ਕਿਸ ਦਾ ਲੱਗੇਗਾ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਦਾਅ, ਸਿਆਸੀ ਪਾਰਟੀਆਂ ਗੋਟੀਆਂ ਫ਼ਿਟ ਕਰਨ 'ਚ ਮਸਰੂਫ਼
Published : Feb 19, 2019, 12:38 pm IST
Updated : Feb 19, 2019, 12:38 pm IST
SHARE ARTICLE
Rajinder Mohan Singh Chhina
Rajinder Mohan Singh Chhina

ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਬਾਕੀ ਸੀਟਾਂ ਵਾਂਗ ਸਾਰੀਆਂ ਰਾਜਨੀਤਕ ਪਾਰਟੀਆਂ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਹਾਲਤ ਇਕ ਅਨਾਰ ਤੇ ਸੌ ਬੀਮਾਰ ਵਾਲੀ ਬਣੀ ਹੋਈ ਹੈ..

ਅੰਮ੍ਰਿਤਸਰ : ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਬਾਕੀ ਸੀਟਾਂ ਵਾਂਗ ਸਾਰੀਆਂ ਰਾਜਨੀਤਕ ਪਾਰਟੀਆਂ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਹਾਲਤ ਇਕ ਅਨਾਰ ਤੇ ਸੌ ਬੀਮਾਰ ਵਾਲੀ ਬਣੀ ਹੋਈ ਹੈ। ਕਾਂਗਰਸ ਵਿਚ ਇਸ ਸੀਟ ਨੂੰ ਲੈ ਕੇ ਇਕ ਰਾਏ ਨਹੀਂ ਹੈ। ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਕੰਮ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ ਪਰ ਫਿਰ ਵੀ ਦੇਸ਼ ਦੇ ਮੌਜੂਦਾ ਰਾਜਨੀਤਕ ਮਾਹੌਲ ਨੂੰ ਦੇਖਦਿਆਂ ਕਾਂਗਰਸ ਪਾਰਟੀ ਦੇ ਕਈ ਆਗੂ ਟਿਕਟ ਦੀ ਇੱਛਾ ਜਿਤਾ ਰਹੇ ਹਨ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਾਲ 2014 ਦੀਆਂ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਸਨ

ਜਿਨ੍ਹਾਂ ਸਾਲ 2017 ਵਿਚ ਅਪਣੇ ਅਹੁਦੇ ਤਂੋ ਅਸਤੀਫ਼ਾ ਦੇ ਦਿਤਾ ਸੀ ਤੇ ਜ਼ਿਮਨੀ ਚੋਣ ਵਿਚ ਗੁਰਜੀਤ ਸਿੰਘ ਔਜਲਾ ਜੇਤੂ ਰਹੇ ਸਨ।  ਇਸ ਵਾਰ ਕਈ ਨਾਵਾਂ ਦੀ ਚਰਚਾ ਚਲ ਰਹੀ ਹੈ ਜਿਨ੍ਹਾਂ ਵਿਚ ਡਾ. ਮਨਮੋਹਨ ਸਿੰਘ ਦਾ ਨਾਮ ਵੀ ਸ਼ਾਮਲ ਹੈ।  ਨਿਰੋਲ ਸਿੱਖ ਹਲਕੇ ਵਜੋਂ ਜਾਣੇ ਜਾਂਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹੁਣ ਤਕ 6 ਵਾਰ ਗਿਆਨੀ  ਗੁਰਮੁਖ ਸਿੰਘ ਮੁਸਾਫ਼ਿਰ, 4 ਵਾਰ ਸ਼੍ਰੀ ਰਘੁਨੰਦਨ ਲਾਲ ਭਾਟੀਆ ਤੇ 3 ਵਾਰ ਨਵਜੋਤ ਸਿੰਘ ਸਿੱਧੂ ਜੇਤੂ ਰਹਿ ਚੁੱਕੇ ਹਨ। ਇਸ ਸੀਟ ਤੋਂ ਕੇਦਰੀ ਮੰਤਰੀ ਸ਼੍ਰੀ ਅਰੁਣ ਜੇਤਲੀ ਵਡੀ ਗਿਣਤੀ ਵਿਚ ਵੋਟਾਂ ਨਾਲ ਹਾਰ ਚੁਕੇ ਹਨ।

Sardar R.P. SinghSardar R.P. Singh

ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਲੋਕ ਸਭਾ ਚੋਣਾਂ ਦੌਰਾਨ ਸੀਟਾਂ ਦਾ ਮਾਮਲਾ ਫ਼ਿਲਹਾਲ ਸੁਲਝ ਚੁੱਕਾ ਨਜ਼ਰ ਆ ਰਿਹਾ ਹੈ ਅਤੇ ਹੁਣ ਭਾਜਪਾ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਗੰਭੀਰ ਤੇ ਜਿੱਤਣ ਦੀਆਂ ਲਗਭਗ ਸਾਰੀਆਂ ਸੰਭਾਵਨਾਵਾਂ ਦੇ ਕੋਲ ਰਹਿਣ ਵਾਲੇ ਉਮੀਦਵਾਰ ਨੂੰ ਲਭਣਾ ਟੇਢੀ ਖੀਰ ਸਾਬਤ ਹੋ ਸਕਦਾ ਹੈ।  ਪਹਿਲਾਂ ਇਹ ਵਿਚਾਰ ਵੀ ਬਣਦਾ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਅੰਮ੍ਰਿਤਸਰ ਲੋਕ ਸਭਾ ਸੀਟ ਦਾ ਭਾਜਪਾ ਨਾਲ ਤਬਾਦਲਾ ਕਰ ਸਕਦਾ ਹੈ।  ਜਿਵੇਂ ਹੀ ਇਹ ਸਰਗੋਸ਼ੀਆਂ ਹਵਾ ਵਿਚ ਆਈਆਂ ਤਾਂ ਅਕਾਲੀ ਦਲ ਦੀ ਟਿਕਟ ਲਈ ਕਈ ਨਾਂ ਸਾਹਮਣੇ ਆਏ

ਜਿਸ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਦਿੱਲੀ ਕਮੇਟੀ ਦੇ ਜਰਨਲ ਸਕਤੱਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਾਂ ਦੀ ਵੀ ਚਰਚਾ ਸੀ। ਹੁਣ ਜਦ ਕਿ ਇਹ ਫ਼ੈਸਲਾ ਹੋ ਚੁੱਕਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਹੀ ਚੋਣ ਲੜੇਗੀ ਤਾਂ ਭਾਰਤੀ ਜਨਤਾ ਪਾਰਟੀ  ਦੀ ਟਿਕਟ ਦੇ ਚਾਹਵਾਨਾਂ ਨੇ ਵੀ ਬਾਹਾਂ ਉਤਾਂਹ ਚੜ੍ਹਾ ਲਈਆਂ ਹਨ। ਅੰਮ੍ਰਿਤਸਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੱਭ ਤੋਂ ਪਹਿਲੇ ਦਾਅਵੇਦਾਰ ਰਾਜਿੰਦਰਮੋਹਨ ਸਿੰਘ ਛੀਨਾ ਹਨ। ਛੀਨਾ ਹੁਣ ਤਕ ਭਾਜਪਾ ਦੇ ਸੱਭ ਤਂੋ ਗੰਭੀਰ ਉਮੀਦਵਾਰ ਮੰਨੇ ਜਾ ਰਹੇ ਹਨ।

