ਕੋਟਭਾਈ ਅਗਵਾ ਕਤਲ ਮਾਮਲੇ 'ਚ ਕਥਿਤ ਮੁੱਖ ਦੋਸ਼ੀ ਲਖਨਊ ਤੋਂ ਕੀਤਾ ਗਿਆ ਗ੍ਰਿਫ਼ਤਾਰ
Published : Dec 18, 2022, 4:14 pm IST
Updated : Dec 18, 2022, 4:14 pm IST
SHARE ARTICLE
The alleged main accused in the Kotbhai kidnapping and murder case was arrested from Lucknow
The alleged main accused in the Kotbhai kidnapping and murder case was arrested from Lucknow

ਨਵਜੋਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਿਲ ਕਰ ਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ

 

ਸ੍ਰੀ ਮੁਕਤਸਰ ਸਾਹਿਬ: ਪਿੰਡ ਕੋਟਭਾਈ ਅਗਵਾ ਮਾਮਲੇ ਵਿੱਚ ਮੁੱਖ ਦੋਸ਼ੀ ਨਵਜੋਤ ਸਿੰਘ ਲਖਨਊ ਏਅਰਪੋਰਟ ਤੇ ਡੀਟੇਨ  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕੋਟਭਾਈ ਅਗਵਾ ਮਾਮਲੇ ਵਿੱਚ  ਮੁੱਖ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਨੂੰ ਲਖਨਊ ਏਅਰਪੋਰਟ ਤੇ ਡੀਟੇਨ ਕਰਵਾਉਣ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 25.11.2022 ਨੂੰ ਪਿੰਡ ਕੋਟਭਾਈ ਤੋਂ ਇੱਕ ਲੜਕੇ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਕਰੀਬ 20 ਸਾਲ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਉਸੇ ਦਿਨ ਹੀ ਕਤਲ ਕਰਨ ਪਿੱਛੋਂ ਉਸ ਦੇ ਪਰਿਵਾਰ ਪਾਸੋਂ 30 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ। 

ਜਿਸ ਸਬੰਧੀ ਪੁਲਿਸ ਵੱਲੋਂ ਥਾਣਾ ਕੋਟਭਾਈ ਵਿਖੇ ਨਾਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਕਰ ਕੇ ਆਧੁਨਿਕ ਤਕਨੀਕਾਂ ਅਤੇ ਖੁਫੀਆਂ ਸੋਰਸਾ ਰਾਂਹੀ ਲਗਾਤਾਰ ਦੋਸ਼ੀਆਂ ਨੂੰ ਟਰੇਸ ਕਰਨ ਲਈ ਕੋਸ਼ਿਸ਼ਾਂ ਜਾਰੀ ਸਨ। ਜਿਸ ਦੇ ਚੱਲਦਿਆ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਅਤੇ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ।

ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਨਿਸ਼ਾਨ ਦੇਹੀ ਪਰ ਹਰਮਨ ਸਿੰਘ ਦੀ ਲਾਸ਼ ਨੂੰ ਪਿੰਡ ਸ਼ਾਮਖੇੜਾ ਵਿਖੇ ਖੇਤਾ ਵਿੱਚੋਂ ਬ੍ਰਾਮਦ ਕਰ ਲਿਆ ਗਿਆ ਸੀ। ਪ੍ਰੰਤੂ ਇਸ ਮੁਕੱਮਦਾ ਦਾ ਮੁੱਖੀ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮਿਤੀ 03.12.2022 ਨੂੰ ਅਮ੍ਰਿਤਸਰ ਏਅਰਪੋਰਟ ਤੋਂ ਦੁਬਈ ਚਲਾ ਗਿਆ ਸੀ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਨਵਜੋਤ ਸਿੰਘ ਵੱਲੋਂ ਪਹਿਲਾ ਵੀ ਮਾਰਚ 2022 ਵਿੱਚ ਇੱਕ ਹੋਰ ਲੜਕੇ ਨਿਰਮਲ ਸਿੰਘ ਪੁੱਤਰ ਮਨਜ਼ੀਤ ਸਿੰਘ ਵਾਸੀ ਗੁੜੀ ਸੰਘਰ ਦਾ ਵੀ ਕਤਲ ਕੀਤਾ ਸੀ। 

ਜਿਸ ਸਬੰਧੀ ਮੁਕੱਦਮਾ ਨੰਬਰ 52 ਮਿਤੀ 20.03.2022 ਅ/ਧ 346 ਆਈ.ਪੀ.ਸੀ ਥਾਣਾ ਕੋਟਭਾਈ ਨਾਮਾਲੂਮ ਦੋਸ਼ੀਆਂ ਦੇ ਖਿਲਾਫ ਦਰਜ਼ ਹੋਇਆ ਸੀ। ਇਸ ਮੁਕੱਦਮੇ ਵਿੱਚ ਵੀ ਨਵਜੋਤ ਸਿੰਘ ਉਕਤ ਪੁਲਿਸ ਨੂੰ ਲੋੜੀਦਾ ਹੈ। ਪੁਲਿਸ ਵੱਲੋਂ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਵੱਲੋਂ ਨਵਜੋਤ ਸਿੰਘ ਦਾ ਐਲ.ਓ.ਸੀ ਜਾਰੀ ਕਰਵਾਇਆ ਗਿਆ ਸੀ।

ਨਵਜੋਤ ਸਿੰਘ ਆਪਣੀ ਟਿਕਟ ਦਿੱਲੀ ਏਅਰਪੋਰਟ ਦੀ ਬਜਾਏ ਲਖਨਊ ਏਅਰਪੋਰਟ ਦੀ ਕਰਵਾ ਲਈ ਸੀ। ਪ੍ਰੰਤੂ ਨਵਜੋਤ ਸਿੰਘ ਲਖਨਊ ਲੈਂਡ ਕਰਦਿਆਂ ਹੀ ਲਖਨਊ ਏਅਰਪੋਰਟ ਪਰ ਡਿਟੇਨ ਕਰਵਾ ਕੇ ਇਸ ਦੀ ਗ੍ਰਿਫਤਾਰੀ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਾਰਟੀ ਭੇਜੀ ਗਈ ਹੈ। ਨਵਜੋਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਿਲ ਕਰ ਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ । ਉਹਨਾਂ ਇਹ ਵੀ ਦੱਸਿਆ ਕਿ ਬਾਕੇ ਰਹਿਦੇ ਦੋਸ਼ੀਆਂ ਨੂੰ ਵੀ ਜ਼ਲਦ ਤੋਂ ਜ਼ਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
 

SHARE ARTICLE

ਏਜੰਸੀ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement