
- ਵਿਭਾਗਾਂ ਵਿਚ ਖਾਲੀ ਪੋਸਟਾਂ ਨੂੰ ਜਲਦ ਭਰਨ ਦੇ ਆਦੇਸ਼
Punjab News: ਪੰਜਾਬ ਵਿਚ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 40 ਦਿਨਾਂ ਬਾਅਦ ਖ਼ਤਮ ਹੋ ਗਈ ਹੈ। ਵਾਅਦੇ ਮੁਤਾਬਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਿਸਟੀਰੀਅਲ ਸਟਾਫ਼ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਮਨਿਸਟੀਰੀਅਲ ਸਟਾਫ਼ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਡੀਏ ਵਿਚ 4 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹੋਰ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਸੀਐਮ ਭਗਵੰਤ ਮਾਨ ਅਨੁਸਾਰ ਡੀਏ ਵਿਚ 4% ਵਾਧੇ ਦਾ ਫੈਸਲਾ 1 ਦਸੰਬਰ 2023 ਤੋਂ ਲਾਗੂ ਹੋਵੇਗਾ। ਇਸ ਫੈਸਲੇ 'ਤੇ ਮਨਿਸਟਰੀਅਲ ਸਟਾਫ਼ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਰ ਸਰਕਾਰ ਨੂੰ ਹੋਰ ਮੰਗਾਂ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਹੋਈ। ਇਸ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਦਸੰਬਰ ਮਹੀਨੇ ਦੀ ਰੁਕੀ ਹੋਈ ਤਨਖ਼ਾਹ ਵੀ ਜਲਦੀ ਹੀ ਮੁਲਾਜ਼ਮਾਂ ਦੇ ਖਾਤਿਆਂ ਵਿਚ ਜਮ੍ਹਾ ਹੋ ਜਾਵੇਗੀ।
ਇਹਨਾਂ ਮੰਗਾਂ 'ਤੇ ਹੋਈ ਚਰਚਾ, ਅਮਰੀਕ ਸਿੰਘ (ਯੂਨੀਅਨ ਸੂਬਾ ਪ੍ਰਧਾਨ) ਨੇ ਦਿੱਤੀ ਜਾਣਕਾਰੀ
- ਪੁਰਾਣੀ ਪੈਨਸ਼ਨ ਸਕੀਮ ਸਬੰਧੀ ਜਲਦ ਕਾਰਵਾਈ ਦਾ ਮਿਲਿਆ ਭਰੋਸਾ
- ਬੰਦ ਹੋਏ ਭੱਤੇ ਬਹਾਲ ਕਰਨ ਸਬੰਧੀ ਤੁਰੰਤ ਪੱਤਰ ਜਾਰੀ ਕਰਨ ਦੇ ਹੁਕਮ
- ਵਿਭਾਗਾਂ ਵਿਚ ਖਾਲੀ ਪੋਸਟਾਂ ਨੂੰ ਜਲਦ ਭਰਨ ਦੇ ਆਦੇਸ਼
- ਮੁੱਖ ਮੰਤਰੀ ਵਲੋਂ ਹੜਤਾਲ ਦੀ ਬਜਾਏ ਬੈਠ ਕੇ ਗੱਲ ਕਰਨ ਦੀ ਸਲਾਹ
- ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਅੱਗੇ ਵੀ ਮੀਟਿੰਗ ਰਾਹੀਂ ਹੱਲ ਹੋਣਗੇ ਮਸਲੇ
(For more news apart from Punjab News, stay tuned to Rozana Spokesman)