kuldeep singh dhaliwalKuldeep Singh Dhaliwal

ਛੀਨਾ ਨੇ ਭਾਜਪਾ ਦੇ ਵੱਖ ਵੱਖ ਅਹੁਦਿਆਂ 'ਤੇ ਕੰਮ ਕੀਤਾ ਹੋਇਆ ਹੈ ਤੇ ਉਹ ਰਾਜ ਦੀ ਇਕਾਈ ਦੇ ਮੀਤ ਪ੍ਰਧਾਨ ਵੀ ਹਨ। ਖ਼ਾਲਸਾ ਕਾਲਜ ਗਵਰਨਿੰਗ ਕੌਸਲ ਦੇ ਉਹ ਆਨਰੇਰੀ  ਸਕੱਤਰ ਵੀ ਹਨ। ਉਨ੍ਹਾਂ ਦੀ ਯੋਗਤਾ ਨੂੰ ਦੇਖ ਕੇ ਪਾਰਟੀ ਨੇ ਉਨ੍ਹਾਂ ਨੂੰ ਮੈਨੀਫ਼ੈਸਟੋ ਕਮੇਟੀ ਵਿਚ ਸ਼ਾਮਲ ਕੀਤਾ। ਉਨ੍ਹਾਂ ਨੂੰ ਉਮੀਦ ਹੈ ਕਿ ਸਿੱਖ ਚਿਹਰਾ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਹੀ ਟਿਕਟ ਦੇ ਕੇ ਨਿਵਾਜੇਗੀ। ਭਾਰਤੀ ਜਨਤਾ ਪਾਰਟੀ ਵੀ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਿਸੇ ਸਿੱਖ ਚਿਹਰੇ ਨੂੰ ਹੀ ਮੌਕਾ ਦੇਣ ਦੀ ਖਵਾਹਿਸ਼ਮੰਦ ਨਜ਼ਰ ਆ ਰਹੀ ਹੈ, ਇਸ ਲਈ ਪਾਰਟੀ ਦੇ ਜਰਨਲ ਸਕੱਤਰ ਆਰ ਪੀ ਸਿੰਘ ਦੇ ਨਾਮ 'ਤੇ ਵੀ ਦਾਅ ਲੱਗ ਸਕਦਾ ਹੈ।

ਆਰ ਪੀ ਸਿੰਘ ਦਿੱਲੀ ਦੇ ਰਹਿਣ ਵਾਲੇ ਹਨ ਤੇ ਪਾਰਟੀ ਵਿਚ ਸਿੱਖ ਏਜੰਡੇ 'ਤੇ ਕੰਮ ਕਰਦੇ ਅਕਸਰ ਨਜ਼ਰ ਆ ਜਾਂਦੇ ਹਨ। ਪਿਛਲੇ ਸਮਂੇ ਵਿਚ ਵੱਖ ਵੱਖ ਬਿਆਨਾਂ ਰਾਹੀਂ ਆਰ ਪੀ ਸਿੰਘ ਨੇ ਪਾਰਟੀ 'ਤੇ ਸਿੱਖ ਮਾਮਲਿਆਂ ਵਿਚ ਦਖ਼ਲਅੰਦਾਜੀ ਦੇ ਲਗਦੇ ਆ ਰਹੇ ਦੋਸ਼ਾਂ ਦਾ ਵੀ ਖੰਡਨ ਕੀਤਾ ਅਤੇ ਜੇਲਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਲਈ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤਕ ਪਹੁੰਚ ਕੀਤੀ। ਆਰ ਪੀ ਸਿੰਘ ਭਾਜਪਾ ਦੇ ਇਕੋ ਇਕ ਅਜਿਹੇ ਸਿੱਖ ਆਗੂ ਹਨ ਜੋ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਖਤੋ ਕਿਤਾਬਤ ਕਰ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰਦੇ ਰਹੇ। ਉਹ ਇਹ ਵੀ ਦਾਅਵਾ ਕਰਦੇ ਹਨ

