
ਚੋਣ ਕਮਿਸ਼ਨ ਦੀ ਟੀਮ ਨੂੰ ਨਹੀਂ ਮਿਲਿਆ ਕੋਈ ਇਤਰਾਜ਼ਯੋਗ ਸਾਮਾਨ
ਮੁਹਾਲੀ: ਪੰਜਾਬ 'ਚ ਚੋਣ ਪ੍ਰਚਾਰ ਬੀਤੇ ਦਿਨ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ ਤੇ ਕੱਲ੍ਹ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੀ ਸੈਕਟਰ-78 ਸਥਿਤ ਕੋਠੀ ਨੰਬਰ-338 'ਚ ਬੀਤੀ ਰਾਤ ਕਰੀਬ 11.30 ਵਜੇ ਨਾਜਾਇਜ਼ ਸ਼ਰਾਬ ਮਿਲਣ ਦੀ ਸੂਚਨਾ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣੀ ਟੀਮ ਨਾਲ ਛਾਪਾ ਮਾਰਿਆ ਹੈ।
PHOTO
ਇਸ ਦੇ ਨਾਲ ਹੀ ਥਾਣਾ ਸੋਹਾਣਾ ਦੇ ਐੱਸਐੱਚਓ ਅਤੇ ਫੇਜ਼-11 ਥਾਣੇ ਦੇ ਐੱਸਐੱਚਓ ਵੀ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਇਸ ਰੇਡ ਦੌਰਾਨ ਕੁੱਝ ਵੀ ਇਤਰਾਜ਼ਯੋਗ ਸਮਾਨ ਨਹੀਂ ਮਿਲਿਆ। ਟੀਮ ਨੂੰ ਉੱਥੋਂ ਕੁੱਝ ਮਾਸਕ, ਕੁਝ ਲੇਡੀਜ਼ ਸੂਟ ਤੇ ਸਿਲਾਈ ਮਸ਼ੀਨਾਂ ਮਿਲੀਆਂ।
PHOTO
ਪਤਾ ਲੱਗਿਆ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪਹੁੰਚੀ ਤਾਂ ਕਾਫ਼ੀ ਸਮੇਂ ਤੱਕ ਕੋਠੀ ਦੇ ਗੇਟ ਨਹੀਂ ਖੋਲ੍ਹੇ ਗਏ ਅਤੇ ਲਾਈਟਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ’ਚ ਕੋਠੀ ਦੇ ਗੇਟ ਖੋਲ੍ਹ ਕੇ ਟੀਮ ਨੂੰ ਅੰਦਰ ਆਉਣ ਦਿੱਤਾ ਗਿਆ।
PHOTO