਚ 50-50 ਹਜ਼ਾਰ ਦੀਆਂ ਦੋ ਗ੍ਰਾਂਟਾ ਆਈਆ ਹਨ ਤੇ ਕੁੱਲ ਡੇਢ ਲੱਖ ਰੁਪਏ ਮਿਲੇ ਹਨ। ਉਹਨਾਂ ਨੇ ਇਸ ਸਕੀਮ ਦਾ ਲਾਭ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਅਗਲੀ ਵਾਰ ਇਹੀ ਮੁੱਖ ਮੰਤਰੀ ਚਾਹੀਦਾ ਹੈ ਜੋ ਗਰੀਬ ਲੋਕਾਂ ਦਾ ਦੁੱਖ ਦਰਦ ਸੁਣੇ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ।
ਇਸ ਦੇ ਨਾਲ ਹੀ ਗੁਰਦਾਸਪੁਰ ਦੇ ਵਾਰਡ ਨੰਬਰ 11 ਦੇ ਐੱਮਸੀ ਨੇ ਕਿਹਾ ਕਿ ਇਕ ਦਿਨ ਬਹੁਤ ਜ਼ਿਆਦਾ ਮੀਂ ਹ ਪੈਣ ਕਰ ਕੇ ਮੇਰੀ ਵਾਰਡ ਵਿਚ ਕਈ ਘਰ ਢਹਿ ਗਏ ਸਨ ਜਿਸ ਤੋਂ ਉਹਨਾਂ ਨੇ ਐੱਮਐੱਲਏ ਬਰਿੰਦਰਜੀਤ ਪਾਹੜਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਇਸ ਵਾਰਡ ਦੀਆਂ 35 ਫਾਈਲਾਂ ਭਰਵਾਈਆਂ ਤੇ ਉਹਨਾਂ ਨੂੰ ਥੋੜ੍ਹੇ ਸਮੇਂ ਬਾਅਦ ਇਸ ਸਕੀਮ ਦਾ ਲਾਭ ਮਿਲ ਗਿਆ ਸੀ। ਇਸ ਦੇ ਨਾਲ ਹੀ ਵਾਰਡ 11 ਦੇ ਐੱਮਸੀ ਸਤਿੰਦਰ ਸਿੰਘ ਨੇ ਦੱਸਿਆ ਉਹਨਾਂ ਦੀ ਵਾਰਡ ਵਿਚ ਗਲੀਆਂ-ਨਾਲੀਆਂ ਨੂੰ ਵੀ ਸੀਐੱਮ ਚੰਨੀ ਨੇ ਠੀਕ ਕਰਵਾਇਆ ਤੇ ਜੋ ਸਰਕਾਰ ਨੇ ਸ਼ਗਨ ਸਕੀਮ ਸ਼ੁਰੂ ਕੀਤੀ ਸੀ ਉਸ ਦਾ ਲਾਭ ਵੀ ਕਰੀਬ 50 ਤੋਂ 60 ਪਰਿਵਾਰਾਂ ਨੂੰ ਮਿਲਿਆ ਹੈ।