Hardeep Singh Puri ministerHardeep Singh Puri

ਕਿ ਉਨ੍ਹਾਂ ਸਿੱਖ ਇਕ ਵਖਰੀ ਕੌਮ ਮਾਮਲੇ 'ਤੇ ਸੰਘ ਪ੍ਰਵਾਰ ਨੂੰ ਵੀ ਮਨਾ ਲਿਆ ਸੀ ਤੇ ਸੰਘ ਦੇ ਆਗੂ ਕੇ ਸੀ ਸੁਦਰਸ਼ਨ ਨੇ ਵੀ ਲਿਖਤੀ ਤੌਰ 'ਤੇ ਮੰਨ ਲਿਆ ਸੀ ਕਿ ਸਿੱਖ ਇਕ ਵਖਰੀ ਕੌਮ ਹੈ। ਭਾਰਤੀ ਜਨਤਾ ਪਾਰਟੀ ਦਾ ਇਕ ਹੋਰ ਗੰਭੀਰ ਚਿਹਰਾ ਹਰਦੀਪ ਪੁਰੀ ਵੀ ਹਨ। ਪੁਰੀ ਕੇਦਰੀ ਮੰਤਰੀ ਮੰਡਲ ਵਿਚ ਮੰਤਰੀ ਹਨ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨੇੜੇ ਦੇ ਸਾਥੀਆਂ ਵਿਚੋ ਇਕ ਜਾਣੇ ਜਾਂਦੇ ਹਨ। ਪੁਰੀ ਅੰਮ੍ਰਿਤਸਰ ਤਂੋ ਮੈਂਬਰ ਪਾਰਲੀਮੈਟ ਗੁਰਜੀਤ ਸਿੰਘ ਔਜਲਾ ਵਲਂੋ ਗੋਦ ਲਏ ਪਿੰਡ ਮੂਧਲ ਵਿਚ ਰਾਤ ਰੁਕ ਕੇ ਅਤੇ ਇਕ ਦਲਿਤ ਦੇ ਘਰ ਰੋਟੀ ਖਾ ਕੇ ਅਤੇ ਮੋਟੀ ਰਾਸ਼ੀ ਗ੍ਰਾਂਟ ਵਜੋਂ ਦੇ ਕੇ ਅੰਮ੍ਰਿਤਸਰ ਤੋਂ ਜਿੱਤ ਦੀ ਜ਼ਮੀਨ ਤਲਾਸ਼ ਚੁਕੇ ਹਨ। 

ਹੁਣ ਦੇਖਣਾ ਇਹ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਿਥੇ ਭਾਜਪਾ ਇਕ ਇਕ ਸੀਟ 'ਤੇ ਪੈਨੀ ਨਜ਼ਰ ਰਖ ਕੇ ਚੋਣ ਮੈਦਾਨ ਵਿਚ ਨਿਤਰ ਰਹੀ ਹੈ। ਆਮ ਆਦਮੀ ਪਾਰਟੀ ਨੇ ਇਸ ਸੀਟ ਲਈ ਆਪਣੇ ਉਮੀਦਵਾਰ ਦਾ ਨਾਮ ਵੀ ਐਲਾਨ ਦਿਤਾ ਹੈ। ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅਪਣੀ ਕਿਸਮਤ ਅਜਮਾ ਰਹੇ ਹਨ। ਸਾਲ 2014 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਉਪਕਾਰ ਸਿੰਘ ਸੰਧੂ ਚੋਣ ਮੈਦਾਨ ਵਿਚ ਸਨ ਤੇ ਉਨ੍ਹਾਂ ਨੂੰ ਕਰੀਬ 2 ਲੱਖ ਵੋਟਾਂ ਹਾਸਲ ਹੋਈਆਂ ਸਨ। ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਇਕ ਹਵਾ ਚਲ ਰਹੀ ਸੀ ਜਿਸ ਦੇ ਵੇਗ ਵਿਚ ਆਪ ਦੇ 4 ਉਮੀਦਵਾਰਾਂ ਨੂੰ ਸਫ਼ਲਤਾ ਮਿਲੀ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement