
ਸੂਬੇ ਦੇ ਲੋਕਾਂ ਨੇ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ : ਲਾਲ ਸਿੰਘ
ਪਟਿਆਲਾ/ਸਮਾਣਾ, 18 ਫ਼ਰਵਰੀ (ਦਲਜਿੰਦਰ ਸਿੰਘ): ਕਾਂਗਰਸ ਪਾਰਟੀ ਦੇ ਬਾਬਾ ਬੋਹੜ ਤੇ ਸੱਭ ਤੋਂ ਸੀਨੀਅਰ ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਨੇ ਵਿਧਾਨ ਸਭਾ ਹਲਕਾ ਹਲਕਾ ਸਮਾਣਾ 'ਚ ਅਪਣੇ ਪੁੱਤਰ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਰਜਿੰਦਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਇਸ ਮੌਕੇ ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਤਰਸੇਮ ਸਿੰਘ ਝੰਡੀ ਵੀ ਮੌਜੂਦ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਲਾਲ ਸਿੰਘ ਨੇ ਲੋਕਾਂ ਨੂੰ 20 ਫ਼ਰਵਰੀ ਵਾਲੇ ਦਿਨ ਹੱਥ ਪੰਜੇ ਦਾ ਬਟਨ ਦਬਾ ਕੇ ਸੂਬੇ ਵਿਚ ਮੁੜ ਤੋਂ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 111 ਦਿਨਾਂ ਵਿਚ 111 ਤੋਂ ਵੱਧ ਪੰਜਾਬ ਵਾਸੀਆਂ ਦੇ ਹੱਕ ਵਿਚ ਵੱਡੇ ਫੈਸਲੇ ਲੈ ਕੇ ਕਰਵਾਏ ਗਏ ਬੇਸੁਮਾਰ ਤੇ ਕੰਮਾਂ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਨਾਲ ਪ੍ਰਭਾਵਤ ਤੇ ਸੰਤੂਸ਼ਟ ਹੋ ਕੇ ਇਕ ਵਾਰ ਮੁੜ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ, ਕਿਉਂਕਿ ਪੰਜਾਬ ਦੇ ਲੋਕ ਮੁੱਖ-ਮੰਤਰੀ ਚੰਨੀ ਨੂੰ ਬਹੁਤ ਪਸੰਦ ਕਰਦੇ ਹਨ | ਉਹਨਾ ਨੇ ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਭਗਵੰਤ ਮਾਨ ਬਾਰੇ ਬੋਲਦਿਆ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਗੰਰਟੀਆਂ ਵਾਲੇ ਝੂੱਠਾਂ ਤੋਂ ਪੁਰੀ ਤਰਾਂ੍ਹ ਨਾਲ ਵਾਕਫ ਹਨ ਉਹ ਜਾਣਦੇ ਹਨ ਕਿ ਜਿਹਨਾਂ ਨੇ ਦਿੱਲੀ ਵਾਸੀਆਂ ਨੂੰ ਕੂਝ ਨਹੀਂ ਦਿੱਤਾ ਉਹ ਸਾਨੂੰ ਕਿ ਦੇਣਗੇ ਬਾਕੀ ਆ ਰਹੀ 20 ਫਰਵਰੀ ਨੂੰ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਇਹਨਾਂ ਦਾ ਸਰਕਾਰ ਬਣਾਉਣ ਵਾਲਾ ਭੁਲੇਖਾ ਵੀ ਕੱਢ ਦੇਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪੰਜਾਬ ਦੇ ਉੱਜਵਲ ਭਵਿੱਖ ਲਈ ਇਸ ਵਾਰ ਫਿਰ ਤੋਂ ਚੰਨੀ ਸਰਕਾਰ ਨੂੰ ਪੂਰੇ ਪੰਜ ਸਾਲ ਦਾ ਮੌਕਾ ਦੇ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ |
ਫੋਟੋ ਨੰ 18ਪੀਏਟੀ.23