
ਦਿਸ਼ਾ ਰਵੀ ਨੇ ਪੁਲਿਸ ਨੂੰ ਜਾਂਚ ਨਾਲ ਜੁੜੀ ਜਾਣਕਾਰੀ ਲੀਕ ਕਰਨ ਤੋਂ ਰੋਕਣ ਲਈ ਅਦਾਲਤ ਦਾ ਕੀਤਾ ਰੁਖ਼
ਨਵੀਂ ਦਿੱਲੀ, 18 ਫ਼ਰਵਰੀ: ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿਟ' ਸਾਂਝੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੀ ਗਈ ਵਾਤਾਵਰਣ ਵਰਕਰ ਦਿਸ਼ਾ ਰਵੀ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ | ਦਿਸ਼ਾ ਰਵੀ ਨੇ ਜਸਟਿਸ ਪ੍ਰਤਿਭਾ ਐਮ ਸਿੰਘ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤੀ ਪਟੀਸ਼ਨ ਵਿਚ ਮੀਡੀਆ ਨੂੰ ਉਨ੍ਹਾਂ ਨੇ ਅਤੇ ਤੀਸਰੀ ਧਿਰ ਵਿਚਕਾਰ ਹੋਈ ਵਟਸਐਪ ਉੱਤੇ ਮੌਜੂਦ ਕਿਸੇ ਵੀ ਕਥਿਤ ਨਿਜੀ ਗੱਲਬਾਤ ਦੀ ਸਮੱਗਰੀ ਜਾਂ ਹੋਰ ਚੀਜ਼ਾਂ ਪ੍ਰਕਾਸ਼ਤ ਕਰਨ ਤੋਂ ਰੋਕਣ ਦੀ ਬੇਨਤੀ ਵੀ ਕੀਤੀ ਹੈ | ਰਵੀ ਨੇ ਅਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਉਨ੍ਹਾਂ ਦੀ ਗਿ੍ਫ਼ਤਾਰੀ ਅਤੇ ਮੀਡੀਆ ਦੀ ਸੁਣਵਾਈ ਤੋਂ ਬਹੁਤ ਦੁਖੀ ਹੈ ਜਿਥੇ ਉਨ੍ਹਾਂ ਉੱਤੇ ਪੁਲਿਸ ਅਤੇ ਕਈ ਮੀਡੀਆ ਘਰਾਣਿਆਂ ਵਲੋਂ ਸਪੱਸ਼ਟ ਰੂਪ ਨਾਲ ਹਮਲਾ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