Punjab News: ‘ਜੇ ਕੰਮ ਨਹੀਂ ਤਾਂ ਤਨਖ਼ਾਹ ਨਹੀਂ’, ਬਿਨਾਂ ਛੁੱਟੀ ਲਏ ਅਧਿਆਪਕ ਮੰਨੇ ਜਾਣਗੇ ਗ਼ੈਰ-ਹਾਜ਼ਰ
Published : Dec 18, 2024, 7:25 am IST
Updated : Dec 18, 2024, 7:25 am IST
SHARE ARTICLE
"If there is no work, then there is no salary", teachers will be considered absent without taking leave

Punjab News: ਸਕੱਤਰ ਸਕੂਲ ਸਿਖਿਆ ਵਿਭਾਗ ਨੇ ਇਨ੍ਹਾਂ ਹੁਕਮਾਂ ਪਿੱਛੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਦਸਿਆ ਹੈ।

 

Punjab News:  ਪੰਜਾਬ ਦੇ ਸਿਖਿਆ ਵਿਭਾਗ ਨੇ ਧਰਨਾਕਾਰੀ ਮਾਸਟਰਾਂ ਲਈ ਕੰਮ ਨਹੀਂ ਤਾਂ ਤਨਖ਼ਾਹ ਨਹੀਂ ਦੇ ਹੁਕਮ ਜਾਰੀ ਕਰ ਦਿਤੇ ਹਨ। ਸਿਖਿਆ ਸਕੱਤਰ ਕਮਲ ਕੁਮਾਰ ਯਾਦਵ ਦੇ ਹੁਕਮਾਂ ਤੋਂ ਬਾਅਦ ਸੂਬੇ ਵਿਚ ਚੱਲ ਰਹੇ ਅਧਿਆਪਕਾਵਾਂ ਦੇ ਧਰਨਿਆਂ ’ਤੇ ਦੰਦ ਚਰਚਾ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਨੇ ਸਕੱਤਰ ਦੇ ਇਨ੍ਹਾਂ ਹੁਕਮਾਂ ਦਾ ਸਖ਼ਤ ਵਿਰੋਧ ਕਰਦਿਆਂ ਇਨ੍ਹਾਂ ਹੁਕਮਾਂ ਨੂੰ ਤਾਨਾਸ਼ਾਹੀ ਫ਼ੈਸਲਾ ਤੇ ਜਮਹੂਰੀ ਹੱਕਾਂ ’ਤੇ ਡਾਕਾ ਦਸਿਆ ਹੈ।

ਸਕੱਤਰ ਸਕੂਲ ਸਿਖਿਆ ਵਿਭਾਗ ਨੇ ਇਨ੍ਹਾਂ ਹੁਕਮਾਂ ਪਿੱਛੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਦਸਿਆ ਹੈ। ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਦੇ ਦਿਨ ਨੇੜੇ ਹੋਣ ਦੇ ਬਾਵਜੂਦ ਕੁੱਝ ਅਧਿਆਪਕ ਬਿਨਾਂ ਕਿਸੇ ਛੁੱਟੀ ਤੇ ਅਗਾਊਂ ਸੂਚਨਾਂ ਦੇ ਪ੍ਰਦਰਸ਼ਨ ਕਰਨ ਲਈ ਚਲੇ ਜਾਂਦੇ ਹਨ। ਇਸ ਨਾਲ ਦਫ਼ਤਰਾਂ ਦੀ ਕਾਰਜਸ਼ੈਲੀ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। 

ਸਕੱਤਰ ਨੇ ਹੁਕਮ ਦਿਤੇ ਹਨ ਕਿ ਮੁਲਾਜ਼ਮਾਂ/ਅਧਿਆਪਕ ਅਮਲੇ ਦੀ ਅਣਅਧਿਕਾਰਤ/ਬਿਨਾਂ ਪ੍ਰਵਾਨਗੀ ਲਏ ਛੁੱਟੀ ਵਾਲੇ ਗ਼ੈਰ ਹਾਜ਼ਰੀ ਮੰਨੇ ਜਾਣਗੇ ਦਿਨਾਂ ਦੀ ਤਨਖ਼ਾਹ ਨਹੀਂ ਦਿਤੀ ਜਾਵੇਗੀ। ਕਿਹਾ ਗਿਆ ਹੈ ਕਿ ਅਜਿਹੀਆਂ ਗ਼ੈਰ ਹਾਜ਼ਰੀਆਂ ’ਤੇ  ‘ਕੰਮ ਨਹੀਂ ਤਾਂ ਤਨਖ਼ਾਹ ਨਹੀਂ’ ਦੇ ਨਿਯਮ ਲਾਗੂ ਹੋਣਗੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜ਼ਿੰਮੇਵਾਰ ਅਫ਼ਸਰ ਇਨ੍ਹਾਂ ਹੁਕਮਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕਰਨ, ਨਹੀਂ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। 

ਦਸਣਯੋਗ ਹੈ ਕਿ ਸਰਵ ਸਿਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀ, ਕੰਪਿਊਟਰ ਅਧਿਆਪਕ, ਸੀ.ਐਂਡ.ਵੀ ਕਾਡਰ ਨਾਲ ਸਬੰਧਤ ਆਰਟ ਐਂਡ ਕਰਾਫ਼ਟ ਅਧਿਆਪਕਾਂ ਸਮੇਤ ਕਈ ਵਰਗ ਪੰਜਾਬ ਵਿਚ ਧਰਨੇ ਦੇ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement