Punjab News: ਜੌਰਜੀਆ 'ਚ ਹਾਦਸੇ ਦਾ ਸ਼ਿਕਾਰ ਹੋਏ 11 ਪੰਜਾਬੀਆਂ 'ਚ ਸਰਦੂਲਗੜ੍ਹ ਦੇ ਪਿੰਡ ਦੀ ਲੜਕੀ ਦੀ ਵੀ ਹੋਈ ਪਛਾਣ 

By : PARKASH

Published : Dec 18, 2024, 12:08 pm IST
Updated : Dec 18, 2024, 12:09 pm IST
SHARE ARTICLE
A girl from Sardulgarh village was also identified among the 11 Punjabis who fell victim to an accident in Georgia.
A girl from Sardulgarh village was also identified among the 11 Punjabis who fell victim to an accident in Georgia.

Punjab News: ਜੌਰਜੀਆ 'ਚ ਪਿਛਲੇ ਛੇ ਸਾਲਾਂ ਤੋਂ ਕਰ ਰਹੀ ਸੀ ਕੰਮ 

 

Punjab News: ਜੌਰਜੀਆ ਵਿਚ ਪਹਾੜੀ 'ਤੇ ਸਥਿਤ ਇਕ ਰੈਸਤਰਾਂ ਵਿਚ ਦਮ ਘੁੱਟਣ ਕਾਰਨ 11 ਪੰਜਾਬੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੀ ਲੜਕੀ ਵੀ ਸ਼ਾਮਲ ਹੈ। ਉਸ ਦੀ ਪਛਾਣ ਮਨਿੰਦਰ ਕੌਰ (27) ਪੁੱਤਰੀ ਜਗਤਾਰ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਦੇ ਪਿਤਾ ਜਗਤਾਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਧੀ ਮਨਿੰਦਰ ਕੌਰ ਪਿਛਲੇ ਛੇ ਸਾਲਾਂ ਤੋਂ ਵਰਕ ਪਰਮਿਟ ’ਤੇ ਜੌਰਜੀਆ ਗਈ ਸੀ। ਉਹ ਭਾਰਤੀ ਰੈਸਤਰਾਂ ਵਿਚ ਕੰਮ ਕਰਦੀ ਸੀ।

ਬੀਤੇ ਦਿਨੀ ਬਰਫ਼ੀਲਾ ਤੂਫ਼ਾਨ ਆਉਣ ਕਰ ਕੇ ਉਹ ਅਪਣੇ ਸਾਥੀਆਂ ਸਮੇਤ ਰਾਤ ਸਮੇਂ ਹੀਟਰ ਲਗਾ ਕੇ ਸੁੱਤੀ ਸੀ। ਇਸ ਦੌਰਾਨ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੜਕੀ ਦਾ ਵੱਡਾ ਭਰਾ ਪੈਰਿਸ ਵਿਚ ਰਹਿੰਦਾ ਹੈ। ਜਦੋਂ ਉਸ ਨੇ 13 ਦਸੰਬਰ ਨੂੰ ਵਾਪਰੀ ਇਸ ਘਟਨਾ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਭੈਣ ਮਨਿੰਦਰ ਕੌਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ।

ਇਸ ਮੰਦਭਾਗੀ ਘਟਨਾ ਕਰ ਕੇ ਪਰਵਾਰ ਤੇ ਪਿੰਡ ਵਾਸੀਆਂ ’ਚ ਗਮ ਦ‍ ਮਾਹੌਲ ਹੈ। ਸਮੂਹ ਪਿੰਡ ਵਾਸੀਆਂ ਤੇ ਪਰਵਾਰ ਵਲੋਂ ਸੂਬਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮਨਿੰਦਰ ਕੌਰ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇ ਤਾਂ ਜੋ ਧਾਰਮਕ ਰਸਮਾਂ ਅਨੁਸਾਰ ਉਸ ਦਾ ਅੰਤਮ ਸਸਕਾਰ ਹੋ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement