
ਕੋਰੋਨਾ ਨੇ ਪੰਜਾਬ 'ਚ ਲਈਆਂ 26 ਹੋਰ ਜਾਨਾਂ,6641 ਨਵੇਂ ਪਾਜ਼ੇਟਿਵ ਮਾਮਲੇ ਆਏ
ਚੰਡੀਗੜ੍ਹ, 18 ਜਨਵਰੀ(ਭੁਲੱਰ) : ਪੰਜਾਬ 'ਚ ਤੀਜੀ ਲਹਿਰ 'ਚ ਕੋਰੋਨਾ ਮੁੜ ਕਹਿਰ ਵਰਤਾ ਰਿਹਾ ਹੈ | ਹੁਣ ਮੌਤਾਂ ਦੀ ਗਿਣਤੀ ਵੀ ਵਧਣ ਲੱਗੀ ਹੈ |ਬੀਤੇ 324 ਘੰਟੇ 'ਚ ਕੋਰੋਨਾ ਨੇ 26 ਹੋਰ ਜਾਨਾਂ ਲੈ ਲਈਆਂ ਹਨ | 6641 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ | ਸੱਭ ਤੋਂ ਵੱਧ 1196 ਜ਼ਿਲ੍ਹਾ ਮੋਹਾਲੀ 'ਚ, 914, ਲੁਧਿਆਣਾ 'ਚ,613 ਜਲੰਧਰ 'ਚ, 612 ਅੰਮਿ੍ਤਸਰ 'ਚ ਅਤੇ 578 ਬਠਿੰਡਾ ਤੇ ਪਟਿਆਲਾ 'ਚ ਆਏ ਹਨ | ਸੱਭ ਤੋਂ ਵੱਧ ਮੌਤਾਂ ਇਕ ਦਿਨ ਦੌਰਾਨ ਪਟਿਆਲਾ 'ਚ 7, ਮੋਹਾਲੀ 'ਚ 5 ਹੋਈਆਂ | ਫ਼ਿਰੋਜ਼ਪੁਰ ਤੇੇ ਲੁਧਿਆਣਾ 'ਚ 3-3 ਹੋਈਆਂ | ਸੂਬੇ 'ਚ ਪਾਜ਼ੇਟੀਵਿਟੀ ਦਰ 21 ਫ਼ੀ ਸਦੀ ਤੋਂ ਵੱਧ ਚੁੱਕੀ ਹੈ | ਮੋਹਾਲੀ ,ਪਟਿਆਲਾ ਤੇ ਲੁਧਿਆਣਾ 'ਚ ਵਧੇਰੇ ਮਾਮਲੇ ਆ ਰਹੇ ਹਨ | 43977 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ 'ਚੋਂ 1000 ਦੀ ਹਾਲਤ ਗੰਭੀਰ ਹੈ ਅਤੇ47 ਵੈਂਟੀਲਟਰ ਉਪਰ ਹਨ |