ਲੁਧਿਆਣਾ 'ਚ ਦੁੱਧ ਲੈਣ ਗਿਆ ਬੱਚਾ ਅਗਵਾ: ਟੀ.ਟੀ ਨੂੰ ਫਿਲੌਰ ਸਟੇਸ਼ਨ 'ਤੇ ਮਿਲਿਆ
Published : Dec 18, 2022, 9:56 am IST
Updated : Dec 18, 2022, 9:56 am IST
SHARE ARTICLE
Child kidnapped in Ludhiana to get milk: TT found at Phillaur station
Child kidnapped in Ludhiana to get milk: TT found at Phillaur station

ਮਾਸੂਮ ਨੇ ਕਿਹਾ - 4 ਲੋਕਾਂ ਨੇ ਮੂੰਹ ਢੱਕਿਆ, ਬੋਰੀ 'ਚ ਪਾ ਦਿੱਤਾ

 

ਲੁਧਿਆਣਾ- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ 9 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਇਸਲਾਮ ਗੰਜ ਨੇੜੇ ਪੋਠੋਹਾਰ ਸਕੂਲ ਕੋਲ ਰਹਿੰਦਾ ਹੈ। ਉਹ ਘਰੋਂ ਦੁੱਧ ਲੈਣ ਗਿਆ ਸੀ। ਜਦੋਂ ਉਹ 10 ਵਜੇ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੀ ਮਾਂ ਨੇ ਭਾਲ ਸ਼ੁਰੂ ਕਰ ਦਿੱਤੀ।

ਦੇਰ ਸ਼ਾਮ ਇੱਕ ਟੀਟੀ ਅਤੇ ਆਰਪੀਐਫ ਸਟਾਫ ਬੱਚੇ ਨੂੰ ਫਿਲੌਰ ਸਟੇਸ਼ਨ ਤੋਂ ਲੁਧਿਆਣਾ ਜੀਆਰਪੀ ਸਟੇਸ਼ਨ ਲੈ ਗਿਆ। ਚਾਈਲਡ ਹੈਲਪ ਲਾਈਨ ਰਾਹੀਂ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਅਗਵਾ ਹੋਏ ਬੱਚੇ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ। ਪ੍ਰਦੀਪ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ। ਜਦੋਂ ਕਿਸੇ ਦੁਕਾਨ ’ਤੇ ਦੁੱਧ ਨਾ ਮਿਲਿਆ ਤਾਂ ਉਹ ਥੋੜ੍ਹਾ ਅੱਗੇ ਗਿਆ।

ਕੁਝ ਦੂਰੀ 'ਤੇ 4 ਵਿਅਕਤੀ ਉਸ ਨੂੰ ਕੋਈ ਦਵਾਈ ਆਦਿ ਖੁਆ ਕੇ ਆਪਣੇ ਨਾਲ ਲੈ ਗਏ। ਪ੍ਰਦੀਪ ਅਨੁਸਾਰ ਚਾਰੇ ਮੁਲਜ਼ਮ ਉਸ ਨੂੰ ਆਟੋ ਵਿੱਚ ਬਿਠਾ ਕੇ ਲੈ ਗਏ। ਮੁਲਜ਼ਮ ਉਸ ਨੂੰ ਰੇਲਵੇ ਲਾਈਨ ’ਤੇ ਲੈ ਆਏ ਅਤੇ ਜ਼ਬਰਦਸਤੀ ਟਰੇਨ ’ਚ ਬਿਠਾ ਦਿੱਤਾ। ਉਸ ਨੇ ਬਦਮਾਸ਼ਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਬਾਂਹ 'ਤੇ ਸੱਟ ਲੱਗ ਗਈ।

ਪ੍ਰਦੀਪ ਦੀ ਮਾਂ ਨੇ ਦੱਸਿਆ ਕਿ ਉਹ ਸੀਐਮਸੀ ਹਸਪਤਾਲ ਵਿੱਚ ਸਵੀਪਰ ਹੈ। ਬੱਚਾ ਗੁੰਮ ਹੋਣ ਕਾਰਨ ਸਾਰਾ ਦਿਨ ਉਹ ਚਿੰਤਤ ਰਹੀ। ਦੱਸ ਦੇਈਏ ਕਿ ਇਹ ਘਟਨਾ ਥਾਣਾ ਡਵੀਜ਼ਨ ਨੰਬਰ 2 ਦੇ ਇਲਾਕੇ ਦੀ ਹੈ ਪਰ ਲੜਕੇ ਦੀ ਮਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ।

ਪ੍ਰਦੀਪ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਨੇ ਉਸ ਨੂੰ ਬੋਰੀ ਵਿੱਚ ਪਾ ਲਿਆ, ਪਰ ਉਹ ਬਾਹਰ ਆ ਕੇ ਰੇਲ ਗੱਡੀ ਵਿੱਚੋਂ ਭੱਜ ਗਿਆ। ਫਿਲੌਰ ਸਟੇਸ਼ਨ 'ਤੇ ਉਸ ਨੂੰ ਇੱਕ ਪੁਲਿਸ ਮੁਲਾਜ਼ਮ ਅਤੇ ਟੀਟੀ ਮਿਲਿਆ ਜਿਸ ਨੇ ਉਸ ਦੀ ਮਦਦ ਕੀਤੀ। ਉਨ੍ਹਾਂ ਲੋਕਾਂ ਦੀ ਮਦਦ ਨਾਲ ਉਹ ਵਾਪਸ ਲੁਧਿਆਣਾ ਆਉਣ ਵਿਚ ਕਾਮਯਾਬ ਹੋ ਗਿਆ।

ਫਿਲੌਰ ਸਟੇਸ਼ਨ 'ਤੇ ਤਾਇਨਾਤ ਟੀ.ਟੀ.ਧਰਮਪਾਲ ਨੇ ਦੱਸਿਆ ਕਿ ਉਹ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰ ਰਹੇ ਸਨ। ਇਸ ਦੌਰਾਨ ਉਸ ਦੀ ਨਜ਼ਰ ਟਰੇਨ ਕੋਲ ਖੜ੍ਹੇ ਬੱਚੇ ਪ੍ਰਦੀਪ 'ਤੇ ਪਈ। ਜਦੋਂ ਉਨ੍ਹਾਂ ਨੇ ਪ੍ਰਦੀਪ ਨੂੰ ਪੁੱਛਿਆ ਕਿ ਉਹ ਇੱਥੇ ਕਿਵੇਂ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ। ਚਾਰ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ। ਕਿਸੇ ਤਰ੍ਹਾਂ ਉਹ ਟਰੇਨ 'ਚ ਉਨ੍ਹਾਂ ਤੋਂ ਬਚ ਗਿਆ।

ਬੱਚੇ ਅਨੁਸਾਰ ਉਸ ਦੀ ਬਾਂਹ ਅਤੇ ਪਿੱਠ 'ਤੇ ਵੀ ਸੱਟਾਂ ਲੱਗੀਆਂ ਹਨ।
ਟੀਟੀ ਧਰਮਪਾਲ ਅਨੁਸਾਰ ਫਿਲੌਰ ਸਟੇਸ਼ਨ 'ਤੇ ਬੱਚਾ ਮਿਲਣ ਦੀ ਸੂਚਨਾ ਫਿਰੋਜ਼ਪੁਰ ਡਵੀਜ਼ਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਬੱਚੇ ਦੀ ਮਾਂ ਨੂੰ ਲੁਧਿਆਣਾ ਜੀਆਰਪੀ ਸਟੇਸ਼ਨ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement