40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ : ਟਿਕੈਤ
Published : Feb 19, 2021, 1:08 am IST
Updated : Feb 19, 2021, 1:08 am IST
SHARE ARTICLE
image
image

40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ : ਟਿਕੈਤ


ਰਾਕੇਸ ਟਿਕੈਤ ਦੀ ਚਿਤਾਵਨੀ, ਸਰਕਾਰ ਨਾ ਸੋਚੇ ਅੰਦੋਲਨ 2 ਮਹੀਨਿਆਂ 'ਚ ਖ਼ਤਮ ਹੋ ਜਾਵੇਗਾ

ਨਵੀਂ ਦਿੱਲੀ, , 18  ਫ਼ਰਵਰੀ: ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਅੱਜ 85ਵੇਂ ਦਿਨ 'ਚ ਪਹੁੰਚ ਗਿਆ ਹੈ | ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵੀਰਵਾਰ ਨੂੰ  ਰੇਲ ਰੋਕੋ ਅੰਦੋਲਨ ਦੌਰਾਨ ਦੇਸ਼ ਦੀਆਂ ਵੱਖ-ਵੱਖ ਥਾਂਵਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪਟੜੀਆਂ 'ਤੇ ਬੈਠੇ | 
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਖਰਕ ਪੁਨੀਆ 'ਚ ਕਿਸਾਨਾਂ ਨੂੰ  ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਕਿਸੇ ਵੀ ਗ਼ਲਤ ਧਾਰਨਾ 'ਚ ਨਾ ਰਹੇ ਕਿ ਕਿਸਾਨ ਫ਼ਸਲ ਦੀ ਕਟਾਈ ਲਈ ਵਾਪਸ ਅਪਣੇ ਘਰ ਜਾਣਗੇ | ਜੇਕਰ ਉਨ੍ਹਾਂ ਨੇ ਜ਼ੋਰ ਦਿਤਾ ਤਾਂ ਅਸੀਂ ਅਪਣੀਆਂ ਫ਼ਸਲਾਂ ਸਾੜ ਦੇਵਾਂਗੇ | ਉਨ੍ਹਾਂ ਨੂੰ  ਇਹ ਨਹੀਂ ਸੋਚਣਾ ਚਾਹੀਦਾ ਕਿ ਅੰਦੋਲਨ 2 ਮਹੀਨਿਆਂ 'ਚ ਖ਼ਤਮ ਹੋ ਜਾਵੇਗਾ | ਅਸੀਂ ਫ਼ਸਲ ਕੱਟਣ ਦੇ ਨਾਲ-ਨਾਲ ਵਿਰੋਧ ਕਰਾਂਗੇ |
ਹਿਸਾਰ 'ਚ ਟਿਕੈਤ ਨੇ ਕਿਹਾ ਕਿ ਅਗਲਾ ਟੀਚਾ 40 ਲੱਖ ਟਰੈਕਟਰਾਂ ਦਾ ਹੈ, ਦੇਸ਼ ਭਰ 'ਚ ਜਾ ਕੇ 40 ਲੱਖ ਟਰੈਕਟਰ ਇਕੱਠੇ ਕਰਾਂਗੇ | ਜ਼ਿਆਦਾ ਸਮੱਸਿਆ ਹੋਈ ਤਾਂ ਇਹ ਟਰੈਕਟਰ ਵੀ ਉਹੀ ਹਨ, ਇਹ ਕਿਸਾਨ ਵੀ ਉਹੀ ਹਨ, ਇਹ ਮੁੜ ਦਿੱਲੀ ਜਾਣਗੇ | ਇਸ ਵਾਰ ਹੱਲ ਕ੍ਰਾਂਤੀ ਹੋਵੇਗੀ, ਜੋ ਖੇਤ 'ਚ ਔਜ਼ਾਰ ਇਸਤੇਮਾਲ ਹੁੰਦੇ ਹਨ, ਉਹ ਸੱਭ ਜਾਣਗੇ |    (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement