
31 ਜਨਵਰੀ ਨੂੰ ਪੂਰੇ ਭਾਰਤ ਵਿਚ ਐੱਸਡੀਐੱਮ ਦਫ਼ਤਰਾਂ ਦੇ ਬਾਹਰ ਫੂਕੇ ਜਾਣਗੇ ਪੁਤਲੇ
ਚੰਡੀਗੜ੍ਹ : ਜੇ ਇਲੈਕਸ਼ਨ ਲੜਨ ਨਾਲ ਮਸਲੇ ਹੱਲ ਹੋਣੇ ਹੁੰਦੇ ਤਾਂ ਸਾਰੀਆਂ ਜਥੇਬੰਦੀਆਂ ਇਲੈਕਸ਼ਨ ਲੜਦੀਆਂ। ਇਹ ਬਿਆਨ ਕਿਸਨਗੂ ਜਗਜੀਤ ਸਿੰਘ ਡੱਲੇਵਾਲ ਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮਸਲੇ ਹੱਲ ਕਰਨ ਲਈ ਅੰਦੋਲਨ ਕਰਨਾ ਪੈਂਦਾ ਹੈ ਕਿਉਂਕਿ ਸਿਰਫ਼ ਚੋਣਾਂ ਲੜਨ ਨਾਲ ਮਸਲਿਆਂ ਦਾ ਨਬੇੜਾ ਨਹੀਂ ਹੁੰਦਾ।
ਇਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 21-22 ਜਨਵਰੀ ਨੂੰ ਯੂਪੀ 'ਚ ਕਿਸਾਨਾਂ ਵੱਲੋਂ ਲਖੀਮਪੁਰ ਘਟਨਾ ਨੂੰ ਸਮਰਪਿਤ ਇੱਕ ਮਾਰਚ ਕੱਢਿਆ ਜਾਵੇਗਾ ਅਤੇ 31 ਜਨਵਰੀ ਨੂੰ ਐੱਸਡੀਐੱਮ ਦਫ਼ਤਰਾਂ ਦੇ ਬਾਹਰ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਉਨ੍ਹਾਂ ਦੀਆਂ ਮੰਗ ਮੰਨ ਲਈਆਂ ਹਨ ਪਰ ਉਹ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ।
Jagjit Singh Dallewal
ਉਨ੍ਹਾਂ ਕਿਹਾ ਕਿ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਿਆਂ ਜਾਂਦੀਆਂ। ਦੱਸ ਦੇਈਏ ਕਿ ਮਸਲੇ ਹੱਲ ਕਰਨ ਦਾ ਇੱਕੋ ਇੱਕ ਰਾਹ ਅੰਦੋਲਨ ਹੈ ਜੇਕਰ ਚੋਣਾਂ ਲੜਨ ਨਾਲ ਮਸਲੇ ਹੱਲ ਹੋਣੇ ਹੁੰਦੇ ਤਾਂ ਸਾਰੀਆਂ ਜਥੇਬੰਦੀਆਂ ਹੀ ਸਿਆਸਤ ਵਿਚ ਆ ਜਾਂਦੀਆਂ।
Jagjit Singh Dallewal
ਡੱਲੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੋ ਮੰਗਾਂ ਮੰਨਣ ਦੀ ਗੱਲ ਕੀਤੀ ਗਈ ਸੀ ਉਹ ਅਜੇ ਤੱਕ ਲਾਗੂ ਨਹੀਂ ਹੋਈ ਹੈ। ਇਸ ਦੇ ਮੱਦੇਨਜ਼ਰ ਹੀ ਪੂਰੇ ਭਾਰਤ ਵਿਚ 31 ਜਨਵਰੀ ਨੂੰ ਭਾਰਤ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਮੀਟਿੰਗ ਮਸਤੂਆਣਾ ਵਿਖੇ 20 ਤਰੀਕ ਨੂੰ ਮੁੜ ਬੁਲਾਈ ਗਈ ਹੈ ਜਿਸ ਵਿਚ ਮੁੱਖ ਤੌਰ 'ਤੇ ਚੋਣਾਂ ਦਾ ਮੁੱਦਾ ਵਿਚਾਰਿਆ ਜਾਵੇਗਾ।
Jagjit Singh Dallewal
ਇਸ ਮੌਕੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਦਾ ਵਿਰੋਧ ਹੋਇਆ ਸੀ ਅਤੇ ਉਹ ਉਨ੍ਹਾਂ ਜਥੇਬੰਦੀਆਂ ਵਲੋਂ ਕੀਤਾ ਗਿਆ ਜਿਹੜੀਆਂ ਸਿਆਸਤ ਵਿਚ ਨਹੀਂ ਗਈਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਵਿਰੋਧ ਇਵੇਂ ਹੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਿਉਂਕਿ ਸਿਆਸਤ ਵਿਚ ਗਈਆਂ ਜਥੇਬੰਦੀਆਂ ਵਿਚੋਂ ਵੀ ਕਈਆਂ ਵਲੋਂ ਆਪਣੇ ਪੈਰ ਪਿੱਛੇ ਕੀਤੇ ਜਾ ਰਹੇ ਹਨ ਅਤੇ ਸਾਡੀ ਹਮਾਇਤ ਵਿਚ ਆ ਰਹੀਆਂ ਹਨ।