
Punjab News : ਬੱਚਿਆਂ ਦੇ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਛੁੱਟੀਆਂ 'ਚ ਨਹੀਂ ਹੋਵੇਗਾ ਵਧਾ
Punjab school holidays News in punjabi : ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਠਾਰ ਕੇ ਰੱਖ ਦਿਤਾ। ਠੰਢ ਕਾਰਨ ਲੋਕ ਘਰਾਂ ਵਿਚ ਕੈਦ ਹੋ ਗਏ। ਕੜਾਕੇ ਦੀ ਠੰਢ ਦੇ ਚੱਲਦੇ ਸਕੂਲਾਂ ਵਿਚ ਵੀ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਹਨ। ਪ੍ਰੀਖਿਆਵਾਂ ਸਿਰ ’ਤੇ ਹੋਣ ਕਰਕੇ ਮਾਪੇ ਅਤੇ ਅਧਿਆਪਕ ਫਿਕਰਮੰਦ ਹਨ। ਉਨ੍ਹਾਂ ਨੂੰ ਡਰ ਹੈ ਕਿ ਠੰਢ ਕਾਰਨ ਛੁੱਟੀਆਂ ਹੋਰ ਨਾ ਵਧਾ ਦਿਤੀਆਂ ਜਾਣ।
ਇਹ ਵੀ ਪੜ੍ਹੋ: Punjab News: ਗਰਮਖਿਆਲੀ ਪੰਨੂ ਦੇ 3 ਗੁਰਗੇ ਗ੍ਰਿਫਤਾਰ, ਦੇਸ਼ ਵਿਰੋਧੀ ਝੰਡੇ ਅਤੇ ਪੋਸਟਰ ਲਗਾਉਣ ਦਾ ਕਰਦੇ ਸਨ ਕੰਮ
ਅਜਿਹੇ ਵਿਚ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਸਕੂਲਾਂ ਵਿਚ ਛੁੱਟੀਆਂ ਹੋਰ ਨਹੀਂ ਵਧਾਈਆਂ ਜਾਣਗੀਆਂ। ਵਿਭਾਗ ਬੱਚਿਆਂ ਦੇ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਵਿਚ ਛੁੱਟੀਆਂ ਨਹੀਂ ਵਧਾ ਸਕਦਾ ਹੈ ਅਤੇ 22 ਜਨਵਰੀ ਤੋਂ ਸਕੂਲ ਮੁੜ ਖੁੱਲ੍ਹ ਸਕਦੇ ਹਨ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਗਨੀਵੀਰ ਜਵਾਨ ਅਜੈ ਸਿੰਘ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ
ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਹੈ ਕਿ 20 ਜਨਵਰੀ ਤੋਂ ਧੁੰਦ ਵਿਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ, ਹਾਲਾਂਕਿ ਕੁੱਝ ਥਾਵਾਂ ’ਤੇ ਸਵੇਰ ਵੇਲੇ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਦੁਪਹਿਰ ਵੇਲੇ ਧੁੱਪ ਨਿਕਲਣ ਨਾਲ ਠੰਢ ਤੋਂ ਰਾਹਤ ਮਿਲ ਸਕਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Punjab school holidays News in punjabi, stay tuned to Rozana Spokesman