
ਇਨ੍ਹਾਂ ’ਚੋਂ 1237 ਅਰਜ਼ੀਆਂ ’ਤੇ ਪਾਸਪੋਰਟ ਸੇਵਾਵਾਂ ਦੀ ਜਨਰਲ ਸ਼੍ਰੇਣੀ ਤਹਿਤ ਕਾਰਵਾਈ ਕੀਤੀ ਗਈ ਸੀ
ਚੰਡੀਗੜ੍ਹ - ਸ਼ਨੀਵਾਰ ਨੂੰ ਪਾਸਪੋਰਟ ਮੇਲੇ ਦੌਰਾਨ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਲਈ 1437 ਅਰਜ਼ੀਆਂ ’ਤੇ ਕਾਰਵਾਈ ਕੀਤੀ ਗਈ। ਖੇਤਰੀ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਦੱਸਿਆ ਕਿ ਇਨ੍ਹਾਂ ’ਚੋਂ 1237 ਅਰਜ਼ੀਆਂ ’ਤੇ ਪਾਸਪੋਰਟ ਸੇਵਾਵਾਂ ਦੀ ਜਨਰਲ ਸ਼੍ਰੇਣੀ ਤਹਿਤ ਕਾਰਵਾਈ ਕੀਤੀ ਗਈ ਸੀ, ਜਦਕਿ ਬਾਕੀ 200 ਅਰਜ਼ੀਆਂ ’ਤੇ ਤਤਕਾਲ ਸੇਵਾ ਅਧੀਨ ਕਾਰਵਾਈ ਕੀਤੀ ਗਈ ਸੀ। ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਪਾਸਪੋਰਟ ਮੁਲਾਕਾਤਾਂ ਨੂੰ ਮੁੜ ਤਹਿ ਕਰ ਕੇ ਪਾਸਪੋਰਟ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਕਿਉਂਕਿ 24 ਦਸੰਬਰ ਨੂੰ ਇਕ ਹੋਰ ਪਾਸਪੋਰਟ ਮੇਲਾ ਹੋਵੇਗਾ। ਬਿਨੈਕਾਰਾਂ ਦੀ ਸਹੂਲਤ ਲਈ, ਪਾਸਪੋਰਟ ਅਧਿਕਾਰੀ/ਕਰਮਚਾਰੀ ਸ਼ਨੀਵਾਰ ਨੂੰ ਵੀ ਕੰਮ ਕਰ ਰਹੇ ਹਨ। ਸ਼ਨੀਵਾਰ ਨੂੰ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ’ਤੇ ਪਾਸਪੋਰਟ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਬਿਨੈਕਾਰ ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੇ ਸਲਾਟ ਨੂੰ ਰੀ-ਸ਼ਡਿਊਲ/ਪ੍ਰੀਪਾਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ www.passportindia.gov.in. ’ਤੇ ਅਗਲੇ ਪਾਸਪੋਰਟ ਮੇਲੇ ਲਈ ਸਲਾਟਾਂ ਦੀ ਉਪਲੱਬਧਤਾ ਦੀ ਜਾਂਚ ਕੀਤੀ ਜਾ ਸਕਦੀ ਹੈ। ਆਰ.ਪੀ.ਓ. ਨੇ ਕਿਹਾ ਕਿ ਸਿਰਫ਼ ਇਕ ਅਪੁਆਇੰਟਮੈਂਟ ਐਡਵਾਂਸ/ਰੀਸ਼ਡਿਊਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਈ ਬਿਨੈਕਾਰਾਂ ਨੂੰ ਧਿਆਨ ਨਾਲ ਫ਼ੈਸਲਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਦਿੱਤੀ ਗਈ ਮਿਤੀ ’ਤੇ ਹਾਜ਼ਰ ਹੋਣ ’ਚ ਅਸਫਲ ਰਹਿਣ ਦੇ ਨਤੀਜੇ ਵਜੋਂ ਕਿਸੇ ਹੋਰ ਤਰੀਕ ਨੂੰ ਮੁੜ ਤੈਅ ਕੀਤਾ ਜਾਵੇਗਾ।