
ਉਤਰਾਖੰਡ ਕੈਬਨਿਟ ਦਾ ਵੱਡਾ ਫ਼ੈਸਲਾ, ਪਤੀ ਦੀ ਜਾਇਦਾਦ ਵਿਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
ਦੇਹਰਾਦੂਨ, 18 ਫ਼ਰਵਰੀ: ਉਤਰਾਖੰਡ ਵਿਚ ਤਿ੍ਵੇਂਦਰ ਸਿੰਘ ਰਾਵਤ ਦੀ ਸਰਕਾਰ ਨੇ ਬੀਤੇ ਦਿਨ ਹੋਈ ਕੈਬਨਿਟ ਬੈਠਕ ਵਿਚ ਸੂਬੇ ਦੀਆਂ ਔਰਤਾਂ ਲਈ ਵੱਡਾ ਫ਼ੈੈਸਲਾ ਲਿਆ ਹੈ | ਕੈਬਨਿਟ ਬੈਠਕ ਵਿਚ ਫ਼ੈੈਸਲਾ ਕੀਤਾ ਗਿਆ ਕਿ ਹੁਣ ਪਤੀ ਦੀ ਜਾਇਦਾਦ ਵਿਚ ਔਰਤਾਂ ਵੀ ਭਾਈਵਾਲ ਹੋਣਗੀਆਂ | ਰੀਕਾਰਡ ਵਿਚ ਪਤੀ ਦੀ ਜੱਦੀ ਜਾਇਦਾਦ ਵਿਚ ਔਰਤ ਦਾ ਨਾਂਅ ਵੀ ਦਰਜ ਹੋਵੇਗਾ | ਇਸ ਦੀ ਮਦਦ ਨਾਲ ਔਰਤ ਨੂੰ ਵੀ ਅਸਾਨੀ ਨਾਲ ਕਰਜ਼ਾ ਮਿਲ ਸਕੇਗਾ | ਇਸ ਤੋਂ ਇਲਾਵਾ ਔਰਤ ਨੂੰ ਅਪਣੀ ਹਿੱਸੇ ਦੀ ਜਾਇਦਾਦ ਵੇਚਣ ਦਾ ਵੀ ਅਧਿਕਾਰ ਹੋਵੇਗਾ | ਹਾਲਾਂਕਿ, ਇਹ ਅਧਿਕਾਰ ਜੱਦੀ ਜਾਇਦਾਦ 'ਤੇ ਹੀ ਮਿਲੇਗਾ | ਕੈਬਨਿਟ ਵਿਚ ਇਹ ਵੀ ਫ਼ੈੈਸਲਾ ਲਿਆ ਕਿ ਜੇਕਰ ਕੋਈ ਪਤਨੀ