ਕੋੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆਂ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ
Published : Feb 19, 2021, 1:36 am IST
Updated : Feb 19, 2021, 1:36 am IST
SHARE ARTICLE
image
image

ਕੋੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆਂ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ

ਨਵੀਂ ਦਿੱਲੀ, 18 ਫ਼ਰਵਰੀ: ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਟੀਕਾਕਰਨ ਦੇ ਮਾਮਲੇ ’ਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਭਾਰਤ, ਦੁਨੀਆਂ ਭਰ ਵਿਚ ਤੀਜੇ ਨੰਬਰ ’ਤੇ ਹੈ। 
ਮੰਤਰਾਲੇ ਨੇ ਦਸਿਆ ਕਿ ਵੀਰਵਾਰ ਸਵੇਰੇ 8 ਵਜੇ ਤਕ ਦੇਸ਼ ਭਰ ਵਿਚ 94 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਅਤੇ ਕੋਰੋਨਾ ਯੋਧਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਜਾ ਚੁਕਾ ਹੈ। ਕੋਵਿਡ-19 ਲਾਗ ਦੇ ਦਰ ਵਿਚ ਪਿਛਲੇ 7 ਦਿਨਾਂ ਵਿਚ ਲਗਾਤਾਰ ਕਮੀ ਆਈ ਹੈ। 
ਸੂਬਿਆਂ ਤੋਂ ਪ੍ਰਾਪਤ ਰੀਪੋਰਟਾਂ ਮੁਤਾਬਕ 18 ਫ਼ਰਵਰੀ ਨੂੰ ਸਵੇਰੇ 8 ਵਜੇ ਤਕ 1,99,305 ਟੀਕਾਕਰਨ ਸੈਸ਼ਨਾਂ ’ਚ ਟੀਕੇ ਦੀ ਕੁਲ 94,22,228 ਟੀਕੇ ਲਾਭਪਾਤਰੀਆਂ ਨੂੰ ਲਾਏ ਗਏ ਹਨ। ਇਨ੍ਹਾਂ ’ਚੋਂ 61,96,641 ਸਿਹਤ ਕਾਮੇ (ਪਹਿਲੀ ਖ਼ੁਰਾਕ), 3,69,167 ਸਿਹਤ ਕਾਮੇ (ਦੂਜੀ ਖ਼ੁਰਾਕ) ਅਤੇ 28,56,420 ਕੋਰੋਨਾ ਯੋਧੇ (ਪਹਿਲੀ ਖ਼ੁਰਾਕ) ਸ਼ਾਮਲ ਹਨ। 
ਦੇਸ਼ ’ਚ 16 ਜਨਵਰੀ ਤੋਂ ਸ਼ੁਰੂ ਹੋਏ ਕੋਵਿਡ-19 ਟੀਕਾਕਰਨ ਮੁਹਿੰਮ ਦੇ 28 ਦਿਨ ਪੂਰੇ ਹੋਣ ਤੋਂ ਬਾਅਦ 13 ਫ਼ਰਵਰੀ ਤੋਂ ਉਨ੍ਹਾਂ ਲੋਕਾਂ ਨੂੰ ਟੀਕੇ ਦੀ ਦੂਜੇ ਖ਼ੁਰਾਕ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੇ ਘੱਟੋ-ਘੱਟ 28 ਦਿਨ ਪਹਿਲਾਂ ਕੋਰੋਨਾ ਟੀਕੇ ਦੀ ਖ਼ੁਰਾਕ ਲਈ ਸੀ। (ਪੀਟੀਆਈ)
ਟੀਕਾਕਰਨ ਦੇ 33ਵੇਂ ਦਿਨ (18 ਫ਼ਰਵਰੀ) ਨੂੰ 7,932 ਸੈਸ਼ਨਾਂ ਵਿਚ ਟੀਕੇ ਦੇ 4,22,998 ਖ਼ਰਾਕਾਂ ਦੇ ਟੀਕੇ ਲਾਏ ਗਏ। ਇਨ੍ਹਾਂ ਵਿਚੋਂ 3,30,208 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦਕਿ 92,790 ਲੋਕਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿਤੀ ਗਈ। 
ਮੰਤਰਾਲਾ ਨੇ ਦਸਿਆ ਕਿ ਟੀਕੇ ਦੀ ਖ਼ੁਰਾਕ ਲੈਣ ਵਾਲਿਆਂ ਵਿਚ 58.20 ਫ਼ੀ ਸਦੀ ਲੋਕ 7 ਸੂਬਿਆਂ ਤੋਂ ਹਨ। ਇਕੱਲੇ ਕਰਨਾਟਕ ਵਿਚ 14.74 ਫ਼ੀ ਸਦੀ (54,397 ਖ਼ੁਰਾਕਾਂ) ਟੀਕੇ ਲੱਗੇ ਹਨ। ਮੰਤਰਾਲਾ ਨੇ ਦਸਿਆ ਕਿ ਵੀਰਵਾਰ ਤਕ ਕਰੀਬ 1.06 ਕਰੋੜ (1,06,56,845) ਲੋਕ ਵਾਇਰਸ ਮੁਕਤ ਹੋਏ ਹਨ। (ਪੀਟੀਆਈ)
-------
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement